ਫ਼ਿਲਮਜ਼ ਵਿੱਚ ਬਤੌਰ ਸਹਾਇਕ ਕਾਸਟਿੰਗ ਡਾਇਰੈਕਟਰ ਕੰਮ ਕਰਦੇ ਕਰਦੇ ਅਚਾਨਕ ਨੈਸ਼ਨਲ ਐਵਾਰਡ ਜਿੱਤਣ ਵਾਲੀ ਫ਼ਿਲਮ ‘ਦਮ ਲਗਾ ਕੇ ਹਈਸ਼ਾ’ ਨਾਲ ਅਭਿਨੇਤਰੀ ਬਣਨ ਵਾਲੀ ਭੂਮੀ ਪੇਡਨੇਕਰ ਇਸ ਫ਼ਿਲਮ ਵਿੱਚ ਕਾਫ਼ੀ ਮੋਟੀ ਕੁੜੀ ਦੀ ਭੂਮਿਕਾ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਤੋਂ ਬਾਅਦ ਉਸਨੇ ਆਪਣਾ ਭਾਰ 33 ਕਿਲੋ ਘਟਾਇਆ ਅਤੇ ਹੁਣ ਉਹ ਅਕਸ਼ੈ ਕੁਮਾਰ ਨਾਲ ‘ਟੌਇਲਟ: ਇੱਕ ਪ੍ਰੇਮਕਥਾ’ ਅਤੇ ਆਯੂਸ਼ਮਾਨ ਖੁਰਾਣਾ ਨਾਲ ਫ਼ਿਲਮ ‘ਸ਼ੁਭ ਮੰਗਲ ਸਾਵਧਾਨ’ ਵਿੱਚ ਨਜ਼ਰ ਆਉਣ ਵਾਲੀ ਹੈ। ਪੇਸ਼ ਹੈ ਭੂਮੀ ਪੇਡਨੇਕਰ ਨਾਲ ਹੋਈ ਗੱਲਬਾਤ ਦੇ ਅੰਸ਼:
– ਤੁਸੀਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਫ਼ਿਲਮ ‘ਦਮ ਲਗਾ ਕੇ ਹਈਸ਼ਾ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਤੋਂ ਬਾਅਦ ਤੁਹਾਡੀ ਦੂਜੀ ਫ਼ਿਲਮ ਆਉਣ ਵਿੱਚ ਸਮਾਂ ਲੱਗਿਆ ਜਾਂ ਇਵੇਂ ਕਹੋ ਕਿ ਤੁਹਾਡੇ ਕਰੀਅਰ ਦੀ ਰਫ਼ਤਾਰ ਹੌਲੀ ਹੈ ?
– ਜੇਕਰ ਤੁਹਾਨੂੰ ਮੇਰੀ ਪਹਿਲੀ ਫ਼ਿਲਮ ਯਾਦ ਹੈ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਇਸ ਵਿੱਚ ਮੈਂ ਸਰੀਰਿਕ ਰੂਪ ਤੋਂ ਬਹੁਤ ਵੱਖ ਨਜ਼ਰ ਆਈ ਸੀ। ਕਾਫ਼ੀ ਮੋਟੀ ਸੀ। ਪਹਿਲੀ ਫ਼ਿਲਮ ਦੀ ਸ਼ੂਟਿੰਗ ਕਰਦੇ ਸਮੇਂ ਹੀ ਮੈਨੂੰ ਪਤਾ ਸੀ ਕਿ ਇਸ ਫ਼ਿਲਮ ਤੋਂ ਬਾਅਦ ਮੈਨੂੰ ਭਾਰ ਘੱਟ ਕਰਕੇ ਆਪਣੇ ਸਰੀਰ ਨੂੰ ਠੀਕ ਰੂਪ ਵਿੱਚ ਲਿਆਉਣ ਵਿੱਚ ਘੱਟ ਤੋਂ ਘੱਟ ਇੱਕ ਸਾਲ ਦਾ ਸਮਾਂ ਲੱਗੇਗਾ। ਭਾਰ ਘਟਾਉਣ ਵਿੱਚ ਇੰਨਾ ਸਮਾਂ ਲੱਗੇਗਾ, ਅਜਿਹਾ ਮੈਨੂੰ ਅਹਿਸਾਸ ਸੀ ਕਿਉਂਕਿ ਮੈਂ ਆਪਣਾ ਭਾਰ ਬਹੁਤ ਹੀ ਕੁਦਰਤੀ ਤੌਰ ‘ਤੇ ਘਟਾਇਆ ਹੈ। ਉਸ ਹਿਸਾਬ ਤੋਂ ਮੇਰਾ ਕਰੀਅਰ ਠੀਕ ਰਫ਼ਤਾਰ ਨਾਲ ਠੀਕ ਰਸਤੇ ਉੱਤੇ ਚੱਲ ਰਿਹਾ ਹੈ। ‘ਦਮ ਲਗਾ ਕੇ ਹਈਸ਼ਾ’ ਤੋਂ ਬਾਅਦ ਮੈਂ ਸਭ ਤੋਂ ਪਹਿਲੀ ਫ਼ਿਲਮ ‘ਟੌਇਲਟ: ਇੱਕ ਪ੍ਰੇਮ ਕਥਾ’ ਸਾਈਨ ਕੀਤੀ ਸੀ। ਉਸ ਤੋਂ ਬਾਅਦ ਮੈਂ ਇੱਕ ਫ਼ਿਲਮ ‘ਮਨਮਰਜ਼ੀਆਂ’ ਸਾਈਨ ਕੀਤੀ ਸੀ। ਇਸ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਸ਼ੁਰੂ ਹੋਈ ਸੀ, ਫ਼ਿਰ ਕਿਸੇ ਵਜ੍ਹਾ ਕਾਰਨ ਰੁਕ ਗਈ। ਇਹ ਫ਼ਿਲਮ ਬਹੁਤ ਚੰਗੀ ਬਣਨ ਵਾਲੀ ਹੈ। ਇਸਦੇ ਇਲਾਵਾ ਮੈਂ ਇੱਕ ਫ਼ਿਲਮ ‘ਸ਼ੁਭ ਮੰਗਲ ਸਾਵਧਾਨ’ ਕੀਤੀ ਹੈ। ਇਸ ਹਿਸਾਬ ਨਾਲ ਕਰੀਅਰ ਠੀਕ ਚੱਲ ਰਿਹਾ ਹੈ।
– ਤੁਹਾਨੂੰ ਫ਼ਿਲਮ ‘ਟੌਇਲਟ: ਇੱਕ ਪ੍ਰੇਮ ਕਥਾ’ ਕਿਵੇਂ ਮਿਲੀ ਸੀ ?
– ਮੇਰੀ ਪਹਿਲੀ ਫ਼ਿਲਮ ‘ਦਮ ਲਗਾ ਕੇ ਹਈਸ਼ਾ’ ਦੀ ਸ਼ੂਟਿੰਗ ਖ਼ਤਮ ਹੁੰਦੇ ਹੀ ਮੇਰੇ ਕੋਲ ਇਸ ਫ਼ਿਲਮ ਦੀ ਪੇਸ਼ਕਸ਼ ਆਈ। ਮੈਂ ਨੀਰਜ ਪੰਡਿਤ ਦੀਆਂ ਫ਼ਿਲਮਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਅਕਸ਼ੈ ਕੁਮਾਰ ਹੀਰੋ ਸਨ। ਇਸਤੋਂ ਇਲਾਵਾ ਇਸ ਫ਼ਿਲਮ ਦੀ ਪਟਕਥਾ ਇੰਨੀ ਚੰਗੀ ਸੀ ਕਿ ਮੈਂ ਹਾਮੀ ਭਰ ਦਿੱਤੀ। ਉਦੋਂ ਇਹ ਤੈਅ ਹੋਇਆ ਸੀ ਕਿ ਅਸੀਂ ਇਸਦੀ ਸ਼ੂਟਿੰਗ ਅੱਠ ਦਸ ਮਹੀਨੇ ਬਾਅਦ ਸ਼ੁਰੂ ਕਰਾਂਗੇ।
– ਫ਼ਿਲਮ ‘ਟੌਇਲਟ: ਇੱਕ ਪ੍ਰੇਮ ਕਥਾ’ ਕੀ ਹੈ ?
