ਦੱਖਣੀ ਕਸ਼ਮੀਰ ‘ਚ ਹੜਤਾਲ ਦੌਰਾਨ ਫੋਰਸ ਨਾਲ ਸਥਾਨਕ ਲੋਕਾਂ ਦੀਆਂ ਹਿੰਸਕ ਝੜਪਾਂ

ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਕੁਲਗਾਮ ‘ਚ ਲਸ਼ਕਰ ਦੇ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੇ ਵਿਰੋਧ ‘ਚ ਅੱਜ ਹੜਤਾਲ ਰਹੀ। ਇਸ ਦੌਰਾਨ ਸਥਾਨਕ ਲੋਕਾਂ ਅਤੇ ਸੁਰੱਖਿਆ ਫੋਰਸ ਦੀਆਂ ਆਪਸ ‘ਚ ਹਿੰਸਕ ਝੜਪਾਂ ਵੀ ਹੋ ਗਈਆਂ। ਪ੍ਰਦਰਸ਼ਨਕਾਰੀਆਂ ਅਨੁਸਾਰ, ਕਾਜੀਗੁੰਡ ਦੇ ਬੋਨੀਗਾਮ ਅਤੇ ਬਦਰਾਗੁੰਡ ਪਿੰਡ ‘ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਪ੍ਰਦਰਸ਼ਨਕਾਰੀ ਹਿੰਸਕ ਝੜਪਾਂ ‘ਤੇ ਵੀ ਉੁਤਰ ਆਏ ਅਤੇ ਉਨ੍ਹਾਂ ਨੇ ਸੁਰੱਖਿਆ ਫੋਰਸ ‘ਤੇ ਪਥਰਾਅ ਕੀਤਾ।
ਪ੍ਰਦਰਸ਼ਨਕਾਰੀਆਂ ਨੂੰ ਪਛਾੜਣ ਲਈ ਸੁਰੱਖਿਆ ਫੋਰਸ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ। ਨਾਲ ਹੀ ਵਾਸੂ ਦੇ ਦੇਵਸਰ ਇਲਾਕੇ ਤੋਂ ਵੀ ਝੜਪਾਂ ਸਮਾਚਾਰ ਪ੍ਰਾਪਤ ਹੋਏ ਹਨ। ਪ੍ਰਦਰਸ਼ਨਕਾਰੀਆਂ ਕਰਕੇ ਜੰਮੂ-ਕਸ਼ਮੀਰ ਹਾਈਵੇ ‘ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਅਧਿਕਾਰਿਕ ਜਾਣਕਾਰੀ ਅਨੁਸਾਰ ਫਿਲਹਾਲ ਟ੍ਰੈਫਿਕ ਨੂੰ ਵੇਰੀਨਾਗ-ਅਨੰਤਨਾਗ ਦੇ ਰਸਤੇ ਤੋਂ ਕੱਢਿਆ ਜਾ ਰਿਹਾ ਹੈ। ਪ੍ਰਸ਼ਾਸ਼ਨ ਨੇ ਦੱਖਣੀ-ਕਸ਼ਮੀਰ ਤੋਂ ਪਹਿਲਾਂ ਹੀ ਰੇਲ ਸੇਵਾ ਅਤੇ ਇੰਟਰਨੈੱਟ ਸੇਵਾਵਾਂ ਨੂੰ ਸਥਾਪਿਤ ਕਰ ਦਿੱਤਾ ਹੈ। ਨਾਲ ਹੀ ਦੂਜੇ ਪਾਸੇ ਅੱਤਵਾਦੀ ਯਾਵਰ ਬਸ਼ੀਰ ਦੇ ਜੱਦੀ ਪਿੰਡ ਹਬਿਸ਼ ‘ਚ ਅੱਤਵਾਦੀਆਂ ਦੇ ਨਮਾਜੇ ਜਨਾਜਾ ਪੜਿਆ ਗਿਆ।