ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਸਮੇਤ ਅਕਾਲੀ ਆਗੂਆਂ ਦੀ ਮਲਕਿਅਤ ਵਾਲੀਆਂ ਬੱਸਾਂ ਨੂੰ ਖੜ੍ਹਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਨ੍ਹਾਂ ਬੱਸਾਂ ਦੇ ਡਰਾਈਵਰਾਂ ਦੇ ਵੀ ਸਖ਼ਤ ਟੈਸਟ ਲਏ ਜਾਣ ਦੀ ਮੰਗ ਕੀਤੀ ਹੈ ਕਿ ਕਿਉਂ ਇਹ ਵਾਰ ਵਾਰ ਕਈ ਦਰਦਨਾਕ ਦੁਰਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ, ਜਿਸ ਤੋਂ ਬਾਅਦ ਹੀ ਇਨ੍ਹਾਂ ਨੂੰ ਚੱਲਣ ਦਿੱਤਾ ਜਾਣਾ ਚਾਹੀਦਾ ਹੈ।
ਇਸ ਲੜੀ ਹੇਠ ਇਕ ਹੋਰ ਦਰਦਨਾਕ ਦੁਰਘਟਨਾ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਜਿਸ ‘ਚ ਇਕ 10 ਸਾਲਾਂ ਲੜਕੀ ਨੂੰ ਉਸੇ ਅਕਾਲੀ ਆਗੂ ਦੀ ਬੱਸ ਨੇ ਕਤਲ ਕਰ ਦਿੱਤਾ, ਜਿਸਦੀ ਬੱਸ ਨੇ ਕੁਝ ਦਿਨ ਪਹਿਲਾਂ ਇਕ 14 ਸਾਲਾਂ ਲੜਕੀ ਨੂੰ ਕੁਚਲਿਆ ਸੀ, ਕੈਪਟਨ ਅਮਰਿੰਦਰ ਨੇ ਕਿਹਾ ਕਿ ਤੁਰੰਤ ਕਦਮ ਚੁੱਕਦਿਆਂ ਸਾਰੀਆਂ ਬੱਸਾਂ ਨੂੰ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ ਅਤੇ ਡਰਾਈਵਰਾਂ ਦੇ ਸਖ਼ਤ ਮੈਡੀਕਲ ਟੈਸਟ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਪਤਾ ਚੱਲ ਸਕੇ ਕਿ ਕਿਉਂ ਸਿਰਫ ਇਹ ਕਈ ਦੁਰਘਟਨਾਵਾਂ ਲਈ ਜ਼ਿੰਮੇਵਾਰ ਹਨ।
ਸਾਬਕਾ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਬਾਦਲਾਂ ਸਮੇਤ ਅਕਾਲੀ ਆਗੂਆਂ ਦੀਆਂ ਬੱਸਾਂ ਚਲਾਉਣ ਵਾਲੇ ਡਰਾਈਵਰ ਖੁਦ ਕਾਨੂੰਨ ਤੋਂ ਉਪਰ ਸਮਝਦੇ ਹਨ। ਜਿਹੜੇ ਪੁਲਿਸ ਜਾਂ ਟਰਾਂਸਪੋਰਟ ਅਫਸਰਾਂ ਨੂੰ ਕੁਝ ਨਹੀਂ ਸਮਝਦੇ। ਕੋਈ ਵੀ ਇਨ੍ਹਾਂ ਦੇ ਕਾਗਜਾਤ ਚੈੱਕ ਕਰਨ ਦੀ ਹਿੰਮਤ ਨਹੀਂ ਰੱਖਦਾ ਕਿ ਕੀ ਇਨ੍ਹਾਂ ਕੋਲ ਉਚਿਤ ਡਰਾਈਵਿੰਗ ਲਾਇਸੈਂਸ ਹਨ, ਇਹ ਦੇਖਣ ਵਜੋਂ, ਦਿਮਾਗ ਵਜੋਂ ਤੇ ਸਰੀਰਿਕ ਫਿਟਨੇਸ ਵਜੋਂ ਡਰਾਈਵਿੰਗ ਲਾਇਕ ਹਨ ਜਾਂ ਨਹੀਂ ਤੇ ਇਨ੍ਹਾਂ ‘ਚੋਂ ਕਿੰਨੇ ਡਰਾਈਵਿੰਗ ਵੇਲੇ ਸ਼ਰਾਬ ਤੇ ਨਸ਼ਿਆਂ ਦੇ ਪ੍ਰਭਾਵ ‘ਚ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਜਿਹੇ ਬੇਰਹਿਮੀ ਨਾਲ ਕਤਲ ਨਹੀਂ ਕਰਨ ਤੇ ਬਾਅਦ ਪੀੜਤਾਂ ਦੇ ਰਿਸ਼ਤੇਦਾਰਾਂ ਨਾਲ ਸ਼ਾਂਤੀ ਦਾ ਸੌਦਾ ਨਹੀਂ ਕਰਨ ਦੇ ਸਕਦੇ। ਲੋਕਾਂ ਦੀਆਂ ਜ਼ਿੰਦਗੀਆਂ ਅਣਮੁੱਲੀਆਂ ਹਨ, ਜਿਨ੍ਹਾਂ ਨੂੰ ਪੈਸਿਆਂ ਨਾਲ ਨਹੀਂ ਖ੍ਰੀਦਿਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਦੁਰਘਟਨਾਵਾਂ ਲਈ ਜ਼ਿੰਮੇਵਾਰ ਡਰਾਈਵਰਾਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਦੇ ਮੈਡੀਕਲ ਚੈੱਕਅਪ ਹੋਣੇ ਚਾਹੀਦੇ ਹਨ, ਜਿਹੜੇ ਅਜਿਹੀਆਂ ਦਰਦਨਾਕ ਘਟਨਾਵਾਂ ਦੀ ਸੱਚਾਈ ਸਾਹਮਣੇ ਲਿਆਉਣਗੇ।













