ਮੱਧ ਪ੍ਰਦੇਸ਼ ਤੇ ਕਰਨਾਟਕ ‘ਚ ਵਾਪਰੇ 2 ਸੜਕ ਹਾਦਸਿਆਂ ਦੌਰਾਨ 17 ਮੌਤਾਂ

ਨਵੀਂ ਦਿੱਲੀ  : ਭਾਰਤ ਵਿਚ ਜਿਥੇ ਟ੍ਰੈਫਿਕ ਦਿਨ ਬ ਦਿਨ ਵਧਦੀ ਜਾ ਰਹੀ ਹੈ, ਉਥੇ ਸੜਕੀ ਹਾਦਸਿਆਂ ਵਿਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ| ਇਸ ਦੌਰਾਨ ਇਨ੍ਹਾਂ ਸੜਕੀ ਹਾਦਸਿਆਂ ਵਿਚ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ| ਇਸ ਦੌਰਾਨ ਅੱਜ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਹੋਏ ਸੜਕ ਹਾਦਸਿਆਂ ਵਿਚ ਇਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ|
ਮੱਧ ਪ੍ਰਦੇਸ਼ ਵਿਚ ਹੋਏ ਇਕ ਸੜਕ ਹਾਦਸੇ ਵਿਚ 11 ਲੋਕ ਆਪਣੀ ਜਾਨ ਗਵਾ ਬੈਠੇ| ਇਸੇ ਤਰ੍ਹਾਂ ਕਰਨਾਟਕ ਵਿਚ ਅੱਜ ਹੋਈ ਬੱਸ ਅਤੇ ਆਟੋ ਵਿਚਾਲੇ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ| ਜਦੋਂ ਕਿ 20 ਤੋਂ ਵੱਧ ਲੋਕ ਜਖਮੀ ਹੋ ਗਏ|