ਕਹਿਣ ਵਾਲੇ ਤਾਂ ਕਹਿ ਰਹੇ ਹਨ ਕਿ ਸ਼ਾਹਰੁਖ਼ ਖ਼ਾਨ ਹੁਣ ਨਾਂ ਦੇ ਹੀ ਕਿੰਗ ਖ਼ਾਨ ਰਹਿ ਗਏ ਹਨ। ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਬਤੌਰ ਹੀਰੋ ਸਫ਼ਲ ਫ਼ਿਲਮ ਨਹੀਂ ਦਿੱਤੀ ਹੈ ਅਤੇ ਇਸ ਦੌਰਾਨ ਅਕਸ਼ੈ ਕੁਮਾਰ, ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨੇ ਕਈ ਇਤਿਹਾਸਕ ਸਫ਼ਲ ਫ਼ਿਲਮਾਂ ਦਿੱਤੀਆਂ ਹਨ। 2014 ਦੀ ਦੀਵਾਲੀ ‘ਤੇ ਪ੍ਰਦਰਸ਼ਿਤ ‘ਹੈਪੀ ਨਿਊ ਈਅਰ’ ਸ਼ਾਹਰੁਖ਼ ਦੀ ਆਖ਼ਰੀ ਹਿੱਟ ਫ਼ਿਲਮ ਸੀ। ਉਹ ਵੀ ਦੀਵਾਲੀ ਦੇ ਤਿਉਹਾਰ ਨੇ ਕਿੰਗ ਖ਼ਾਨ ਦੀ ਇਸ ਫ਼ਿਲਮ ਨੂੰ ਬਚਾ ਲਿਆ ਸੀ। ਇਸ ਤੋਂ ਬਾਅਦ ਬਤੌਰ ਹੀਰੋ ਉਨ੍ਹਾਂ ਦੀਆਂ ਫ਼ਿਲਮਾਂ ‘ਹੀਰੋ ਦਿਲਵਾਲੇ’, ‘ਫ਼ੈਨ’ ਅਤੇ ‘ਰਈਸ’ ਰਿਲੀਜ਼ ਹੋਈਆਂ। ‘ਦਿਲਵਾਲੇ’ ਦੇ ਸਾਹਮਣੇ ਰਣਵੀਰ ਸਿੰਘ ਦੀ ‘ਬਾਜੀਰਾਵ ਮਸਤਾਨੀ’ ਰਿਲੀਜ਼ ਹੋਈ ਸੀ। ਮੰਨਿਆ ਜਾ ਰਿਹਾ ਸੀ ਕਿ ਸ਼ਾਹਰੁਖ਼ ਖ਼ਾਨ ਨਾਲ ਟਕਰਾ ਕੇ ਰਣਵੀਰ ਦੀ ਫ਼ਿਲਮ ਚਕਨਾਚੂਰ ਹੋ ਜਾਵੇਗੀ ਪਰ ਸ਼ਾਹਰੁਖ਼ ਖ਼ਾਨ ਤੋਂ ਅੱਗੇ ਨਿਕਲ ਗਿਆ ਰਣਵੀਰ ਤੇ ਕਿੰਗ ਖ਼ਾਨ ਲਈ ਇਹ ਜ਼ੋਰਦਾਰ ਝਟਕਾ ਸੀ। ਕਿੰਗ ਖ਼ਾਨ ਦਾ ਅਕਸ ਕਾਫ਼ੀ ਪ੍ਰਭਾਵਿਤ ਹੋਇਆ। ਇਸ ਦੇ ਨਾਲ ਬਾਲੀਵੁੱਡ ਵਿੱਚ ਇਹ ਸੰਕੇਤ ਵੀ ਗਿਆ ਕਿ ਸ਼ਾਹਰੁਖ਼ ਦਾ ਸਟਾਰਡਮ ਪਹਿਲਾਂ ਵਰਗਾ ਨਹੀਂ ਰਹਿ ਗਿਆ ਅਤੇ ਲੋਕ ਸ਼ਾਹਰੁਖ਼ ਦੀਆਂ ਫ਼ਿਲਮਾਂ ਅੱਗੇ ਆਪਣੀ ਫ਼ਿਲਮ ਰਿਲੀਜ਼ ਕਰਨ ਵਿੱਚ ਕਿਸੇ ਤਰ੍ਹਾਂ ਦੀ ਘਬਰਾਹਟ ਮਹਿਸੂਸ ਨਹੀਂ ਕਰਦੇ। ‘ਦਿਲਵਾਲੇ’ ਨਾਲ ਸ਼ਾਹਰੁਖ਼ ਨੇ ਤਾਂ ਖ਼ੂਬ ਮਾਲ ਕਮਾੲਆ ਪਰ ਡਿਸਟ੍ਰੀਬਿਊਟਰਾਂ ਨੂੰ ਨੁਕਸਾਨ ਹੋਇਆ। ਬਾਅਦ ਵਿੱਚ ਕਿੰਗ ਖ਼ਾਨ ਨੇ ਕੁਝ ਰਕਮ ਵਾਪਸ ਕੀਤੀ ਅਤੇ ਆਪਣੀ ਦਰਿਆਦਿਲੀ ਦਾ ਸਬੂਤ ਦਿੱਤਾ। ‘ਫ਼ੈਨ’ ਵਿੱਚ ਡਬਲ ਸ਼ਾਹਰੁਖ਼ ਹੋਣ ਦੇ ਬਾਵਜੂਦ ਇਹ ਫ਼ਿਲਮ ਫ਼ਲਾਪ ਰਹੀ। ਫ਼ਿਲਮ ਸੌ ਕਰੋੜ ਤਕ ਵੀ ਨਹੀਂ ਪੁੱਜ ਸਕੀ। ਇਸ ਅਸਫ਼ਲਤਾ ਨੇ ਸ਼ਾਹਰੁਖ਼ ਦੇ ਆਤਮਵਿਸ਼ਵਾਸ ਨੂੰ ਹਿਲਾ ਦਿੱਤਾ ਅਤੇ ਉਨ੍ਹਾਂ ਸਲਮਾਨ ਦੀ ‘ਸੁਲਤਾਨ’ ਦੇ ਸਾਹਮਣਿਓਂ ਆਪਣੀ ‘ਰਈਸ’ ਹਟਾ ਲਈ ਅਤੇ ਰਿਤਿਕ ਰੋਸ਼ਨ ਦੀ ‘ਕਾਬਿਲ’ ਨਾਲ ਰਿਲੀਜ਼ ਕੀਤੀ ਗਿਆ ਪਰ ਫ਼ਿਰ ਵੀ ਡੇਢ ਸੌ ਕਰੋੜ ਦੇ ਅੰਕੜੇ ਤਕ ਵੀ ਨਹੀਂ ਪੁੱਜ ਸਕੀ। ਬਾਲੀਵੁੱਡ ਵਿੱਚ ਦੱਬੀ ਆਵਾਜ਼ ਵਿੱਚ ਇਹ ਚਰਚਾ ਹੋਣ ਲੱਗੀ ਹੈ ਕਿ ਸ਼ਾਹਰੁਖ਼ ਦਾ ਸਮਾਂ ਬੀਤ ਚੁੱਕਾ ਹੈ। ਜਿਥੇ ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਤਿੰਨ ਤੋਂ ਚਾਰ ਸੌਕ ਕਰੋੜ ਤਕ ਦੀ ਸੋਚ ਰਹੇ ਹਨ ਉਥੇ ਸ਼ਾਹਰੁਖ਼ ਲਈ ਦੋ ਸੌ ਕਰੋੜ ਤਕ ਪੁੱਜਣਾ ਵੀ ਮੁਸ਼ਕਿਲ ਹੋ ਗਿਆ ਹੈ। ਜੇ ਸ਼ਾਹਰੁਖ਼ ਦੀ ‘ਰਈਸ’, ‘ਦਿਲਵਾਲੇ’ ਜਾਂ ‘ਫ਼ੈਨ’ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਫ਼ਿਲਮਾਂ ਨੇ ਬਾਕਸ ਆਫ਼ਿਸ ‘ਤੇ ਸ਼ਾਨਦਾਰ ਓਪਨਿੰਗ ਕੀਤੀ ਸੀ। ਸ਼ੁਰੂਆਤੀ ਦਿਨਾਂ ਵਿੱਚ ਇਨ੍ਹਾਂ ਫ਼ਿਲਮਾਂ ਦਾ ਕਲੈਕਸ਼ਨ ਜ਼ੋਰਦਾਰ ਰਿਹਾ ਪਰ ਚੌਥੇ ਦਿਨ ਤੋ ਬਾਅਦ ਦਰਸ਼ਕ ਗਾਇਬ ਹੋ ਗਏ। ਇਹ ਹਾਲਾਤ ਇਸ ਗੱਲ ਦਾ ਸੰਕੇਤ ਹੈ ਕਿ ਸ਼ਾਹਰੁਖ਼ ਬ੍ਰਾਂਡ ਹੁਣ ਵੀ ਮਕਬੂਲ ਹੈ। ਉਹ ਆਪਣੇ ਦਮ ‘ਤੇ ਪਹਿਲੇ ਵੀਕਐਂਡ ‘ਤੇ ਭੀੜ ਵੀ ਜੁਟਾ ਲੈਂਦੇ ਹਨ। ਇਸ ਤੋਂ ਬਾਅਦ ਜੇ ਫ਼ਿਲਮ ਨਹੀਂ ਚੱਲ ਪਾਉਾਂਦੀਤਾਂ ਦੋਸ਼ ਫ਼ਿਲਮ ਦੀ ਗੁਣਵੱਤਾ ਦਾ ਆ ਜਾਂਦਾ ਹੈ। ਇਸ ਆਧਾਰ ‘ਤੇ ਵੀ ਸ਼ਾਹਰੁਖ਼ ਬਚ ਨਹੀਂ ਸਕਦੇ ਕਿਉਂਕਿ ਦੋਸ਼ ਉਨ੍ਹਾਂ ਦੀ ਫ਼ਿਲਮ ਚੋਣ ਦਾ ਹੈ। ਸ਼ਾਹਰੁਖ਼ ਦੀ ‘ਜਬ ਹੈਰੀ ਮੈੱਟ ਸੇਜਲ’ ਰਿਲੀਜ਼ ਹੋਣ ਜਾ ਰਹੀ ਹੈ। ਉਹ ਰੋਮਾਂਸ ਦੇ ਬਾਦਸ਼ਾਹ ਕਹੇ ਜਾਂਦੇ ਹਨ ਅਤੇ ਇੱਕ ਵਾਰ ਫ਼ਿਰ ਉਸੇ ਅੰਦਾਜ਼ ਵਿੱਚ ਆ ਰਹੇ ਹਨ ਜਿਸ ਵਿੱਚ ਦਰਸ਼ਕ ਉਨ੍ਹਾਂ ਨੂੰ ਦੇਖਣਾ ਪਸੰਦ ਕਰਦੇ ਹਨ। ਇਸ ਫ਼ਿਲਮ ਦੀ ਸਫ਼ਲਤਾ ਸ਼ਾਹਰੁਖ਼ ਲਈ ਬਹੁਤ ਅਹਿਮ ਹੈ। ਪਹਿਲੇ ਨੰਬਰ ਤੋਂ ਖਿਸਕ ਕੇ ਤੀਜੇ ਨੰਬਰ ‘ਤੇ ਆ ਗਏ ਹਨ। ਜੇ ‘ਜਬ ਹੈਰੀ ਮੈੱਟ ਸੇਜਲ’ ਅਸਫ਼ਲਤ ਰਹਿੰਦੀ ਹੈ ਤਾਂ ਉਹ ਅਕਸ਼ੈ ਕੁਮਾਰ ਤੋਂ ਪਿੱਛੇ ਰਹਿ ਜਾਣਗੇ।











