ਇਨ੍ਹਾਂ ਸ਼ਾਕਾਹਾਰੀ ਚੀਜ਼ਾਂ ‘ਚ ਮਾਸਾਹਾਰੀ ਖਾਣੇ ਤੋਂ ਵੱਧ ਪ੍ਰੋਟੀਨ

ਸ਼ਰੀਰ ਨੂੰ ਫ਼ਿੱਟ ਅਤੇ ਤੰਦਰੁਸਤ ਰੱਖਣ ਲਈ ਪ੍ਰੋਟੀਨ ਦੀ ਭਰਪੂਰ ਮਾਤਰਾ ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰੋਟੀਨ ਸ਼ਰੀਰ ਦਾ ਇੱਕ ਜ਼ਰੂਰੀ ਪੌਸ਼ਟਿਕ ਤੱਤ ਹੈ। ਸ਼ਰੀਰ ‘ਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੋਣ ਨਾਲ ਮਾਸਪੇਸ਼ੀਆਂ, ਹੱਡੀਆਂ ਅਤੇ ਚਮੜੀ ਠੀਕ ਰਹਿੰਦੀ ਹੈ। ਮਾਸ, ਮੱਛੀ, ਅੰਡੇ ਆਦਿ ਪ੍ਰੋਟੀਨ ਦੇ ਪ੍ਰਮੁੱਖ ਸ੍ਰੋਤ ਹਨ। ਜਿਹੜੇ ਲੋਕ ਮਾਸਾਹਾਰੀ ਭੋਜਨ ਨਹੀਂ ਖਾ ਸਕਦੇ, ਉਹ ਸ਼ਾਕਾਹਾਰੀ ਭੋਜਨ ਦਾ ਸੇਵਨ ਕਰ ਕੇ ਵੀ ਲੋੜੀਂਦੀ ਮਾਤਰਾ ‘ਚ ਪ੍ਰੋਟੀਨ ਪ੍ਰਾਪਤ ਕਰ ਸਕਦੇ ਹਨ। ਪੁਰਸ਼ਾਂ ‘ਚ ਪ੍ਰਤੀਦਿਨ ਇਸ ਦੀ ਲੋੜੀਂਦੀ ਮਾਤਰਾ 56 ਗ੍ਰਾਮ ਜਦ ਕਿ ਔਰਤਾਂ ‘ਚ 46 ਗ੍ਰਾਮ ਪ੍ਰੋਟੀਨ ਦੀ ਮਾਤਰਾ ਜ਼ਰੂਰੀ ਹੁੰਦੀ ਹੈ। ਪ੍ਰੋਟੀਨ ਦੀ ਕਮੀ ਕਾਰਨ ਥਕਾਨ, ਮਾਸਪੇਸ਼ੀਆਂ ਦੀ ਕਮਜ਼ੋਰੀ, ਭਾਰ ਘਟਣਾ, ਵਾਲ ਝੜਨਾ, ਚਮੜੀ ਦੀਆਂ ਸਮੱਸਿਆਵਾਂ ਆਦਿ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਉਹਨਾਂ ਸ਼ਾਕਾਹਾਰੀ ਚੀਜ਼ਾਂ ਬਾਰੇ ਦੱਸਾਂਗੇ ਜੋ ਪ੍ਰੋਟੀਨ ਨਾਲ ਭਰਪੂਰ ਹਨ।
ਸੋਇਆਬੀਨ: ਸੋਇਆਬੀਨ ਪਲਾਂਟ ਬੇਸਡ ਪ੍ਰੋਟੀਨ ਦਾ ਸਭ ਤੋਂ ਵੱਡਾ ਸਰੋਤ ਹੈ। 100 ਗ੍ਰਾਮ ਸੋਇਆਬੀਨ ‘ਚ ਲਗਭਗ 36 ਗ੍ਰਾਮ ਪ੍ਰੋਟੀਨ ਹੁੰਦਾ ਹੈ। ਸੋਇਆਬੀਨ ਨੂੰ ਸਲਾਦ, ਸਪ੍ਰਾਉਟਸ ਜਾਂ ਤੋਫ਼ੂ ਆਦਿ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ ਜਿਸ ਨਾਲ ਸ਼ਰੀਰ ਨੂੰ ਵੱਧ ਮਾਤਰਾ ‘ਚ ਪ੍ਰੋਟੀਨ ਮਿਲਦਾ ਹੈ।
