ਫ਼ਰੂਟ ਕ੍ਰੀਮ

images-300x168ਚਾਟ ਦਾ ਨਾਮ ਸੁਣ ਦੇ ਹੀ ਤੁਹਾਡੇ ਮੂੰਹ ‘ਚ ਪਾਣੀ ਆਉਣ ਲੱਗ ਪੈਂਦਾ ਹੈ। ਇਸ ‘ਚ ਬਹੁਤ ਸਾਰੇ ਤਿੱਖੇ ਮਸਾਲੇ ਹੁੰਦੇ ਹਨ ਪਰ ਕੀ ਤੁਸੀਂ ਕ੍ਰੀਮ ਅਤੇ ਫ਼ਰੂਟ ਦੀ ਚਾਟ ਬਣੀ ਖਾਧੀ ਹੈ। ਇਹ ਤਿੱਖੀ ਨਹੀਂ ਮਿੱਠੀ ਹੁੰਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
400 ਗ੍ਰਾਮ ਕ੍ਰੀਮ
100 ਗ੍ਰਾਮ ਖੰਡ
100 ਗ੍ਰਾਮ ਸੇਬ
50 ਗ੍ਰਾਮ ਅਨਾਰ
50 ਗ੍ਰਾਮ ਪੀਚ
50 ਗ੍ਰਾਮ ਅਨਾਨਾਸ
35 ਗ੍ਰਾਮ ਬਾਦਾਮ
ਪਿਸਤਾ ਅਤੇ ਚੈਰੀ(ਸਜਾਉਣ ਲਈ)
ਬਣਾਉਣ ਲਈ ਵਿਧੀ:
ਸਭ ਤੋਂ ਪਹਿਲਾਂ ਇਕ ਭਾਂਡੇ ‘ਚ ਕ੍ਰੀਮ, ਖੰਡ ਲਓ ਅਤੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਸੇਬ, ਅਨਾਰ, ਪਪੀਤਾ, ਪੀਚ, ਅਨਾਨਾਸ ਅਤੇ ਬਾਦਾਮ ਨੂੰ ਕ੍ਰੀਮ ਦੇ ਨਾਲ ਮਿਲ ਲਓ।
ਹੁਣ ਤਿਆਰ ਮਿਸ਼ਰਨ ਨੂੰ ਚੈਰੀ ਅਤੇ ਪਿਸਤੇ ਨਾਲ ਸਜਾਓ।
ਤਆਰ ਠੰਡੀ ਫ਼ਰੂਟ ਕ੍ਰੀਮ ਨੂੰ ਪਰੋਸੋ ਅਤੇ ਖਾਓ।