ਬੱਚਿਆਂ ਨੂੰ ਜਾਂ ਫ਼ਿਰ ਵੱਡਿਆਂ ਨੂੰ ਨਾਸ਼ਤੇ ‘ਚ ਕੁਝ ਸਿਹਤਮੰਦ ਜਾਂ ਘੱਟ ਤੇਲ ਵਾਲਾ ਖਾਣਾ ਬਣਾ ਕੇ ਦਿਓ। ਇਸ ਲਈ ਤੁਸੀਂ ਉਨ੍ਹਾਂ ਨੂੰ ਦਹੀਂ ਨਾਲ ਬਣੇ ਸੈਂਡਵਿੱਚ ਖਵਾ ਸਕਦੇ ਹੋ। ਇਹ ਜਲਦੀ ਬਣ ਜਾਂਦੇ ਹਨ ਅਤੇ ਖਾਣ ‘ਚ ਵੀ ਸਵਾਦ ਲੱਗਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
6 ਬਰੈੱਡ ਸਲਾਇਸ
1 ਕੱਪ ਦਹੀਂ
1 ਛੋਟੀ ਗਾਜਰ
1 ਛੋਟੀ ਸ਼ਿਮਲਾ ਮਿਰਚ
1 ਛੋਟਾ ਟਮਾਟਰ
1 ਛੋਟੀ ਹਰੀ ਮਿਰਚ
1 ਛੋਟਾ ਚਮਚ ਅਦਰਕ
1 ਵੱਡਾ ਚਮਚ ਧਨੀਆਂ(ਬਾਰੀਕ ਕੱਟਿਆ ਹੋਇਆ)
1 ਛੋਟਾ ਚਮਚ ਛੋਟੀ ਕਾਲੀ ਮਿਰਚ ਪਾਊਡਰ
ਅੱਧਾ ਚਮਚ ਚਾਟ ਮਸਾਲਾ ਪਾਊਡਰ
ਨਮਕ(ਜ਼ਰੂਰਤ ਅਨੁਸਾਰ)
ਬਣਾਉਣ ਲਈ ਵਿਧੀ:
ਸਭ ਤੋਂ ਪਹਿਲਾਂ ਗਾਜਰ, ਸ਼ਿਮਲਾ ਮਿਰਚ, ਟਮਾਟਰ ਅਤੇ ਹਰੀ ਮਿਰਚ ਨੂੰ ਬਾਰੀਕ ਕੱਟ ਲਓ।
ਹੁਣ ਇਕ ਭਾਂਡੇ ‘ਚ ਦਹੀਂ, ਕੱਟੀ ਹੋਈ ਸਬਜ਼ੀਆਂ, ਨਮਕ, ਹਰਾ ਧਨੀਆਂ, ਅਦਰਕ, ਕਾਲੀ ਮਿਰਚ, ਚਾਟ ਮਸਾਲਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
ਇਕ ਬਰੈੱਡ ਸਲਾਇਸ ‘ਤੇ ਇਕ ਚਮਚ ਦਹੀਂ ਵਾਲਾ ਮਿਸ਼ਰਨ ਫ਼ੈਲਾਓ ਤਅਤੇ ਉਸ ਦੇ ਉਪਰ ਦੂਜੀ ਬਰੈੱਡ ਸਲਾਇਸ ਰੱਖ ਕੇ ਹਲਕਾ ਦਬਾ ਦਿਓ। ਇਸ ਤਰ੍ਹਾਂ ਸਾਰੀਆਂ ਬਰੈੱਡ ਸਲਾਇਸ ਨੂੰ ਤਿਆਰ ਕਰ ਲਓ।
ਘੱਟ ਗੈਸ ‘ਤੇ ਤਵਾ ਰੱਖੋ। ਹੁਣ ਜਦੋਂ ਇਹ ਗਰਮ ਹੋ ਜਾਵੇ ਤਾਂ ਇਕ ਚਮਚ ਮੱਖਣ ਪਾ ਕੇ ਬਰੈੱਡ ਸਲਾਇਸ ਨੂੰ ਦੋਵੇਂ ਪਾਸਿਓ ਹਲਕਾ ਸੁਨਹਿਰਾ ਹੋਣ ਤੱਕ ਸੇਂਕੋ। ਇਸ ਤਰ੍ਹਾਂ ਸਾਰੀਆਂ ਬਰੈੱਡਾਂ ਨੂੰ ਸੇਕੋਂ।
ਹੁਣ ਇਕ ਬਰੈੱਡ ਸੈਂਡਵਿੱਚ ਨੂੰ ਤਿਕੌਣਾ ਕੱਟ ਕੇ ਟਮਾਟੋ ਸੋਸ ਅਤੇ ਲੱਸੀ ਦੇ ਨਾਲ ਪਰੋਸੋ ਅਤੇ ਖਾਓ