ਛੋਲੇ: ਛੋਲੇ ਵੀ ਪਲਾਂਟ ਬੇਸਡ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹਨ। 100 ਗ੍ਰਾਮ ਛੋਲਿਆਂ ‘ਚ 19 ਗ੍ਰਾਮ ਦੇ ਕਰੀਬ ਪ੍ਰੋਟੀਨ ਹੁੰਦਾ ਹੈ। ਛੋਲਿਆਂ ਨੂੰ ਵੀ ਤੁਸੀਂ ਸਲਾਦ, ਭੁੰਨ ਕੇ, ਸਬਜ਼ੀ ਆਦਿ ਬਣਾ ਕੇ ਕਈ ਤਰੀਕਿਆਂ ਨਾਲ ਖਾ ਸਕਦੇ ਹੋ ਅਤੇ ਇਹ ਸ਼ਰੀਰ ਲਈ ਬਹੁਤ ਫ਼ਾਇਦੇਮੰਦ ਹਨ।
ਬਾਦਾਮ ਅਤੇ ਅਖਰੋਟ: ਬਾਦਾਮ ਇੱਕ ਤਰ੍ਹਾਂ ਦਾ ਹੈਲਦੀ ਸਨੈਕਸ ਹੋਣ ਦੇ ਨਾਲ-ਨਾਲ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ। 100 ਗ੍ਰਾਮ ਬਾਦਾਮਾਂ ‘ਚ ਲਗਭਗ 21 ਗ੍ਰਾਮ ਪ੍ਰੋਟੀਨ ਹੁੰਦਾ ਹੈ। ਬਾਦਾਮਾਂ ਨੂੰ ਕੱਚਾ, ਭੁੰਨ ਕੇ ਜਾਂ ਪੀਸ ਕੇ ਵੀ ਖਾਧਾ ਜਾ ਸਕਦਾ ਹੈ। ਬਦਾਮਾਂ ਦਾ ਸੇਵਨ ਸਵੇਰੇ ਕਰਨ ਨਾਲ ਜ਼ਿਆਦਾ ਫ਼ਾਇਦੇ ਹੁੰਦੇ ਹਨ। ਅਖਰੋਟ ਵੀ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ। 100 ਗ੍ਰਾਮ ਅਖਰੋਟਾਂ ‘ਚ 15 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਨ੍ਹਾਂ ਨੂੰ ਕੱਚਾ, ਭੁੰਨ ਕੇ ਜਾਂ ਪੀਸ ਕੇ ਵੀ ਖਾਧਾ ਜਾ ਸਕਦਾ ਹੈ।
ਡੇਅਰੀ ਪ੍ਰੌਡਕਟਸ: ਸ਼ਰੀਰ ‘ਚ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣ ਲਈ ਡੇਅਰੀ ਪ੍ਰੌਡਕਟਸ ਦਾ ਇਸਤੇਮਾਲ ਕਰੋ। ਦੁੱਧ, ਪਨੀਰ ਅਤੇ ਦਹੀਂ ਵਰਗੇ ਡੇਅਰੀ ਉਤਪਾਦ ਨਾ ਸਿਰਫ਼ ਪ੍ਰੋਟੀਨ ਵਧਾਉਣ ਦਾ ਚੰਗਾ ਸਰੋਤ ਹਨ ਸਗੋਂ ਇਨ੍ਹਾਂ ‘ਚ ਕੈਲਸ਼ੀਅਮ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।
