ਦੱਖਣੀ ਅਫ਼ਰੀਕਾ ਨੂੰ ਧੂੜ ਚਟਾ ਕੇ ਭਾਰਤ ਨੇ ਕੀਤਾ ਸੀਰੀਜ਼ ‘ਤੇ ਕਬਜ਼ਾ

7ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 4 ਮੈਚਾਂ ਦੀ ਟੈਸਟ ਸੀਰੀਜ਼ ‘ਚ 3 – 0 ਨਾਲ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਦੂਜੀ ਪਾਰੀ ‘ਚ 143 ‘ਤੇ ਆਲਆਊਟ ਕਰ ਦਿੱਤਾ। ਭਾਰਤੀ ਸਪਿਨਰ ਅਸ਼ਵਿਨ ਨੇ ਸਭ ਤੋਂ ਜ਼ਿਆਦਾ 5 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਉਮੇਸ਼ ਯਾਦਵ 3 ਅਤੇ ਜਡੇਜਾ ਨੂੰ 2 ਵਿਕਟਾਂ ਮਿਲਿਆ।
ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 334 ਦੌੜਾਂ ਬਣਾਈਆਂ ਸੀ ਅਤੇ ਇਸ ਦੇ ਜਵਾਬ ‘ਚ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 121 ਦੌੜਾਂ ਬਣਾ ਕੇ  ਆਲਆਊਟ ਹੋ ਗਈ ਸੀ। ਇਸ ਤੋਂ ਬਾਅਦ ਭਾਰਤ ਨੇ ਦੂਜੀ ਪਾਰੀ ‘ਚ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 267/5 ‘ਤੇ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ। ਇਸ ਤਰ੍ਹਾਂ ਦੱਖਣੀ ਅਫ਼ਰੀਕਾ ਨੂੰ ਮੈਚ ਜਿੱਤਣ ਲਈ 481 ਦੌੜਾਂ ਦੀ ਜਰੂਰਤ ਸੀ ਪਰ ਅਫ਼ਰੀਕੀ ਟੀਮ ਦੂਜੀ ਪਾਰੀ ‘ਚ 143 ਦੌੜਾਂ ਹੀ ਬਣਾ ਸਕੀ। ਭਾਰਤੀ ਬੱਲੇਬਾਜ਼ ਰਹਾਨੇ ਨੇ ਦੋਵੇਂ ਪਾਰੀਆਂ ‘ਚ ਸੈਂਕੜਾ ਬਣਾ ਕੇ ਭਾਰਤ ਨੂੰ ਮਜਬੂਤੀ ਪ੍ਰਦਾਨ ਕੀਤੀ ਸੀ, ਜਿਸ ਦੀ ਬਦੌਲਤ ਭਾਰਤ ਵੱਡਾ ਸਕੋਰ ਬਣਾਉਣ ‘ਚ ਕਾਮਯਾਬ ਹੋਇਆ ਸੀ।