ਢਾਈ ਸਾਲ ਪੁਰਾਣੇ ਮਾਮਲੇ ‘ਚ ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਲਾਂ, ਗ੍ਰਿਫਤਾਰੀ ਵਾਰੰਟ ਜਾਰੀ

ਫਾਜ਼ਿਲਕਾ – ਫਾਜ਼ਿਲਕਾ ਦੀ ਅਦਾਲਤ ਨੇ ਡਰਗ ਦੇ ਮਾਮਲੇ ‘ਚ ਕਾਬੂ ਕੀਤੇ ਗੁਰਦੇਵ ਸਿੰਘ ਸਮੇਤ 9 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਾਂਗਰਸ ਦੇ ਵਿਧਾਇਕ ਰਾਜਕੁਮਾਰ ਨੇ ਕਿਹਾ ਕਿ ਅਦਾਲਤ ਨੇ ਇਸ ਮਾਮਲੇ ‘ਚ ‘ਆਪ’ ਆਗੂ ਸੁਖਪਾਲ ਖਹਿਰਾ ਨੂੰ 30 ਨਵੰਬਰ ਨੂੰ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ। ਵੇਰਕਾ ਨੇ ਇਸ ਮਾਮਲੇ ‘ਚ ਖਹਿਰਾ ਦਾ ਨਾਂ ਆਉਣ ‘ਤੇ ਉਸ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਫਾਜ਼ਿਲਕਾ ਦੀ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਜੋਸਨ ਦੀ ਅਦਾਲਤ ਨੇ ਜਲਾਲਾਬਾਦ ‘ਚ ਹੈਰੋਇਨ ਤਸਕਰੀ ਦੇ ਢਾਈ ਸਾਲ ਪੁਰਾਏ ਮਾਮਲੇ ‘ਚ 9 ਦੋਸ਼ੀਆਂ ਨੂੰ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਿੱਤੀ ਹੈ। ਪੰਜ ਮਾਰਚ 2015 ਨੂੰ ਜਲਾਲਾਬਾਦ ਸਦਰ ਥਾਣਾ ਪੁਲਸ ਨੇ ਨਸ਼ੀਲੇ ਪਦਾਰਥਾਂ ਅਤੇ ਸੋਨੇ ਦੀ ਤਸਕਰੀ ਕਰਨ ਵਾਲੀ ਔਰਤ ਸਮੇਤ 8 ਲੋਕਾਂ ਖਿਲਾਫ ਪਰਚਾ ਦਰਜ ਕੀਤਾ ਹੈ। ਗਿਰੋਹ ਦਾ ਸਰਗਨਾ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸੀ। ਪੁਲਸ ਨੇ ਦੋਸ਼ੀਆਂ ਤੋਂ 2 ਕਿਲੋ ਹੈਰੋਇਨ, 24 ਸੋਨੇ ਦੇ ਬਿਸਕੁਟ, 2 ਪਾਕਿਸਤਾਨੀ ਸਿਮ, ਇਕ ਮੋਬਾਇਲ, 2 ਪਿਸਤੌਲ ਅਤੇ ਇਕ ਟਾਟਾ ਸਫਾਰੀ ਗੱਡੀ ਬਰਾਮਦ ਕੀਤੀ। ਸਾਰੇ ਦੋਸ਼ੀਆਂ ਦੀ ਤਾਰ ਪਾਕਿਸਤਾਨੀ ਤਸਕਰ ਇਮਤਿਆਜ਼ ਅਲੀ ਉਰਫ ਬਲੈਕ ਨਾਲ ਜੁੜੇ ਹੋਏ ਸਨ। ਉਹ ਪਿੰਡ ਢੰਡੀ ਕਦੀਮ ਵਾਸੀ ਦੋਸ਼ੀ ਹਰਬੰਸ ਸਿੰਘ ਦੇ ਭਾਰਤ ਪਾਕਿਸਤਾਨ ਸਰਹੱਦ ਨਾਲ ਲਗਦੇ ਖੇਤਾਂ ਤੋਂ ਹੈਰੋਇਨ ਦੀ ਖੇਪ ਮੰਗਵਾਉਦੇ ਸਨ। ਸਾਲ 2014 ਅਕਤੂਬਰ ‘ਚ ਫੜੇ ਜਾਣ ਤੋਂ ਪਹਿਲਾਂ ਇਹ ਦੋਸ਼ੀ ਚਾਰ ਵਾਰ ਪੰਜ ਕਿਲੋ ਹੈਰੋਇਨ ਮੰਗਵਾ ਕੇ ਸਪਲਾਈ ਕਰ ਚੁੱਕੇ ਸਨ ਅਤੇ ਪੰਜਵੀ ਵਾਰ 2 ਕਿਲੋ ਹੈਰੋਇਨ ਸਮੇਤ ਕਾਬੂ ਹੋ ਗਏ।
ਅਦਾਲਤ ਨੇ ਗੁਰਦੇਵ ਸਿੰਘ, ਹਰਬੰਸ ਸਿੰਘ, ਗੁਰਦੇਵ ਚੰਦ, ਸੁਭਾਸ਼, ਮਨਜੀਤ ਸਿੰਘ ਨੂੰ 20-20 ਸਾਲ ਦੀ ਕੈਦ ਅਤੇ 9 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਬਾਕੀ ਦੋਸ਼ੀਆਂ ‘ਚ ਕਪੂਰਥਲਾ ਦੀ ਇਕ ਡਾਂਸਰ ਸੋਨੀਆ ਨੂੰ 10 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨਾ ਲਾਇਆ ਗਿਆ।