ਬੀਨਜ਼: ਕਿਡਨੀ ਬੀਨਜ਼ ਅਤੇ ਛੋਲਿਆਂ ਸਮੇਤ ਬੀਨਜ਼ ਦੀਆਂ ਹੋਰ ਕਿਸਮਾਂ ‘ਚ ਉਚ ਪ੍ਰੋਟੀਨ ਸਮੱਗਰੀ ਹੁੰਦੀ ਹੈ। ਪ੍ਰੋਟੀਨ ਤੋਂ ਇਲਾਵਾ ਇਹ ਕਾਰਬੋਹਾਈਡਰੇਟਸ, ਫ਼ਾਈਬਰ, ਮੈਗਨੀਜ਼ੀਅਮ, ਆਇਰਨ, ਫ਼ੋਲਿਕ ਐਸਿਡ, ਫ਼ਾਸਫ਼ੋਰਸ ਅਤੇ ਪੋਟੈਸ਼ੀਅਮ ਨਾਲ ਭਰਪੂਰ ਹੁੰਦੇ ਹਨ।
ਚਿਆ ਸੀਡਸ: ਚਿਆ ਬੀਜ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹਨ। ਤੁਸੀਂ ਚਿਆ ਬੀਜਾਂ ਦੇ ਹਰ ਦੋ ਚਮਚ ਤੋਂ ਦੋ ਗ੍ਰਾਮ ਪ੍ਰੋਟੀਨ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਇੰਨਾ ਹੀ ਨਹੀਂ ਇਨ੍ਹਾਂ ‘ਚ ਕੈਲੋਰੀਜ਼ ਵੀ ਬਹੁਤ ਘੱਟ ਹੁੰਦੀਆਂ ਹਨ। ਇਸ ਤੋਂ ਇਲਾਵਾ, ਇਹ ਫ਼ਾਈਬਰ ਅਤੇ ਓਮੈੱਗਾ 3 ਫ਼ੈਟੀ ਐਸਿਡ ਨਾਲ ਵੀ ਭਰਪੂਰ ਹੁੰਦੇ ਹਨ।
ਮੂੰਗੀ: ਮੂੰਗੀ ਵੀ ਇੱਕ ਪੌਦਿਆਂ ਤੋਂ ਮਿਲਣ ਵਾਲੇ ਪ੍ਰੋਟੀਨ ਦਾ ਵਧੀਆ ਸਰੋਤ ਹੈ। 100 ਗ੍ਰਾਮ ਮੂੰਗੀ ‘ਚ ਕਰੀਬ 15 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਨੂੰ ਵੀ ਛੋਲਿਆਂ ਵਾਂਗ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ।
ਮੂੰਗਫ਼ਲੀ: ਉਚ ਸਰੋਤ ਪ੍ਰੋਟੀਨ ਵਾਲੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਮੂੰਗਫ਼ਲੀ ਵੀ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਤੁਹਾਨੂੰ ਪ੍ਰਤੀ ਕੱਪ ਮੂੰਗਫ਼ਲੀ ਤੋਂ ਲਗਭਗ 20.5 ਗ੍ਰਾਮ ਪ੍ਰੋਟੀਨ ਮਿਲਦਾ ਹੈ। ਮੂੰਗਫ਼ਲੀ ‘ਚ ਸਿਹਤਮੰਦ ਚਰਬੀ ਵੀ ਭਰਪੂਰ ਹੁੰਦੀ ਹੈ ਜੋ ਦਿਲ ਦੀ ਸਿਹਤ ਨੂੰ ਸੁਧਾਰਨ ‘ਚ ਮਦਦ ਕਰ ਸਕਦੀ ਹੈ।
ਜੇਕਰ ਤੁਸੀਂ ਆਪਣੀ ਸਿਹਤ ਸਬੰਧੀ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com