ਨਵੀਂ ਦਿੱਲੀ: 38 ਸਾਲਾਂ ਦਾ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਨੂੰ ਆਪਣੀ ਕਾਬਲੀਅਤ ਉੱਤੇ ਜਰਾ ਵੀ ਸ਼ੱਕ ਨਹੀਂ ਹੈ ਅਤੇ ਨਾ ਹੀ ਆਲੋਚਨਾ ਕਰਨ ਵਾਲਿਆ ਤੋਂ ਉਹ ਪਰੇਸ਼ਾਨ ਹਨ। ਇਹ ਧਮਾਕੇਦਾਰ ਪੇਸਰ ਆਸਟਰੇਲੀਆ ਖਿਲਾਫ਼ ਟੀ-20 ਸੀਰੀਜ਼ ਨਾਲ ਇਕ ਵਾਰ ਫ਼ਿਰ ਕੌਮਾਂਤਰੀ ਕ੍ਰਿਕਟ ਵਿੱਚ ਆਪਣਾ ਦਮ ਦਿਖਾਉਣ ਲਈ ਤਿਆਰ ਹੈ। ਟੀਮ ਵਿੱਚ ਆਪਣੀ ਚੋਣ ਦੇ ਬਾਅਦ ਨੇਹਰਾ ਨੇ ਕਿਹਾ, ”ਭਾਰਤ ਲਈ ਖੇਡਣ ਦਾ ਮੌਕਾ ਪਾ ਕੇ ਭਲਾ ਕੌਣ ਖੁਸ਼ ਨਹੀਂ ਹੋਵੇਗਾ?”
ਨੇਹਰਾ ਨੇ ਕਿਹਾ, ”ਭਾਵੇਂ ਹੀ ਮੇਰੇ ਲਾਸਟ ਟੀ-20 ਦੇ ਬਾਅਦ ਲੋਕਾਂ ਨੂੰ ਇਹ ਪਤਾ ਨਾ ਹੋਵੇ ਕਿ ਮੈਂ ਕਿੱਥੇ ਹਾਂ, ਪਰ ਚੀਫ਼ ਸਲੈਕਟਰਸ ਐਮ.ਐਸ.ਕੇ. ਪ੍ਰਸਾਦ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਕਿੱਥੇ ਹਾਂ ਅਤੇ ਕੀ ਕਰ ਰਿਹਾ ਹਾਂ। ਸੱਟ ਤੋਂ ਉਭਰਨ ਦੇ ਬਾਅਦ ਮੈਂ ਆਪਣੀ ਫ਼ਿਟਨੈੱਸ ਉੱਤੇ ਕੰਮ ਕਰ ਰਿਹਾ ਸੀ। ਰੋਜ਼ਾਨਾ ਗੇਂਦਬਾਜ਼ੀ ਪ੍ਰੈਕਟਿਸ ਕਰ ਰਿਹਾ ਸੀ। ਮੈਂ ਉਹ ਸਭ ਕਰ ਰਿਹਾ ਸੀ ਜੋ ਵਾਪਸੀ ਲਈ ਜ਼ਰੂਰੀ ਚੀਜ਼ਾਂ ਹਨ।
ਉਨ੍ਹਾਂ ਨੇ ਕਿਹਾ, ”ਮੈਂ ਆਲੋਚਨਾਵਾਂ ਦੀ ਚਿੰਤਾ ਨਹੀਂ ਕਰਦਾ। ਭਾਰਤੀ ਡਰੈਸਿੰਗ ਰੂਮ ਜਾਣਦਾ ਹੈ ਕਿ ਮੈਂ ਕੀ ਕਰ ਸਕਦਾ ਹਾਂ। ਕਪਤਾਨ ਨੂੰ ਇਹ ਪਤਾ ਹੈ, ਸਲੈਕਟਰਸ ਨੂੰ ਇਹ ਪਤਾ ਹੈ। ਜੇਕਰ ਮੈਂ ਟੀਮ ਵਿੱਚ ਹਾਂ, ਤਾਂ ਨਿਸ਼ਚਿਤ ਰੂਪ ਨਾਲ ਮੈਂ ਕੁਝ ਨਾ ਕੁਝ ਯੋਗਦਾਨ ਕਰ ਰਿਹਾ ਹੋਵੇਗਾ।” ਨੇਹਰਾ ਨੇ ਆਪਣੇ ਭਵਿੱਖ ਨਾਲ ਜੁੜੀਆਂ ਯੋਜਨਾਵਾਂ ਉੱਤੇ ਕਿਹਾ, ”ਮੇਰੀ ਉਮਰ ਵਿੱਚ ਕੋਈ ਲੰਬੇ ਟੀਚੇ ਸੈੱਟ ਨਹੀਂ ਕਰਦਾ। ਮੇਰੀ ਚੋਣ ਭਾਰਤ ਲਈ 3 ਮੈਚਾਂ ਲਈ ਹੋਈ ਹੈ। ਮੈਂ ਇਕ ਸਮੇਂ ‘ਤੇ ਇੱਕ ਹੀ ਮੈਚ ਦੇ ਬਾਰੇ ਵਿੱਚ ਸੋਚਾਂਗਾ। ਉਂਝ ਵੀ ਆਸ਼ੀਸ਼ ਨੇਹਰਾ ਵਧੀਆ ਕਰੇਗਾ, ਤਾਂ ਵੀ ਨਿਊਜ਼ ਹੈ ਅਤੇ ਵਧੀਆ ਨਾ ਕਰੇਗਾ, ਤਾਂ ਉਹ ਹੋਰ ਵੀ ਵੱਡੀ ਨਿਊਜ਼ ਹੈ।












