ਜਲਾਲਾਬਾਦ : ਫਾਜ਼ਿਲਕਾ ਰੋਡ ’ਤੇ ਪਿੰਡ ਸੁਖੇਰਾ ਬੋਦਲਾਂ ਦੇ ਨੇੜੇ ਲੱਧੂਵਾਲਾ ਕਾਰ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਅਤੇ ਦੂਸਰੇ ਦੇ ਜ਼ਖਮੀਂ ਹੋਣ ਦੀ ਖ਼ਬਰ ਮਿਲੀ ਹੈ। ਮੋਟਰਸਾਈਕਲ ’ਤੇ ਸਵਾਰ ਦੋਵੇਂ ਵਿਅਕਤੀ ਹਜ਼ਾਰਾ ਰਾਮ ਸਿੰਘ ਦੇ ਦੱਸੇ ਜਾ ਰਹੇ ਹਨ, ਜ਼ਖਮੀ ਵਿਅਕਤੀ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਸਾਢੇ 6 ਵਜੇ ਦਾ ਵਾਕਿਆ ਹੋਵੇਗਾ ਕਿ ਮੋਟਰਸਾਈਕਲ ’ਤੇ ਦੋਵੇਂ ਵਿਅਕਤੀ ਫਾਜ਼ਿਲਕਾ ਵੱਲ ਨੂੰ ਜਾ ਰਹੇ ਸਨ ਕਿ ਪਿੱਛੋਂ ਦੀ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਮੌਕੇ ’ਤੇ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।















