ਪਟਨਾ— ਬਿਹਾਰ ਦੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਨੇ ਆਪਣੇ ਬੇਟੇ ਦੇ ਵਿਆਹ ਪ੍ਰੋਗਰਾਮ ਦਾ ਸਥਾਨ ਬਦਲ ਲਿਆ ਹੈ। ਇਸ ਗੱਲ ‘ਤੇ ਚੁਟਕੀ ਲੈਂਦੇ ਹੋਏ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜਪ੍ਰਤਾਪ ਯਾਦਵ ਨੇ ਕਿਹਾ ਕਿ ਮੋਦੀ ਜੀ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਉਹ ਆਰਾਮ ਨਾਲ ਆਪਣੇ ਬੇਟੇ ਦਾ ਵਿਆਹ ਕਰ ਸਕਦੇ ਹਨ। ਤੇਜਪ੍ਰਤਾਪ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੋਦੀ ਆਪਣੇ ਬੇਟੇ ਦੇ ਵਿਆਹ ਦੇ ਬਹਾਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਤੇਜਪ੍ਰਤਾਪ ਯਾਦਵ ਨੇ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਨੂੰ ਧਮਕੀ ਦਿੱਤੀ ਸੀ। ਤੇਜਪ੍ਰਤਾਪ ਯਾਦਵ ਨੇ ਕਿਹਾ ਸੀ ਕਿ ਉਹ ਮੋਦੀ ਦੇ ਬੇਟੇ ਦੇ ਵਿਆਹ ‘ਚ ਜਾ ਕੇ ਕੁੱਟਮਾਰ ਕਰਨਗੇ। ਇਸ ਬਿਆਨ ਦੇ ਚੱਲਦੇ ਮੋਦੀ ਨੇ ਸੁਰੱਖਿਆ ਦੇ ਜ਼ਰੀਏ ਤੋਂ ਦੇਖਦੇ ਹੋਏ ਵਿਆਹ ਦਾ ਪ੍ਰੋਗਰਾਮ ਸਥਾਨ ਬਦਲਣ ਦਾ ਫੈਸਲਾ ਕੀਤਾ।















