ਗੋਰਖਪੁਰ ਟ੍ਰੈਜ਼ਡੀ : ਬੱਚਿਆਂ ਦੀ ਮੌਤ ਮਾਮਲੇ ‘ਚ ਪੁਲਸ ਨੇ 7 ਦੋਸ਼ੀਆਂ ਖਿਲਾਫ ਕੀਤੀ ਚਾਰਜਸ਼ੀਟ

ਲਖਨਊ— ਗੋਰਖਪੁਰ ਦੇ ਬੀ. ਆਰ. ਡੀ. ਕਾਲਜ ‘ਚ 10 ਅਤੇ 11 ਅਗਸਤ ਨੂੰ ਅਕਸੀਜਨ ਦੀ ਘਾਟ ਕਾਰਨ 70 ਬੱਚਿਆਂ ਦੀ ਮੌਤ ਹੋ ਗਈ ਸੀ। ਯੂ. ਪੀ. ਪੁਲਸ ਮਾਮਲੇ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਨਾਲ ਹੀ ਦੂਜੀ ਸਾਈਡ ਇਸ ਮਾਮਲੇ ‘ਚ ਸਾਬਕਾ ਪ੍ਰਧਾਨ ਰਾਜੀਵ ਮਿਸ਼ਰਾ ਅਤੇ ਡਾ. ਕਫੀਲ ਖ਼ਾਨ ਦੇ ਖਿਲਾਫ ਪੁਲਸ ਅਗਲੇ ਮਹੀਨੇ ਚਾਰਜਸ਼ੀਟ ਦਾਖਲ ਕਰੇਗੀ।
ਜ਼ਿਕਰਯੋਗ ਹੈ ਕਿ ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ ‘ਚ ਬੱਚਿਆਂ ਦੀ ਅਕਸੀਜਨ ਦੀ ਘਾਟ ਕਾਰਨ ਮੌਤ ਕਾਰਨ ਹੋ ਗਈ ਸੀ। ਜਿਨਾਂ ਲੋਕਾਂ ਦੇ ਖਿਲਾਫ ਪੁਲਸ ਨੇ ਚਾਰਜਸ਼ੀਟ ਦਾਇਰ ਕੀਤੀ ਹੈ। ਉਸ ‘ਚ ਹਸਪਤਾਲ ਦੇ ਪ੍ਰਿੰਸੀਪਲ ਡਾਕਟਰ ਰਾਜੀਵ ਮਿਸ਼ਰਾ ਅਤੇ ਉਨ੍ਹਾਂ ਦੀ ਪਤਨੀ ਪੂਰਨਿਮਾ ਮਿਸ਼ਰਾ, ਡਾਕਟਰ ਸਤੀਸ਼, ਫਾਰਮਾਸਿਸਟ ਗਜਾਨੰਦ ਜਯਸਵਾਲ, ਕਲਰਕ ਸੁਧੀਰ ਪਾਂਡੇ, ਸੰਦਯ ਤ੍ਰਿਪਾਠੀ ਅਤੇ ਅਜੇ ਪ੍ਰਤਾਪ ਸ਼ਾਮਲ ਹਨ। ਇਸ ਤੋਂ ਇਲਾਵਾ ਹਸਪਤਾਲ ‘ਚ ਗੈਸ ਸਪਲਾਈ ਕਰਨ ਵਾਲੀ ਕੰਪਨੀ ਪੁਸ਼ਪਾ ਸੇਲਸ ਦੇ ਮਾਲਿਕ ਮਨੀਸ਼ ਭੰਡਾਰੀ ਨੂੰ ਵੀ ਚਾਰਜਸ਼ੀਟ ‘ਚ ਸ਼ਾਮਲ ਕੀਤਾ ਗਿਆ ਹੈ।