ਆਮਲਾ ਦੇ ਨਾਂ ਦਰਜ ਹੋਇਆ ‘ਮਿਸਟਰ ਸਲੋਅ’ ਦਾ ਰਿਕਾਰਡ

zxਦਬਾਅ ਦੇ ਹਾਲਾਤ ਵਿੱਚ ਕੁਝ ਬੇਹੱਦ ਰੋਮਾਂਚਕ ਰਿਕਾਰਡ ਆਪਣੇ ਆਪ ਹੀ ਬਣ ਜਾਂਦੇ ਹਨ, ਜਿਹੜਾ ਨਾ ਤਾਂ ਬਣਾਉਣ ਵਾਲਾ ਖੁਦ ਇਸ ਨੂੰ ਬਣਾਉਣਾ ਚਾਹੁੰਦਾ ਹੈ ਤੇ ਨਾ ਹੀ ਇਸ ਨੂੰ ਕਦੇ ਯਾਦ ਕਰਨਾ ਚਾਹੁੰਦਾ ਹੈ। ਅਜਿਹਾ ਹੀ ਇਕ ਰਿਕਾਰਡ ਭਾਰਤ ਵਿਰੁੱਧ ਚੌਥੇ ਤੇ ਆਖਰੀ ਟੈਸਟ ‘ਚ ਦੱਖਣੀ ਅਫ਼ਰੀਕਾ ਦੇ ਕਪਤਾਨ ਹਾਸ਼ਿਮ ਅਮਲਾ ਦੇ ਨਾਂ  ਅੱਜ ਦਰਜ ਹੋ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ‘ਮਿਸਟਰ ਸਲੋਅ’ ਦੇ ਨਾਂ ਨਾਲ ਜਾਣਿਆ ਜਾਵੇਗਾ।
ਭਾਰਤ ਵਿਰੁੱਧ ਮੌਜੂਦਾ ਫ਼ਰੀਡਮ ਲੜੀ ‘ਚ ਦੱਖਣੀ ਅਫ਼ਰੀਕੀ ਟੀਮ ਬੇਹੱਦ ਦਬਾਅ ਵਿੱਚ ਹੈ ਤੇ ਮੈਚ ਬਚਾਉਣ ਦੀ ਜੱਦੋ-ਜਹਿਦ ‘ਚ ਲੱਗੀ ਮਹਿਮਾਨ ਟੀਮ ਦੇ ਕਪਤਾਨ ਹਾਸ਼ਿਮ ਅਮਲਾ ਨੇ ਇਥੇ ਖੇਡ ਰਹੇ ਚੌਥੇ ਟੈਸਟ ਦੇ ਚੌਥੇ ਦਿਨ ਵੀਰਵਾਰ ਨੂੰ 113 ਗੇਂਦਾਂ ਖੇਡਦੇ ਹੋਏ ਸਿਰਫ਼ 6 ਦੌੜਾਂ ਜੋੜੀਆਂ ਤੇ 10 ਤੋਂ ਘੱਟ ਦੌੜਾਂ ਬਣਾਉਣ ਲਈ ਸਭ ਤੋਂ ਵੱਧ ਗੇਂਦਾਂ ਖੇਡਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ।
ਗੇਂਦਾਂ ਦੇ ਲਿਹਾਜ ਨਾਲ ਖੇਡੀ ਗਈ ਆਪਣੀ ਇਸ ਪਾਰੀ ਵਿੱਚ ਉਸ ਨੇ 100 ਤੋਂ ਵੱਧ ਗੇਂਦਾਂ ਖੇਡਦੇ ਹੋਏ ਆਸਟ੍ਰੇਲੀਆ ਦੇ ਕਾਰਲ ਰੈਕਮ ਦੇ 102 ਗੇਂਦਾਂ ‘ਤੇ 9 ਦੌੜਾਂ ਬਣਾਉਣ ਦੇ ਰਿਕਾਰਡ ਨੂੰ ਤੋੜ ਦਿੱਤਾ। ਪੂਰੀ ਪਾਰੀ ਦੌਰਾਨ ਅਮਲਾ ਨੇ 40 ਗੇਂਦਾਂ ਖੇਡਣ ਤੋਂ ਬਾਅਦ ਪਹਿਲੀ ਦੌੜ ਬਣਾਈ ਤੇ 109 ਡਾਟ ਗੇਂਦਾਂ ਖੇਡੀਆਂ।