ਰਾਏਬਰੇਲੀ ‘ਚ ਬੁਆਇਲਰ ਫਟਣ ਦੀ ਘਟਨਾ ‘ਚ ਮ੍ਰਿਤਕਾਂ ਦੀ ਗਿਣਤੀ 26 ਹੋਈ, ਰਾਹੁਲ ਨੇ ਜ਼ਖਮੀਆਂ ਦਾ ਹਾਲ ਜਾਣਿਆ

ਰਾਏਬਰੇਲੀ – ਰਾਏਬਰੇਲੀ ਵਿਚ ਕੱਲ੍ਹ ਬਾਇਲਰ ਹਮਲੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 26 ਤੱਕ ਪਹੁੰਚ ਗਈ ਹੈ| ਦੱਸਣਯੋਗ ਹੈ ਕਿ ਕੱਲ੍ਹ ਇਥੋਂ ਦੇ ਊਚਾਰ ਥਰਮਲ ਪਾਵਰ ਸਟੇਸ਼ਨ ਵਿਚ 5 ਹਜ਼ਾਰ ਮੈਗਾਵਾਟ ਦੇ ਯੂਨਿਟ ਵਿਚ ਇਕ ਬੁਆਇਲਰ ਫਟ ਗਿਆ ਸੀ, ਜਿਸ ਵਿਚ ਅੱਜ ਮ੍ਰਿਤਕਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ|
ਇਸ ਦੌਰਾਨ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਹਸਪਤਾਲ ਵਿਚ ਪਹੁੰਚ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ|
ਦੂਸਰੇ ਪਾਸੇ ਅਧਿਕਾਰੀਆਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20 ਲੱਖ, ਗੰਭੀਰ ਰੂਪ ਵਿਚ ਜ਼ਖਮੀਆਂ ਨੂੰ 10 ਲੱਖ ਅਤੇ ਮਾਮੂਲੀ ਜਖਮੀਆਂ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ|