ਕੈਪਟਨ ਅਮਰਿੰਦਰ ਨੇ ਸਾਬਕਾ ਕਾਂਗਰਸੀ ਵਿਧਾਇਕ ਮੱਖਣ ਸਿੰਘ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟਾਇਆ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੱਕਾ ਕਲਾਂ, ਬਠਿੰਡਾ (ਦਿਹਾਤੀ) ਤੋਂ ਸਾਬਕਾ ਕਾਂਗਰਸੀ ਵਿਧਾਇਕ ਮੱਖਣ ਸਿੰਘ ਦੇ ਦਿਹਾਂਤ ‘ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਸੋਗ ਸੰਦੇਸ਼ ‘ਚ ਕੈਪਟਨ ਅਮਰਿੰਦਰ ਨੇ ਮੱਖਣ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਪੀਡ਼ਤ ਪਰਿਵਾਰ ਪ੍ਰਤੀ ਦਿਲੋਂ ਹਮਦਰਦੀ ਜਾਹਿਰ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਪਰਮਾਤਮਾ ਨੂੰ ਅਰਦਾਸ ਕੀਤੀ ਕਿ ਉਹ ਪੀਡ਼ਤ ਪਰਿਵਾਰ ਨੂੰ ਇਹ ਦਰਦ ਸਹਿਣ ਕਰਨ ਦੀ ਤਾਕਤ ਬਖਸ਼ਣ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਾਂਗਰਸ ਪ੍ਰਤੀ ਮੱਖਣ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਤੇ ਵਿਅਕਤੀਗਤ ਤੌਰ ‘ਤੇ ਉਨ੍ਹਾਂ ਦੇ ਬੇਟੇ ਨਾਲ ਗੱਲ ਕਰਕੇ ਸੋਗ ਦਾ ਪ੍ਰਗਟਾਵਾ ਕੀਤਾ।