ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1528

ਲੋਕ ਅਕਸਰ ਕਹਿੰਦੇ ਕੁਝ ਹਨ ਜਦੋਂ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਕੁਝ ਹੋਰ ਹੁੰਦਾ ਹੈ। ਇਹ ਤਾਂ ਇੰਝ ਹੈ ਜਿਵੇਂ ਤੁਸੀਂ ਕਿਸੇ ਅਜਿਹੇ ਰੇਡੀਓ ਸੈੱਟ ‘ਤੇ ਕੁਝ ਸੁਣ ਰਹੇ ਹੋ ਜੋ ਇੱਕ ਤਰ੍ਹਾਂ ਦਾ ਸਿਗਨਲ ਪ੍ਰਾਪਤ ਕਰ ਰਿਹਾ ਹੈ, ਅਤੇ ਤੁਹਾਨੂੰ ਕੁਝ ਵੀ ਪੂਰੀ ਤਰ੍ਹਾਂ ਸਮਝ ਨਹੀਂ ਆ ਰਿਹਾ। ਕੁਝ ਚੀਜ਼ਾਂ ਉੱਚੀ ਅਤੇ ਸਪੱਸ਼ਟ ਸੁਣਾਈ ਵੀ ਦੇ ਰਹੀਆਂ ਹਨ, ਪਰ ਤੁਸੀਂ ਇਹ ਕਿਸ ਕਿਸਮ ਦਾ ਸਟੇਸ਼ਨ ਜਾਂ ਪ੍ਰੋਗਰਾਮ ਸੁਣ ਰਹੇ ਹੋ? ਕੀ ਇਹ ਕਿਸੇ ਦੋਸਤ ਦੀ ਆਵਾਜ਼ ਹੈ ਜਾਂ ਦੁਸ਼ਮਣ ਦੀ? ਕੀ ਤੁਹਾਨੂੰ ਆਪਣੇ ਇਸ ਭਾਵਨਾਤਮਕ ਅਲਾਰਮ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਜਾਂ ਫ਼ਿਰ ਇਸ ਵੱਲ ਧਿਆਨ ਦੇਣ ਦੀ ਕੋਈ ਲੋੜ ਨਹੀਂ? ਖ਼ੁਸ਼ੀ ਦੀ ਗੱਲ ਇਹ ਹੈ ਕਿ ਹੁਣ ਜੋ ਕੁਝ ਹੋ ਰਿਹਾ ਹੈ, ਉਸ ਨੂੰ ਸਮਝਣ ਦਾ ਇੱਕ ਆਸਾਨ ਤਰੀਕਾ ਹੈ। ਆਪਣਾ ਖ਼ੁਦ ਦਾ ਇੱਕ ਸਿਗਨਲ ਭੇਜੋ, ਅਤੇ ਫ਼ਿਰ ਮਿਲਣ ਵਾਲੇ ਜਵਾਬ ਦਾ ਨਰੀਖਣ ਕਰੋ।
