ਆਲੀਆ ਭੱਟ ਕਰੇਗੀ ਰਾਜ਼ੀ

ਗੁਲਜ਼ਾਰ ਦੀ ਫ਼ਿਲਮਕਾਰ ਧੀ ਮੇਘਨਾ ਗੁਲਜ਼ਾਰ ਦੀ 1971 ਭਾਰਤ ਪਾਕਿਸਤਾਨ ਜੰਗ ਦੌਰਾਨ ਇੱਕ ਕਹਾਣੀ ‘ਤੇ ਸ਼ੁਰੂ ਹੋਈ ਫ਼ਿਲਮ ‘ਰਾਜ਼ੀ’ ਅਗਲੇ ਸਾਲ ਮਈ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਆਲੀਆ ਭੱਟ ਕਸ਼ਮੀਰੀ ਕੁੜੀ ਦੀ ਭੂਮਿਕਾ ਨਿਭਾ ਰਹੀ ਹੈ। ‘ਰਾਜ਼ੀ’ ਦੇ ਨਿਰਮਾਤਾਵਾਂ ਨੇ ਟਵੀਟ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ ਇਹ ਫ਼ਿਲਮ ਅਗਲੇ ਸਾਲ 11 ਮਈ ਨੂੰ ਰਿਲੀਜ਼ ਹੋਵੇਗੀ। ਆਲੀਆ ਦੇ ਨਾਲ ਵਿੱਕੀ ਕੌਸ਼ਲ ਲੀਡ ਰੋਲ ਵਿੱਚ ਹੈ। ਫ਼ਿਲਮ ‘ਰਾਜ਼ੀ’ ਦੀ ਸ਼ੂਟਿੰਗ ਮੁੰਬਈ ਵਿੱਚ ਸ਼ੁਰੂ ਹੋ ਗਈ ਹੈ। ਪਹਿਲਾਂ ਕਸ਼ਮੀਰ ਦੀਆਂ ਅਸਲੀ ਲੋਕੇਸ਼ਨਾਂ ‘ਤੇ ਹੀ ਸ਼ੂਟਿੰਗ ਹੋਣੀ ਸੀ ਪਰ ਉਥੋਂ ਦੇ ਹਾਲਾਤ ਦੇਖਦਿਆਂ ਮੁੰਬਈ ਵਿੱਚ ਹੀ ਕਸ਼ਮੀਰ ਬਣਾ ਲਿਆ ਗਿਆ। ਫ਼ਿਲਮ ਵਿੱਚ ਆਲੀਆ ਅਤੇ ਵਿੱਕੀ ਤੋਂ ਇਲਾਵਾ ਅਮ੍ਰਿਤਾ ਖ਼ਾਨਵਿਲਕਰ ਦਾ ਵੀ ਅਹਿਮ ਰੋਲ ਹੈ। ਇਹ ਫ਼ਿਲਮ ਹਰਿੰਦਰ ਸਿੱਕਾ ਦੀ ਕਿਤਾਬ ‘ਕਾਲਿੰਗ ਸਹਿਮਤ’ ‘ਤੇ ਆਧਾਰਿਤ ਹੈ।