ਜਥੇਦਾਰ ਕਿਰਪਾਲ ਸਿੰਘ ਖਰੀਨੀਆਂ ਦਾ ਦੇਹਾਂਤ

ਸਮਰਾਲਾ : ਜਥੇਦਾਰ ਕਿਰਪਾਲ ਸਿੰਘ ਖਰੀਨੀਆਂ ਦਾ ਅੱਜ ਦੇਹਾਂਤ ਹੋ ਗਿਆ| ਉਹ 85 ਵਰ੍ਹਿਆਂ ਦੇ ਸਨ| ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੀ.ਏ.ਸੀ ਦੇ ਮੈਂਬਰ ਜਥੇਦਾਰ ਕਿਰਪਾਲ ਸਿੰਘ ਖਰੀਨੀਆਂ ਨੇ ਅੱਜ ਲੁਧਿਆਣਾ ਦੇ ਹਸਪਤਾਲ ਵਿਚ ਆਖਰੀ ਸਾਹ ਲਏ|
ਦੱਸਣਯੋਗ ਹੈ ਕਿ ਜਥੇਦਾਰ ਖਰੀਨੀਆਂ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ|