ਚੰਡੀਗੜ੍ਹ : ਸ. ਕਾਹਨ ਸਿੰਘ ਪੰਨੂ, ਸਕੱਤਰ ਸਿੰਚਾਈ ਵਿਭਾਗ, ਪੰਜਾਬ ਨੇ ਇੱਕ ਅਧਿਸੂਚਨਾ ਜਾਰੀ ਕਰਦਿਆਂ ਸੂਚਿਤ ਕੀਤਾ ਹੈ ਕਿ ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ਼ ਐਕਟ 1873 (ਐਕਟ-8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ, ਬਿਸਤ ਦੁਆਬ ਨਹਿਰ ਜੋ ਕਿ ਰੋਪੜ ਹੈਡ ਵਰਕਸ ਤੋਂ ਨਿਕਲਦੀ ਹੈ, ਮੁਰੰਮਤ/ਰੀਹੈਬਲੀਟੇਸ਼ਨ ਦੇ ਚਲ ਰਹੇ ਕੰਮਾਂ ਕਰਕੇ 15 ਮਾਰਚ, 2017 ਤੱਕ ਬੰਦ ਰਹੇਗੀ।