– ਬਹੁਤ ਹੀ ਖ਼ੂਬਸੂਰਤ ਪ੍ਰੇਮ ਕਹਾਣੀ ਹੈ। ਇਹ ਕੇਸ਼ਵ ਅਤੇ ਜਯਾ ਦੀ ਕਹਾਣੀ ਹੈ। ਇਸ ਪ੍ਰੇਮ ਕਹਾਣੀ ਨਾਲ ਹੀ ਬਹੁਤ ਵੱਡਾ ਸਮਾਜਿਕ ਸੰਦੇਸ਼ ਹੈ। ਇਹ ਹਲਕੀ ਫ਼ੁਲਕੀ ਫ਼ਿਲਮ ਹੈ। ਇਹ ਸਾਧਾਰਨ ਲੋਕਾਂ ਦੀ ਕਹਾਣੀ ਹੈ। ਇਸ ਦੀ ਸਾਧਾਰਨ ਜਿਹੀ ਜ਼ਿੰਦਗੀ ਵਿੱਚ ਟੌਇਲਟ ਖ਼ਲਨਾਇੱਕ ਬਣਕੇ ਆ ਜਾਂਦਾ ਹੈ। ਇਸ ਫ਼ਿਲਮ ਨੂੰ ਵੇਖਦੇ ਸਮੇਂ ਦਰਸ਼ਕਾਂ ਦੇ ਚਿਹਰੇ ਉੱਤੇ ਮੁਸਕਰਾਹਟ ਰਹੇਗੀ। ਦਰਸ਼ਕਾਂ ਦੇ ਮਨ ਵਿੱਚ ਇਹ ਭਾਵ ਰਹੇਗਾ ਕਿ ਈਸ਼ਵਰ ਕੁਝ ਵੀ ਕਰੇ, ਪਰ ਇਨ੍ਹਾਂ ਦੋਨਾਂ ਨੂੰ ਅਲੱਗ ਨਹੀਂ ਕਰਨਾ। ਇਸ ਦੇ ਨਾਲ ਦਰਸ਼ਕ ਆਪਣੇ ਦੇਸ਼ ਪ੍ਰਤੀ ਬਦਲਾਅ ਦਾ ਅਹਿਸਾਸ ਕਰੇਗਾ। ਉਸਦਾ ਨਜ਼ਰੀਆ ਬਦਲੇਗਾ। ਉਹ ਪਿਆਰ ਵੰਡਣ ਦੇ ਬਾਰੇ ਵਿੱਚ ਸੋਚੇਗਾ। ਹਰ ਇਨਸਾਨ ਆਪਣੇ ਘਰ ਦੇ ਅੰਦਰ ਟੌਇਲਟ ਬਣਾਉਣ ਲਈ ਪ੍ਰੇਰਿਤ ਹੋਵੇਗਾ।
– ਟੌਇਲਟ ਦੀ ਸਮੱਸਿਆ ਬਾਰੇ ਤੁਸੀਂ ਪਹਿਲਾਂ ਕੀ ਜਾਣਕਾਰੀ ਰੱਖਦੇ ਸੀ ?
