ਮਾਨਸਾ – ਮਾਨਸਾ ਦੇ ਬੁਢਲਾਡਾ ਵਿਖੇ ਅੱਜ ਵਾਪਰੇ ਵੱਡੇ ਹਾਦਸੇ ਵਿਚ 4 ਲੋਕਾਂ ਦੀ ਜਾਨ ਚਲੇ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਗੱਡੀ ਹੇਠਾਂ ਆਉਣ ਕਾਰਨ ਇੱਥੇ 4 ਲੋਕਾਂ ਦੀ ਮੌਤ ਹੋ ਗਈ|
ਪ੍ਰਤੱਖ ਦਰਸ਼ੀਆਂ ਅਨੁਸਾਰ ਦਿੱਲੀ ਤੋਂ ਫਿਰੋਜ਼ਪੁਰ ਜਾ ਰਹੀ ਇੰਟਰਸਿਟੀ ਟ੍ਰੇਨ ਅੱਜ ਜਿਵੇਂ ਹੀ ਬੁਢਲਾਡਾ ਕਸਬੇ ਵਿਚ ਪਹੁੰਚੀ ਤਾਂ ਇਸ ਨੇ ਰੇਲਵੇ ਸਟੇਸ਼ਨ ਦੇ ਨੇੜੇ ਰਹਿੰਦੇ ਝੁੰਗੀ-ਝੌਪੜੀ ਵਿਚ ਰਹਿੰਦੇ 4 ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ| 3 ਮੈਂਬਰ ਇਕੋ ਹੀ ਪਰਿਵਾਰ ਨਾਲ ਸਬੰਧਿਤ ਹਨ| ਪ੍ਰਤੱਖ ਦਰਸ਼ੀਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਲੋਕ ਰੇਲ ਲਾਈਨ ਉਤੇ ਭੱਜ ਰਹੇ ਸਨ ਜਿਸ ਕਾਰਨ ਇਹ ਟ੍ਰੇਨ ਦੀ ਲਪੇਟ ਵਿਚ ਆ ਗਏ|















