ਕਾਰਾਕਸ ਵੈਨੇਜ਼ੁਏਲਾ ਵਿਚ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ। ਸਰਕਾਰ ਨੇ ਮ੍ਰਿਤਕਾਂ ਦੇ ਅੰਕੜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਰੌਡਰਿਗਜ਼ ਨੇ ਦੱਸਿਆ ਹੈ ਕਿ ਬੁੱਧਵਾਰ ਸ਼ਾਮ ਨੂੰ ਦੇਸ਼ ਵਿੱਚ ਲਗਾਤਾਰ ਆਏ ਸ਼ਕਤੀਸ਼ਾਲੀ ਭੂਚਾਲਾਂ ਤੋਂ ਬਾਅਦ ਘੱਟੋ-ਘੱਟ 32 ਲੋਕ ਮਾਰੇ ਗਏ ਹਨ ਅਤੇ 700 ਜ਼ਖਮੀ ਹੋਏ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ 7.2 ਅਤੇ 7.5 ਤੀਬਰਤਾ ਵਾਲੇ ਭੂਚਾਲਾਂ ਤੋਂ ਬਾਅਦ ਬਚਾਅ ਕਰਮਚਾਰੀ ਢਹਿ-ਢੇਰੀ ਹੋਈਆਂ ਇਮਾਰਤਾਂ ਵਿਚ ਤਲਾਸ਼ੀ ਕਰ ਰਹੇ ਹਨ ਅਤੇ ਐਮਰਜੈਂਸੀ ਅਮਲੇ ਤਬਾਹ ਹੋਏ ਖੇਤਰਾਂ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਲਾ ਗੁਆਰੀਆ ਸਪੱਸ਼ਟ ਤੌਰ ‘ਤੇ ਸਭ ਤੋਂ ਵੱਧ ਪ੍ਰਭਾਵਿਤ ਰਾਜ ਹੈ।
ਉਸਨੇ ਅੱਗੇ ਕਿਹਾ “ਦਰਜਨਾਂ ਇਮਾਰਤਾਂ ਢਹਿ ਗਈਆਂ ਹਨ ਅਤੇ ਅਸੀਂ ਉਨ੍ਹਾਂ ਜਾਨਾਂ ਨੂੰ ਬਚਾਉਣ ਦੇ ਔਖੇ ਕੰਮ ਵਿੱਚ ਲੱਗੇ ਹੋਏ ਹਾਂ ਜਿਨ੍ਹਾਂ ਨੂੰ ਰੱਬ ਸਾਨੂੰ ਬਚਾਉਣ ਦੀ ਆਗਿਆ ਦਿੰਦਾ ਹੈ। ਲਾ ਗੁਆਇਰਾ ਰਾਜ ਇੱਕ ਸੱਚੀ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇੱਕ ਆਫ਼ਤ ਖੇਤਰ ਬਣ ਗਿਆ ਹੈ।”















