ਦੇਹਰਾਦੂਨ : ਉਤਰਾਖੰਡ ‘ਚ ਹਿਮਾਲਿਆ ਦੀ ਗੋਦ ‘ਚ ਬਣਿਆ ਕੇਦਾਰਨਾਥ ਮੰਦਿਰ ਇਨ੍ਹਾਂ ਦਿਨਾਂ ‘ਚ ਬਰਫ ਦੀ ਚਾਦਰ ਨਾਲ ਢੱਕਿਆ ਹੋਇਆ ਹੈ। ਚਾਰ ਧਾਮਾਂ ਦੀ ਤੀਰਥਯਾਤਰਾਂ ‘ਚੋਂ ਇਕ ਕੇਦਾਰ ਧਾਮ ‘ਚ ਚਾਰੇ ਪਾਸੇ ਸਿਰਫ ਬਰਫ ਹੀ ਬਰਫ ਨਜ਼ਰ ਆ ਰਹੀ ਹੈ। ਸਮੁੰਦਰ ਤੱਲ ਤੋਂ ਲਗਭਗ 11,000 ਫੁੱਟ ਉਚੇ ਬਣੇ ਇਸ ਮੰਦਿਰ ਦੀ ਖੂਬਸੂਰਤੀ ਦੇਖਣ ਵਾਲੀ ਹੈ। ਕੇਦਾਰਨਾਥ ਮੰਦਿਰ ਦੇ ਦਰਵਾਜ਼ੇ ਮੇਸ਼ ਸੰਕ੍ਰਾਂਤੀ ਤੋਂ 15 ਦਿਨ ਪਹਿਲਾਂ ਅਪ੍ਰੈਲ ‘ਚ ਖੁਲੱ੍ਹਦੇ ਹਨ ਅਤੇ ਨਵੰਬਰ ‘ਚ ਦਰਵਾਜ਼ੇ ਬੰਦ ਹੋ ਜਾਂਦੇ ਹਨ। ਇਹ ਮੰਦਿਰ 85 ਫੁੱਟ ਉਚਾ, 187 ਫੁੱਟ ਲੰਬਾ ਅਤੇ 80 ਫੁੱਅ ਚੌੜਾ ਹੈ। ਇਸ ਦੀਆਂ ਕੰਧਾਂ 12 ਫੁੱਟ ਮੋਟੀਆਂ ਹਨ ਅਤੇ ਕਾਫੀ ਮਜ਼ਬੂਤ ਪੱਥਰਾਂ ਨਾਲ ਬਣੀਆਂ ਹੈ। ਇਨ੍ਹਾਂ ਦਿਨਾਂ ‘ਚ ਬਰਫਬਾਰੀ ਦਾ ਇਹ ਆਲਮ ਹੈ ਕਿ ਮੰਦਿਰ ਦੇ ਆਸ-ਪਾਸ ਸਾਰਾ ਕੁਝ ਬਰਫ ਨਾਲ ਢੱਕਿਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਕੇਦਾਰਨਾਥ ਮੰਦਿਰ ‘ਤੇ 2 ਫੁੱਟ ਦੀ ਬਰਫ ਚੜ੍ਹ ਗਈ ਹੈ। ਉਤਰਾਖੰਡ ਦੇ ਪਹਾੜੀ ਇਲਾਕਿਆਂ ‘ਚ ਚੋਟੀਆਂ ‘ਤੇ ਬਰਫਬਾਰੀ ਹੋਈ ਹੈ। ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਮੌਸਮ ਕਰਵਟ ਬਦਲੇਗਾ। ਆਉਣ ਵਾਲੇ ਇਕ ਦੋ ਦਿਨਾਂ ‘ਚ ਉਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਜ਼ਿਲਿਆਂ ‘ਚ ਹਲਕੀ ਬਾਰਸ਼ ਅਤੇ ਬਰਫਬਾਰੀ ਹੋ ਸਕਦੀ ਹੈ।