12707ਫ਼ਦ ?ਲੀਚਠਜ- ਇਮਾਨਦਾਰੀ ਨਾਲ ਗੱਲ ਕਰਾਂ ਤਾਂ ਮੈਂ ਵੀ ਆਮ ਲੋਕਾਂ ਦੀ ਤਰ੍ਹਾਂ ਹੀ ਇਸ ਸਮੱਸਿਆ ਦੀ ਜਾਣਕਾਰੀ ਰੱਖਦੀ ਸੀ। ਸਾਡੇ ਗ਼ਰੀਬ ਦੇਸ਼ ਵਿੱਚ 54 ਫ਼ੀਸਦੀ ਲੋਕ ਘਰ ਤੋਂ ਬਾਹਰ ਖੇਤਾਂ ਵਿੱਚ ਜਾਂ ਸੜਕ ਦੇ ਕੰਢੇ ਜਾਂ ਰੇਲਵੇ ਟਰੈਕ ਦੇ ਕੋਲ ਪਖਾਨੇ ਲਈ ਜਾਂਦੇ ਹਨ। ਉਹ ਗ਼ਰੀਬੀ ਦੀ ਵਜ੍ਹਾ ਨਾਲ ਟੌਇਲਟ ਬਣਵਾ ਨਹੀਂ ਸਕਦੇ। ਸਾਡੀ ਸਰਕਾਰ ਵੀ ਇਸ ਵੱਲੋਂ ਉਦਾਸੀਨ ਹੈ। ਫ਼ਿਰ ਅਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਜਾਂਦੇ ਹਾਂ, ਪਰ ਇਸ ਫ਼ਿਲਮ ਵਿੱਚ ਅਭਿਨੈ ਕਰਨ ਤੋਂ ਬਾਅਦ ਜੋ ਤਬਦੀਲੀ ਅਸੀਂ ਆਪਣੇ ਅੰਦਰ ਵੇਖੀ ਹੈ, ਉਹ ਤਬਦੀਲੀ ਫ਼ਿਲਮ ਵੇਖਣ ਵਾਲੇ ਹਰ ਦਰਸ਼ਕ ਵਿੱਚ ਆਵੇਗੀ। ਅਸੀਂ ਜਦੋਂ ਇਸ ਫ਼ਿਲਮ ਲਈ ਖੋਜ ਕਾਰਜ ਸ਼ੁਰੂ ਕੀਤਾ ਤਾਂ ਪਤਾ ਚੱਲਿਆ ਕਿ ਸਰਕਾਰ ਨੇ ਇੰਨੇ ਟੌਇਲਟ ਦਿੱਤੇ ਸਨ, ਲੋਕਾਂ ਨੇ ਇਨ੍ਹਾਂ ਟੌਇਲਟਾਂ ਵਿੱਚ ਦੁਕਾਨਾਂ ਖੋਲ੍ਹ ਲਈਆਂ ਜਾਂ ਗੁਦਾਮ ਬਣਾ ਲਏ ੩. ਕੁਝ ਲੋਕ ਉਸ ਵਿੱਚ ਸਬਜ਼ੀਆਂ ਵੇਚਣ ਲੱਗੇ ਮਤਲਬ ਢਾਂਚੇ ਦੀ ਕਮੀ ਹੀ ਵਜ੍ਹਾ ਨਹੀਂ ਹੈ, ਸਗੋਂ ਲੋਕਾਂ ਦਾ ਨਜ਼ਰੀਆ ਉਹੋ ਜਿਹਾ ਨਹੀਂ ਹੈ। ਸਾਡੇ ਇੱਥੇ ਲੋਕਾਂ ਦੀ ਸੋਚ ਇਹ ਹੈ ਕਿ ਜਿਸ ਘਰ ਦੇ ਵਿਹੜੇ ਵਿੱਚ ਤੁਲਸੀ ਦਾ ਪੌਦਾ ਹੈ, ਉਸੀ ਘਰ ਵਿੱਚ ਪਖਾਨਾ ਕਿਵੇਂ ਬਣਾ ਸਕਦੇ ਹਾਂ ? ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਸਾਰੇ ਦੋਗਲੇਪਣ ਵਿੱਚ ਜੀ ਰਹੇ ਹਾਂ। ਅਸੀਂ ਲਕਸ਼ਮੀ ਅਤੇ ਰਾਧਾ ਦੀ ਪੂਜਾ ਕਰਦੇ ਹਾਂ, ਪਰ ਘਰ ਦੀ ਲਕਸ਼ਮੀ ਅਤੇ ਰਾਧਾ ਨਾਲ ਗੱਲ ਹੀ ਨਹੀਂ ਕਰਦੇ।
– ਤੁਸੀਂ ਆਪਣੇ ਕਿਰਦਾਰ ਨੂੰ ਲੈ ਕੇ ਕੀ ਕਹੋਗੇ ?