ਅਸੀਂ ਸੋਚਦੇ ਹਾਂ ਕਿ ਅਸੀਂ ਦੂਸਰੇ ਲੋਕਾਂ ਨਾਲੋਂ ਵੱਧ ਚਲਾਕ ਹਾਂ। ਅਸੀਂ ਅਕਸਰ ਇਸ ਗੱਲ ‘ਤੇ ਹੈਰਾਨ ਹੁੰਦੇ ਹਾਂ ਕਿ ਉਹ ਕਿੰਨਾ ਘੱਟ ਜਾਣਦੇ ਹਨ, ਪਰ ਇਸ ਸਿੱਟੇ ‘ਤੇ ਪਹੁੰਚਣ ਵੇਲੇ ਅਕਸਰ ਅਸੀਂ ਗ਼ਲਤ ਹੁੰਦੇ ਹਾਂ, ਜਿਵੇਂ ਅਸੀਂ ਅਕਸਰ ਉਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਸਤਿਕਾਰ ਦੇਣ ਵੇਲੇ ਗ਼ਲਤ ਹੁੰਦੇ ਹਾਂ ਜਿਨ੍ਹਾਂ ਦੀ ਬੁੱਧੀ ਦੀ ਅਸੀਂ ਪ੍ਰਸ਼ੰਸਾ ਕਰਦੇ ਹੋਈਏ। IQ ਟੈੱਸਟ ਦੀ ਖੋਜ ਕਰਨ ਵਾਲੇ ਦਰਅਸਲ ਬੇਵਕੂਫ਼ ਸਨ! ਉਹ ਬਹੁਤ ਸਾਰੇ ਕੁਦਰਤੀ ਤੋਹਫ਼ਿਆਂ, ਬਹੁਤ ਸਾਰੀਆਂ ਸ਼ਕਤੀਆਂ ਅਤੇ ਸੂਝ-ਬੂਝ ਨੂੰ ਮਾਪਣ ‘ਚ ਅਸਫ਼ਲ ਰਹੇ – ਅਤੇ ਇਸ ਤਰ੍ਹਾਂ ਉਨ੍ਹਾਂ ਨੇ ਨਕਲੀ ਅਤੇ ਅਪ੍ਰਸੰਗਿਕ ਭਿੰਨਤਾਵਾਂ ਦੀ ਇੱਕ ਲੜੀ ਬਣਾ ਲਈ। ਜੇ ਤੁਸੀਂ ਸਮਾਰਟ ਜਾਂ ਸਿਆਣੇ ਬਣਨਾ ਚਾਹੁੰਦੇ ਹੋ ਤਾਂ ਇਸ ਬਾਰੇ ਅਗਾਓਂ ਕੋਈ ਧਾਰਣਾ ਨਾ ਬਣਾਓ ਕਿ ਕੋਈ ਦੂਸਰਾ ਕਿੰਨਾ ਸਮਾਰਟ ਹੈ।
ਅਸੀਂ ਮਸ਼ਹੂਰ ਹਸਤੀਆਂ ਦੀਆਂ ਆਮ ਸਥਿਤੀਆਂ ‘ਚ ਤਸਵੀਰਾਂ ਦੇਖ ਕੇ ਹਮੇਸ਼ਾ ਥੋੜ੍ਹਾ ਹੈਰਾਨ ਹੁੰਦੇ ਹਾਂ ਕਿਉਂਕਿ ਉਹ ਵੀ ਸਾਡੇ ਬਾਕੀ ਦੇ ਲੋਕਾਂ ਵਾਂਗ ਹੀ ਦਿਖਾਈ ਦਿੰਦੇ ਹਨ। ਉਹ ਫ਼ਿਲਮੀ ਸਿਤਾਰੇ, ਹਾਲਾਂਕਿ, ਆਪਣੇ ਆਪ ਨੂੰ ਕੁਝ ਖਾਸ ਨਹੀਂ ਸਮਝਦੇ – ਜਾਂ ਘੱਟੋ-ਘੱਟ ਓਦੋਂ ਤਕ ਤਾਂ ਨਹੀਂ ਜਦੋਂ ਤਕ ਉਹ ਸੱਚਮੁੱਚ ਬਹੁਤ ਹੰਕਾਰੀ ਨਾ ਹੋ ਜਾਣ। ਮਸ਼ਹੂਰ ਹੋਣਾ ਉਨ੍ਹਾਂ ਦੇ ਕੰਮ ਦਾ ਸਿਰਫ਼ ਇੱਕ ਹਿੱਸਾ ਹੈ। ਹੋ ਸਕਦਾ ਹੈ ਕਿ ਤੁਸੀਂ ਵੀ ਖ਼ੁਦ ਨੂੰ ਇੱਕ ਅਜਿਹੇ ਅਸਾਧਾਰਣ ਵਿਅਕਤੀ ਦੇ ਰੂਪ ‘ਚ ਨਾ ਦੇਖਦੇ ਹੋਵੋ ਜਿਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਬਹੁਤ ਸਾਰਿਆਂ ਦੁਆਰਾ ਜਿਸ ਨੂੰ ਸਤਿਕਾਰਿਆ ਜਾਂਦਾ ਹੈ … ਪਰ ਤੁਸੀਂ ਹੋ। ਤੁਹਾਡੇ ਭਾਵਨਾਤਮਕ ਜੀਵਨ ‘ਚ ਆਉਣ ਵਾਲੀਆਂ ਘਟਨਾਵਾਂ ਤੁਹਾਨੂੰ ਸਪਸ਼ਟ ਤੌਰ ‘ਤੇ ਦਿਖਾਉਣਗੀਆਂ ਕਿ ਤੁਹਾਡੀ ਪ੍ਰਸਿੱਧੀ ਅਸਲ ‘ਚ ਕਿੰਨੀ ਹੈਰਾਨੀਜਨਕ ਹੱਦ ਤਕ ਵਿਆਪਕ ਹੈ। ਇਹ ਤੁਹਾਡੇ ਦਿਲ ਅਤੇ ਤੁਹਾਡੀ ਖ਼ੁਸ਼ੀ ਲਈ ਚੰਗਾ ਹੋਵੇਗਾ।
ਕਾਲਪਨਿਕ ਵਿਗਿਆਨਕ ਸਾਹਿਤ ਦੇ ਲੇਖਕ ਸਮਾਨਾਂਤਰ ਸੰਸਾਰਾਂ ਜਾਂ ਵਿਕਲਪਿਕ ਬ੍ਰਹਿਮੰਡਾਂ ਬਾਰੇ ਗੱਲ ਕਰਨਾ ਪਸੰਦ ਕਰਦੇ ਹਨ ਜਿੱਥੇ ਸਭ ਕੁਝ ਸਾਡੇ ਵਾਂਗ ਹੀ ਹੁੰਦਾ ਹੈ ਬਸ ਇੱਕ-ਦੋ ਮਹੱਤਵਪੂਰਣ ਚੀਜ਼ਾਂ ਨੂੰ ਛੱਡ ਕੇ। ਉਹ ਇਹ ਦਲੀਲ ਦਿੰਦੇ ਹਨ ਕਿ ਕਿਤੇ ਨਾ ਕਿਤੇ ਇੱਕ ਅਜਿਹਾ ਸੰਸਾਰ ਮੌਜੂਦ ਹੈ ਜਿੱਥੇ ਜਰਮਨੀ ਨੇ ਦੂਜਾ ਵਿਸ਼ਵ ਯੁੱਧ ਜਿੱਤ ਲਿਆ ਸੀ ਜਾਂ ਟਾਈਟੈਨਿਕ ਕਦੇ ਡੁੱਬਿਆ ਹੀ ਨਹੀਂ ਸੀ। ਭੌਤਿਕ ਵਿਗਿਆਨੀ, ਦਿਲਚਸਪ ਗੱਲ ਹੈ ਕਿ, ਅਜਿਹੇ ਸਬੂਤ ਲੱਭਣਾ ਸ਼ੁਰੂ ਕਰ ਰਹੇ ਹਨ ਜੋ ਉਨ੍ਹਾਂ ਦੀਆਂ ਉਪ੍ਰੋਕਤ ਦਲੀਲਾਂ ਦਾ ਸਮਰਥਨ ਕਰ ਸਕਦੇ ਹੋਣ। ਸੋ ਹੋ ਸਕਦਾ ਹੈ ਕਿ ਇੱਕ ਦਿਨ ਉਨ੍ਹਾਂ ਨੂੰ ਇਸ ਗੱਲ ਦਾ ਵੀ ਪਤਾ ਲੱਗ ਜਾਵੇ ਕਿ ਇੱਥੇ ਇੱਕ ਅਜਿਹਾ ਸੰਸਾਰ ਵੀ ਹੈ ਜਿੱਥੇ ਤੁਹਾਨੂੰ ਕੋਈ ਵੀ ਚੋਣ ਕਰਨ ਦਾ ਅਧਿਕਾਰ ਹੈ? ਆਸਮਾਨ ਇਸ ਵਕਤ ਸੁਝਾਅ ਰਿਹਾ ਹੈ ਕਿ ਤੁਹਾਨੂੰ ਇਹ ਵੀ ਪਤਾ ਲੱਗ ਸਕਦਾ ਹੈ ਕਿ ਤੁਸੀਂ ਪਹਿਲਾਂ ਹੀ ਇੱਕ ਅਜਿਹੇ ਸੰਸਾਰ ‘ਚ ਰਹਿ ਰਹੇ ਹੋ।
ਲੋਕ ਕਹਿੰਦੇ ਹਨ ਜ਼ਿੰਦਗੀ ਹੈਰਾਨੀਆਂ ਨਾਲ ਭਰੀ ਹੋਈ ਹੁੰਦੀ ਹੈ। ਦਰਅਸਲ, ਅਜਿਹੀ ਕੋਈ ਗੱਲ ਨਹੀਂ। ਓਹੀ ਪੁਰਾਣੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ ਅਤੇ ਮੁੜ-ਮੁੜ ਦੋਹਰਾਈਆਂ ਜਾਂਦੀਆਂ ਨੇ। ਅਸੀਂ ਉਨ੍ਹਾਂ ਦੇ ਇੰਨੇ ਆਦੀ ਹੋ ਜਾਂਦੇ ਹਾਂ ਕਿ ਜਦੋਂ ਕੋਈ ਚੀਜ਼ ਅਚਾਨਕ ਵੱਖਰੀ ਵਾਪਰ ਜਾਂਦੀ ਹੈ ਤਾਂ ਸਾਨੂੰ ਇੱਕ ਝੱਟਕਾ ਜਿਹਾ ਲੱਗਦੈ – ਅਤੇ ਅਸੀਂ ਹੈਰਾਨ ਹੁੰਦੇ ਹਾਂ! ਫ਼ਿਰ, ਜਿਵੇਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਪਰਾਧੀ ਹਰ ਜਗ੍ਹਾ ਹੋਣੇ ਚਾਹੀਦੇ ਹਨ ਕਿਉਂਕਿ ਅਖ਼ਬਾਰਾਂ ਅਪਰਾਧਾਂ ਦੀਆਂ ਕਹਾਣੀਆਂ ਨਾਲ ਹਰ ਰੋਜ਼ ਭਰੀਆਂ ਰਹਿੰਦੀਆਂ ਨੇ, ਅਤੇ ਅਸੀਂ ਅਣਕਿਆਸੇ ਲਈ ਲੋੜ ਨਾਲੋਂ ਕਿਤੇ ਵੱਧ ਗੁੰਜਾਇਸ਼ ਰੱਖ ਲੈਂਦੇ ਹਾਂ। ਤੁਹਾਡੇ ਭਾਵਨਾਤਮਕ ਜੀਵਨ ‘ਚ ਇਸ ਵੇਲੇ ਕੁਝ ਉਲਝਣ ਹੈ। ਪਰ ਤੁਹਾਨੂੰ ਉਸ ਦੀ ਤਿਆਰੀ ਕਰਨ ਜਾਂ ਉਸ ਬਾਰੇ ਚਿੰਤਤ ਹੋਣ ਦੀ ਲੋੜ ਨਹੀਂ। ਤੁਹਾਨੂੰ ਸਿਰਫ਼ ਉਸ ਨੂੰ ਇੱਕ ਤੋਹਫ਼ੇ ਵਜੋਂ ਦੇਖਣਾ ਚਾਹੀਦਾ ਹੈ।