ਇਮਰਾਨ ਖਾਨ ’ਤੇ ਮਹਿਲਾ ਨੇਤਾ ਨੇ ਲਾਏ ਗੰਭੀਰ ਇਲਜ਼ਾਮ

ਇਸਲਾਮਾਬਾਦ : ਕ੍ਰਿਕਟ ਤੋਂ ਸਿਆਸਤ ਵਿਚ ਆਏ ਇਮਰਾਨ ਖਾਨ ਉਤੇ ਉਨ੍ਹਾਂ ਦੀ ਹੀ ਪਾਰਟੀ ਤਹਿਰੀਕ-ਏ-ਇੰਸਾਫ ਪਾਰਟੀ ਦੀ ਮਹਿਲਾ ਨੇਤਾ ਵਲੋਂ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪਾਰਟੀ ਦੀ ਨੇਤਾ ਆਈਸ਼ਾ ਗੁਲਾਲਈ ਨੇ ਦੋਸ਼ ਲਾਇਆ ਹੈ ਕਿ ਇਮਰਾਨ ਖਾਨ ਵਲੋਂ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਇਸ਼ਾ ਨੇ ਕਿਹਾ ਕਿ ਇਮਰਾਨ ਖਾਨ ਮੈਨੂੰ ਅਤੇ ਪਾਰਟੀ ਦੀਆਂ ਦੂਸਰੀਆਂ ਮਹਿਲਾ ਔਰਤਾਂ ਨੂੰ ਅਸ਼ਲੀਲ ਮੈਸਜ ਭੇਜਦੇ ਸਨ। ਇਸ ਦੇ ਨਾਲ ਹੀ ਆਇਸ਼ਾ ਨੇ ਪਾਰਟੀ ਛੱਡਣ ਦਾ ਐਲਾਨ ਵੀ ਕਰ ਦਿੱਤਾ ਹੈ।