ਦਿੱਲੀ ਧਮਾਕੇ ਕੇਸ ‘ਚ ਅਦਾਲਤ ਨੇ 2 ਦੋਸ਼ੀਆਂ ਨੂੰ ਕੀਤਾ ਬਰੀ

ਨਵੀਂ ਦਿੱਲੀ : 29 ਅਕਤੂਬਰ 2005 ਨੂੰ ਦਿੱਲੀ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਪਟਿਆਲਾ ਹਾਊਸ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾ ਦਿੱਤਾ ਹੈ| ਅਦਾਲਤ ਨੇ ਇਸ ਮਾਮਲੇ ਵਿਚ ਦੋਸ਼ੀ ਮੁਹੰਮਦ ਰਫੀਕ ਸ਼ਾਹ ਅਤੇ ਮੁਹੰਮਦ ਹੁਸੈਨ ਫਜੀਲੀ ਨੂੰ ਸਾਰੇ ਦੋਸ਼ ਤੋਂ ਬਰੀ ਕਰ ਦਿੱਤਾ ਹੈ| ਇਸ ਫੈਸਲੇ ਮੁਤਾਬਿਕ ਦਿੱਲੀ ਬਲਾਸਟ ਵਿਚ ਕੋਈ ਵੀ ਦੋਸ਼ੀ ਨਹੀਂ ਹੈ| ਪਟਿਆਲਾ ਹਾਊਸ ਕੋਰਟ ਨੇ ਤਾਰਿਕ ਅਹਿਮਦ ਡਾਰ ਦੀ ਹੁਣ ਤੱਕ ਦੀ ਜੇਲ੍ਹ ਵਿਚ ਗੁਜਾਰੀ ਸਜ਼ਾ ਨੂੰ ਉਚਿਤ ਮੰਨਦਿਆਂ ਉਸ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ, ਜਦੋਂ ਕਿ ਬਾਕੀ ਦੋਨਾਂ ਦੋਸ਼ੀਆਂ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਹੈ|
ਜ਼ਿਕਰਯੋਗ ਹੈ ਕਿ ਇਨ੍ਹਾਂ ਧਮਾਕਿਆਂ ਵਿਚ 62 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ|