ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1522

ਤੁਹਾਨੂੰ ਹਮਾਇਤ ਦੀ ਲੋੜ ਹੈ। ਕੀ ਤੁਹਾਨੂੰ ਉਹ ਮਿਲੇਗੀ? ਤੁਹਾਨੂੰ, ਬਹੁਤ ਛੇਤੀ ਘੱਟੋ-ਘੱਟ ਉਸ ਜਿੰਨੀਆਂ ਹੀ ਕੁੱਝ ਹੋਰ ਕੀਮਤੀ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ: ਸਮਝ, ਹਮਦਰਦੀ, ਮਾਨਤਾ ਅਤੇ ਸਤਿਕਾਰ। ਇਹ ਅਜਿਹੀਆਂ ਵਸਤਾਂ ਨਹੀਂ ਜਿਨ੍ਹਾਂ ਨੂੰ ਤੁਸੀਂ ਕਿਤੇ ਜਮ੍ਹਾਂ ਕਰ ਕੇ ਰੱਖ ਸਕੋ ਜਾਂ ਖ਼ਰਚ ਕਰ ਸਕੋ, ਪਰ ਇਹ ਕੀਮਤੀ ਚੀਜ਼ਾਂ ‘ਚ ਤਬਦੀਲ ਜ਼ਰੂਰ ਹੋ ਜਾਂਦੀਆਂ ਹਨ। ਭਰੋਸਾ। ਆਰਾਮ। ਸਪਸ਼ਟਤਾ। ਇਹ ਜਾਣਨਾ ਕਿ ਤੁਸੀਂ ਇਕੱਲੇ ਨਹੀਂ ਹੋ, ਚੀਜ਼ਾਂ ਨਾਲ ਸਿੱਝਣ ਦੀ ਤੁਹਾਡੀ ਯੋਗਤਾ ‘ਚ ਬਹੁਤ ਵੱਡਾ ਫ਼ਰਕ ਪਾ ਸਕਦੈ। ਇਸੇ ਤਰ੍ਹਾਂ, ਇਹ ਜਾਣ ਕੇ ਕਿ ਦੂਸਰੇ ਸੱਚਮੁੱਚ ਸਾਡੀ ਪਰਵਾਹ ਕਰਦੇ ਨੇ, ਸਾਡੀ ਇਹ ਯੋਗਤਾ ਹੋਰ ਵੀ ਵੱਧ ਜਾਂਦੀ ਹੈ। ਇਹ ਤਾਂ ਕੇਵਲ ਸ਼ੱਕ ਹੈ ਜੋ ਹੁਣ ਤੁਹਾਡੀਆਂ ਮੁਸ਼ਕਿਲਾਂ ਨੂੰ ਜਿੱਤਣਾ ਤੁਹਾਡੇ ਲਈ ਇੰਨਾ ਮੁਸ਼ਕਿਲ ਬਣਾਈ ਜਾ ਰਿਹੈ। ਪਰ ਉਹ ਸ਼ੱਕ ਜਲਦੀ ਦੂਰ ਹੋਣ ਵਾਲੈ।
ਸ਼ਾਇਦ ਹੁਣ ਉਹ ਵੇਲਾ ਆ ਗਿਐ ਜਦੋਂ ਤੁਹਾਨੂੰ ਖੋਦਾਈ ਕਰ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਬੀਜ ਦਾ ਕੁੱਝ ਬਣਿਆ ਵੀ ਜਾਂ ਨਹੀਂ ਜਿਸ ਨੂੰ ਤੁਸੀਂ ਕੱਲ੍ਹ ਬੀਜਿਆ ਸੀ। ਜਦੋਂ ਤੁਸੀਂ ਇਸ ਕੰਮ ‘ਤੇ ਲੱਗੇ ਹੋਵੋ ਤਾਂ ਆਲੇ-ਦੁਆਲੇ ਦੌੜ ਕੇ ਇਸ ਗੱਲ ਦਾ ਰੌਲਾ ਵੀ ਪਾ ਲਿਆ ਜੇ ਕਿ ਤੁਸੀਂ ਇਸ ਸਭ ਬਾਰੇ ਕਿੰਨੇ ਸ਼ਾਂਤ ਹੋ। ਜਾਂ ਆਪਣੇ ਪੈਰਾਂ ਨੂੰ ਜ਼ੋਰ ਨਾਲ ਜ਼ਮੀਨ ‘ਤੇ ਪਟਕਦਿਆਂ ਇਹ ਸਮਝਾਇਓ ਕਿ ਧੀਰਜ ਇੱਕ ਉੱਤਮ ਗੁਣ ਕਿਉਂ ਹੈ। ਅਸੀਂ ਸਾਰੇ ਇਹ ਗੱਲ ਭਲੀ ਪ੍ਰਕਾਰ ਸਮਝਦੇ ਹਾਂ ਕਿ ਆਪਣੀ ਜ਼ਿੰਦਗੀਆਂ ਨਾਲ ਸਾਨੂੰ ਕਰਨਾ ਕੀ ਚਾਹੀਦਾ ਹੈ। ਪਰ ਇਹ ਗਿਆਨ ਸਾਡੇ ‘ਚੋਂ ਕਿਸੇ ਲਈ ਵੀ ਅਜਿਹਾ ਕਰਨਾ ਆਸਾਨ ਨਹੀਂ ਬਣਾ ਦਿੰਦਾ। ਫ਼ਿਰ ਵੀ, ਥੋੜ੍ਹੇ ਜਿੰਨੇ ਵਿਰੋਧਾਭਾਸ ਜਾਂ ਪਰਸਪਰ ਵਿਰੋਧ ਤੋਂ ਬਗ਼ੈਰ ਇਹ ਸੰਸਾਰ ਇੱਕ ਬਹੁਤ ਹੀ ਨਿਰਸ ਸਥਾਨ ਬਣ ਕੇ ਰਹਿ ਜਾਣਾ ਸੀ। ਦੂਸਰਿਆਂ ‘ਚ ਸੰਪੂਰਨਤਾ ਨਾ ਭਾਲੋ ਅਤੇ ਨਾ ਹੀ ਆਪਣੇ ਆਪ ਤੋਂ ਇਸ ਦੀ ਮੰਗ ਕਰੋ। ਬਸ ਹੱਸਮੁੱਖ ਬਣੇ ਰਹੋ।
ਸਕੂਲ ਵਿੱਚ, ਉਹ ਸਾਨੂੰ ਸਾਰਿਆਂ ਨੂੰ ਪੜ੍ਹਨਾ, ਲਿਖਣਾ, ਜੋੜਨਾ ਅਤੇ ਵਿਹਾਰ ਕਰਨਾ ਸਿਖਾਉਂਦੇ ਹਨ। ਉਹ ਇਸ ਬਾਰੇ ਸਾਨੂੰ ਕੋਈ ਕਲਾਸਾਂ ਨਹੀਂ ਦਿੰਦੇ ਕਿ ਅਨੁਭਵ ਨੂੰ ਵਿਕਸਿਤ ਕਿਵੇਂ ਕਰਨਾ ਹੈ – ਜਾਂ ਆਪਣੇ ਸਾਥੀ ਮਨੁੱਖਾਂ ਨਾਲ ਡੂੰਘੇ, ਵਧੇਰੇ ਅਰਥਪੂਰਨ ਰਿਸ਼ਤੇ ਕਿਵੇਂ ਬਣਾਉਣੇ ਹਨ – ਜਾਂ ਇੱਥੋਂ ਤਕ ਕਿ ਲਗਾਤਾਰ ਦਬਾਅ ਮਹਿਸੂਸ ਕੀਤੇ ਬਿਨਾਂ ਸ਼ਾਂਤ ਕਿਵੇਂ ਰਹਿਣਾ ਹੈ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਾਡੀ ਦੁਨੀਆਂ ਅਜਿਹੀ ਸਥਿਤੀ ‘ਚ ਹੈ। ਸਾਨੂੰ ਪਿਆਰ ਨਾਲੋਂ ਹਮਦਰਦੀ ਅਤੇ ਪੈਸੇ ਨਾਲੋਂ ਪ੍ਰਾਪਤੀ ਦੀ ਜ਼ਿਆਦਾ ਕਦਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਫ਼ਿਰ ਵੀ ਆਸਮਾਨ ਹੁਣ ਤੁਹਾਨੂੰ ਇਸ ਗੱਲ ਦਾ ਮੌਕਾ ਬਖ਼ਸ਼ ਰਿਹਾ ਹੈ ਕਿ ਤੁਸੀਂ ਆਪਣੇ ਉਚਤਮ ਆਦਰਸ਼ਾਂ ਦਾ ਮਾਣ ਅਤੇ ਵਿਸ਼ਵਾਸ ਨਾਲ ਪਿੱਛਾ ਕਰੋ।
