ਫਗਵਾੜਾ — ਅੰਮ੍ਰਿਤਸਰ ਦੇ ਹਿੰਦੂ ਆਗੂ ਵਿਪਨ ਸ਼ਰਮਾ ਦੀ ਦਿਨ-ਦਿਹਾੜੇ ਸਰੇ ਬਾਜ਼ਾਰ ਹੱਤਿਆ ਦੇ ਸਿਰਫ ਇਕ ਦਿਨ ਬਾਅਦ ਮੰਗਲਵਾਰ ਰਾਤ ਨੂੰ ਫਗਵਾੜਾ ਦੇ ਹਿੰਦੂ ਆਗੂ ਤੇ ਹਿੰਦੂ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਸ਼ਿਵੀ ਬੱਤਾ ਨੂੰ ਫੇਸਬੁੱਕ ਮੈਸੇਂਜਰ ਦੇ ਜ਼ਰੀਏ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਬੱਤਾ ਨੂੰ ਉਨ੍ਹਾਂ ਦੀ ਫੇਸਬੁੱਕ ਆਈ. ਡੀ. ਦੇ ਮੈਸੇਂਜਰ ‘ਚ ਰਾਤ ਕਰੀਬ 11.30 ਵਜੇ ਇਕ ਮੈਸੇਜ ਰਿਸੀਵ ਹੋਇਆ ਹੈ, ਜਿਸ ਨੂੰ ਬਾਗੀ ਸਿੰਘ ਨਾਮਕ ਆਈ. ਡੀ. ਤੋਂ ਭੇਜਿਆ ਗਿਆ ਹੈ।















