ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੁਸਹਿਰੇ ਮੌਕੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ਨੂੰ ਖੁਸ਼ੀ, ਖੁਸ਼ਹਾਲੀ ਅਤੇ ਸਫਲਤਾ ਨਾਲ ਭਰ ਦੇਵੇ। ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”ਤੁਹਾਨੂੰ ਸਾਰਿਆਂ ਨੂੰ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ। ਖੁਸ਼ੀ ਅਤੇ ਵਿਸ਼ਵਾਸ ਨਾਲ ਭਰਿਆ ਇਹ ਜਿੱਤ ਦਾ ਤਿਉਹਾਰ ਸਾਰਿਆਂ ਦੇ ਸੰਕਲਪ ਨੂੰ ਨਵੀਂ ਤਾਕਤ ਦੇਵੇ। ਸਾਰਿਆਂ ਦਾ ਜੀਵਨ ਖੁਸ਼ੀ ਅਤੇ ਸਫਲਤਾ ਨਾਲ ਭਰਪੂਰ ਹੋਵੇ।”
ਇਹ ਤਿਉਹਾਰ ਭਗਵਾਨ ਰਾਮ ਵਲੋਂ ਰਾਵਣ ਦੇ ਵਧ ਕੀਤੇ ਜਾਣ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਦੇਸ਼ ਭਰ ‘ਚ ਮਨਾਇਆ ਜਾਂਦਾ ਹੈ। ਵੱਡੀ ਗਿਣਤੀ ‘ਚ ਲੋਕ ਰਾਵਣ ਦੇ ਪੁਤਲੇ ਸਾੜਨ ਲਈ ਇਕੱਠੇ ਹੁੰਦੇ ਹਨ। ਇਸ ਦੇ ਨਾਲ ਹੀ ਗੀਤਾਂ ਅਤੇ ਸ਼ੋਭਾ ਯਾਤਰਾਵਾਂ ਨਾਲ ਭਰਪੂਰ 10 ਦਿਨਾਂ ਉਤਸਵ ਦਾ ਸਮਾਪਨ ਹੁੰਦਾ ਹੈ।