ਲੰਘਦੇ ਨਜ਼ਾਰਿਆਂ ‘ਚ ਇੰਨੇ ਨਾ ਫ਼ਸੋ ਕਿ ਤੁਸੀਂ ਉਸ ਮੰਜ਼ਿਲ ਨੂੰ ਹੀ ਭੁੱਲ ਜਾਓ ਜਿਸ ਵੱਲ ਜਾਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ। ਤਰਕਸ਼ੀਲ ਵਿਸ਼ਲੇਸ਼ਣ ਅਤੇ ਬਹਿਸਾਂ-ਮੁਬਾਹਿਸਿਆਂ ਦੀ ਇੱਕ ਗੁੰਝਲਦਾਰ ਅਤੇ ਡੂੰਘੀ ਪ੍ਰਕਿਰਿਆ ‘ਚ ਪੈ ਕੇ ਖ਼ੁਦ ਨੂੰ ਉਲਝਾਓ ਨਾ। ਇਸ ਮਾਮਲੇ ਦੇ ਆਲੇ ਦੁਆਲੇ ਦੇ ਵੇਰਵੇ ਜੋ ਹੁਣ ਇੰਨੇ ਔਖੇ ਜਾਪਦੇ ਹਨ ਸ਼ਾਇਦ ਸੱਚਮੁੱਚ ਗੁੰਝਲਦਾਰ ਹੋਣ – ਪਰ ਮੁੱਖ ਮੁੱਦਾ ਆਪਣੇ ਆਪ ‘ਚ ਲਗਭਗ ਸਾਹ ਲੈਣ ਜਿੰਨਾ ਇੱਕ ਸਧਾਰਨ ਕਾਰਜ ਹੈ। ਇਸ ਨੂੰ ਧਿਆਨ ‘ਚ ਰੱਖੋ ਅਤੇ ਫ਼ਿਰ ਹਿੰਮਤ ਅਤੇ ਵਿਸ਼ਵਾਸ ਨਾਲ ਜਲਦੀ ਕੰਮ ਕਰੋ। ਹੁਣ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ।
ਪਲੈਨ-A ਸੰਭਾਵੀ ਸਮੱਸਿਆਵਾਂ ਨਾਲ ਭਰਿਆ ਪਿਐ। ਪਲੈਨ-B ਦੇ ਅਣਚਾਹੇ ਅਤੇ ਅਣਕਿਆਸੇ ਮਾੜੇ ਪ੍ਰਭਾਵ ਹੋਣ ਦੀ ਸੰਭਾਵਨਾ ਹੈ। ਤਾਂ ਫ਼ਿਰ ਪਲੈਨ-C ਜਾਂ D ਜਾਂ E ਬਾਰੇ ਕੀ ਕਹਿਣੈ ਥੋਡਾ? ਸਾਰੀਆਂ ਯੋਜਨਾਵਾਂ ਜਿਨ੍ਹਾਂ ‘ਤੇ ਤੁਸੀਂ ਹੁਣ ਤਕ ਵਿਚਾਰ ਕੀਤੈ, ਉਨ੍ਹਾਂ ‘ਚ ਸਪੱਸ਼ਟ ਨੁਕਸ ਅਤੇ ਕਮੀਆਂ ਮੌਜੂਦ ਹਨ। ਜਿਹੜੀਆਂ ਯੋਜਨਾਵਾਂ ਤੁਸੀਂ ਹਾਲੇ ਵਿਕਸਿਤ ਕਰਨੀਆਂ ਹਨ, ਉਹ ਵਧੇਰੇ ਆਕਰਸ਼ਕ ਲੱਗ ਸਕਦੀਆਂ ਹਨ, ਪਰ ਇਹ ਸਿਰਫ਼ ਇਸ ਲਈ ਕਿਉਂਕਿ ਉਨ੍ਹਾਂ ਦੇ ਨੁਕਸਾਨ ਅਜੇ ਤਕ ਲੁਕੇ ਪਏ ਹਨ। ਇਨ੍ਹਾਂ ‘ਚੋਂ ਕਿਸੇ ਵੀ ਸੋਚ ਨੂੰ ਖ਼ੁਦ ਨੂੰ ਨਿਰਾਸ਼ ਕਰਨ ਜਾਂ ਰੋਕਣ ਨਾ ਦਿਓ। ਇਹ ਸਿਰਫ਼ ਇਸ ਗੱਲ ਦਾ ਇੱਕ ਮਜ਼ਬੂਤ ??ਸੁਝਾਅ ਹੈ ਕਿ ਤੁਹਾਨੂੰ ਯੋਜਨਾਵਾਂ ਬਣਾਉਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ! ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਘੱਟੋ-ਘੱਟ ਇਸ ਵਕਤ, ਸੁਭਾਵਿਕਤਾ, ਨਾ ਕਿ ਰਣਨੀਤੀ, ਦਾ ਅਰਥ ਹੈ ਸਫ਼ਲਤਾ।