– ਮੈਂ ਇਸ ਵਿੱਚ ਜਯਾ ਦਾ ਕਿਰਦਾਰ ਨਿਭਾਇਆ ਹੈ। ਉਹ ਭਾਰਤ ਦੇ ਅਜਿਹੇ ਹਿੱਸੇ ਤੋਂ ਹੈ, ਜਿੱਥੇ ਔਰਤਾਂ ਨੂੰ ਦਬਾਇਆ ਜਾਂਦਾ ਹੈ, ਪਰ ਜਯਾ ਕਿਸਮਤ ਵਾਲੀ ਹੈ ਕਿ ਉਸਨੂੰ ਉਸਦੇ ਮਾਤਾ ਪਿਤਾ ਨੇ ਮੁੰਡਿਆਂ ਦੀ ਤਰ੍ਹਾਂ ਹੀ ਪਾਲਿਆ ਹੈ। ਉਹ ਬਹੁਤ ਅਕਾਂਖਿਆ ਨਾਲ ਭਰਪੂਰ ਕੁੜੀ ਹੈ। ਉਸਦੇ ਅੰਦਰ ਅੱਜ ਦੀ ਭਾਰਤੀ ਜਵਾਨ ਪੀੜ੍ਹੀ ਦੀ ਆਵਾਜ਼ ਹੈ। ਇਸ ਦੇ ਨਾਲ ਉਹ ਪਰੰਪਰਾਗਤ ਹੈ, ਸੰਸਕਾਰੀ ਹੈ, ਪਰ ਹੱਕ ਲਈ ਤਾਂਡਵ ਕਰਨ ਤੋਂ ਵੀ ਨਹੀਂ ਡਰਦੀ। ਉਹ ਬਹੁਤ ਪਿਆਰੀ ਕੁੜੀ ਹੈ।
– ਅਕਸ਼ੈ ਕੁਮਾਰ ਨਾਲ ਕੰਮ ਕਰਨਾ ਕਿੰਨਾ ਸਹਿਜ ਰਿਹਾ ?
– ਅਕਸ਼ੈ ਕੁਮਾਰ ਨਾਲ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਦੇ ਸਮੇਂ ਮੇਰੇ ਅੰਦਰ ਇੱਕ ਸਾਕਾਰਾਤਮਕ ਊਰਜਾ ਨਾਲ ਥੋੜ੍ਹੀ ਜਿਹੀ ਘਬਰਾਹਟ ਸੀ। ਅਕਸ਼ੈ ਕੁਮਾਰ ਸ਼ਾਨਦਾਰ ਅਦਾਕਾਰ ਹੈ। ਉਹ ਬਹੁਤ ਪੇਸ਼ੇਵਰ ਹੈ। ਉਸ ਨਾਲ ਕੰਮ ਕਰਦੇ ਹੋਏ ਮੈਂ ਕਾਫ਼ੀ ਕੁਝ ਸਿੱਖਿਆ, ਉਸ ਨੇ ਬਹੁਤ ਕੁਝ ਹਾਸਿਲ ਕੀਤਾ ਹੈ, ਪਰ ਫ਼ਿਰ ਵੀ ਉਹ ਅੱਜ ਵੀ ਜ਼ਮੀਨ ਉੱਤੇ ਹੈ। ਉਹ ਸਮੇਂ ਦਾ ਬਹੁਤ ਪਾਬੰਦ ਹੈ। ਮੈਨੂੰ ਉਸ ਦੀਆਂ ਇਹ ਗੱਲਾਂ ਚੰਗੀਆਂ ਲੱਗਦੀਆਂ ਹਨ।
– ਸ਼ੁਭ ਮੰਗਲ ਸਾਵਧਾਨ’ ਕੀ ਹੈ ?
– ਇਹ ਇੱਕ ਰੋਮਾਂਟਿਕ ਕਾਮੇਡੀ ਫ਼ਿਲਮ ਹੈ। ਇਸ ਵਿੱਚ ਵੀ ਮੇਰਾ ਕਿਰਦਾਰ ਕਾਫ਼ੀ ਮਜ਼ਬੂਤ ਹੈ। ਜਦੋਂ ਮੈਂ ਇਸਦੀ ਪਟਕਥਾ ਪੜ੍ਹੀ ਤਾਂ ਪਾਇਆ ਕਿ ਇਸ ਵਿੱਚ ਜਬਰਦਸਤ ਅੰਦਰੂਨੀ ਤਾਕਤ ਹੈ।
– ਇੱਕ ਕਲਾਕਾਰ ਵਜੋਂ ਤੁਸੀਂ ਖ਼ੁਦ ਨੂੰ ਕਿੱਥੇ ਪੁੱਜਿਆ ਮਹਿਸੂਸ ਕਰਦੇ ਹੋ?
– ਮੈਨੂੰ ਲੱਗਦਾ ਹੈ ਕਿ ਮੇਰਾ ਆਤਮ ਵਿਸ਼ਵਾਸ ਵੱਧ ਗਿਆ ਹੈ। ਮੇਰੇ ਮੁਤਾਬਿਕ ਅਸੀਂ ਕੰਮ ਕਰਦੇ ਕਰਦੇ ਅਨੁਭਵਾਂ ਤੋਂ ਲਗਾਤਾਰ ਸਿੱਖਦੇ ਰਹਿੰਦੇ ਹਾਂ। ਮੈਂ ਆਪਣੇ ਆਪ ਨੂੰ ਖ਼ੁਸ਼ਨਸੀਬ ਮੰਨਦੀ ਹਾਂ ਕਿ ਮੈਂ ਉਸ ਸਮੇਂ ਆਪਣੇ ਆਪ ਨੂੰ ਫ਼ਿਲਮਾਂ ਨਾਲ ਜੋੜਿਆ, ਜਦੋਂ ਫ਼ਿਲਮਾਂ ਦਾ ਸੋਨੇ-ਰੰਗਾ ਦੌਰ ਚੱਲ ਰਿਹਾ ਹੈ। ਇੱਕ ਨਹੀਂ ਕਈ ਚੰਗੀਆਂ ਫ਼ਿਲਮਾਂ ਬਣ ਰਹੀਆਂ ਹਨ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਇੱਥੇ ਲੰਬੀ ਪਾਰੀ ਖੇਲ ਸਕਾਂਗੀ।
– ਤੁਸੀਂ ਗਲੈਮਰਸ ਕਿਰਦਾਰਾਂ ਵਿੱਚ ਕਦੋਂ ਨਜ਼ਰ ਆਓਗੇ ?
– ਜਦੋਂ ਮੈਨੂੰ ਕੋਈ ਬਹੁਤ ਚੰਗੀ ਪਟਕਥਾ ਮਿਲੇਗੀ। ਮੈਂ ਤਾਂ ਬੌਲੀਵੁੱਡ ਦੀਆਂ ਫ਼ਿਲਮਾਂ ਦੇਖਦੇ ਹੋਏ ਹੀ ਵੱਡੀ ਹੋਈ ਹਾਂ ਅਤੇ ਅਭਿਨੇਤਰੀ ਬਣਨ ਲਈ ਪ੍ਰੇਰਿਤ ਹੋਈ ਹਾਂ।
– ਤੁਸੀਂ ਕਿਸ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੇ ਹੋ?
– ਵਿਸ਼ਾਲ ਭਾਰਦਵਾਜ, ਇਮਤਿਆਜ਼ ਅਲੀ, ਰਾਜਕੁਮਾਰ ਹਿਰਾਨੀ , ਰਾਕੇਸ਼ ਓਮ ਪ੍ਰਕਾਸ਼ ਮਹਿਰਾ, ਆਦਿੱਤਿਅ ਚੋਪੜਾ ੩ਮੇਰੀ ਸੂਚੀ ਬਹੁਤ ਲੰਬੀ ਹੈ।
– ਤੁਹਾਡਾ ਡਰੀਮ ਰੋਲ ਕੀ ਹੈ ?
– ਮੈਂ ਮੀਨਾ ਕੁਮਾਰੀ ਦਾ ਕਿਰਦਾਰ ਨਿਭਾਉਣਾ ਚਾਹਾਂਗੀ। ਜੇਕਰ ਮੀਨਾ ਕੁਮਾਰੀ ਦੀ ਬਾਇਓਪਿਕ ਬਣੇ ਤਾਂ ਮੈਂ ਉਸ ਵਿੱਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਦੀ ਇੱਛਾ ਰੱਖਦੀ ਹਾਂ। ਉਨ੍ਹਾਂ ਦੀ ਜ਼ਿੰਦਗੀ ਬਹੁਤ ਪ੍ਰੇਰਨਾਮਈ ਹੈ। ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਨੇ ਬਹੁਤ ਕੁਝ ਕੀਤਾ ਸੀ।.











