ਯਾਦਾਂ ਦੇ ਝਰੋਖੇ ਚੋਂ – 25

ਡਾ. ਕੇਵਲ ਅਰੋੜਾ
ਡਾ. ਐੱਸ. ਐੱਨ. ਸੇਵਕ ਦੀਆਂ ਯਾਦਾਂ
PLAU ਲੁਿਧਆਣਾ ‘ਚ ਜਦੋਂ 1982 ‘ਚ ਦਾਖ਼ਲਾ ਲਿਆ ਤਾਂ ਪਿਹਲਾ ਸਾਲ ਤਾਂ ਸਾਨੂੰ ਕਾਲਜ ਅਤੇ ਯੂਨੀਵਰਿਸਟੀ ਨੂੰ ਸਮਝਣ ‘ਚ ਹੀ ਲੰਘ ਗਿਆ ਅਤੇ ਉਸ ਤੋਂ ਬਾਅਦ ਸਾਡਾ ਸਮਰ ਬਰੇਕ ‘ਚ NSO ਦਾ ਕੈਂਪ ਸੀ। ਇਸ ਕੈਂਪ ‘ਚ ਯੂਨੀਵਰਿਸਟੀ ਨੇ ਸਾਡੀ ਫ਼ਿਟਨੈੱਸ ਲਈ ਬਹੁਤ ਕਸਰਤ ਕਰਵਾਈ ਜਿਵੇਂ ਅਸੀਂ ਫ਼ੌਜ ‘ਚ ਭਰਤੀ ਹੋਣਾ ਹੋਵੇ। ਦੋ ਦੋ ਪਰੌਂਠੇ, ਜੋ ਓਦੋਂ ਕਾਫ਼ੀ ਭਾਰੇ ਹੁੰਦੇ ਸਨ, ਖਾ ਕੇ ਵੀ ਸਾਨੂੰ ਅੱਧੇ ਭੁੱਖੇ ਲੱਗਣਾ, ਪਰ ਉਹ ਫ਼ਿਟਨੈੱਸ ਸਾਡੇ ਲਈ ਫ਼ੀਲਡ ‘ਚ ਕੰਮ ਕਰਨ ਲਈ ਇੱਕ ਵਰਦਾਨ ਸਾਬਤ ਹੋਈ। ਕੈਂਪ ਦੇ ਦੌਰਾਨ ਕੁੱਝ ਸ਼ਰਾਰਤਾਂ ਵੀ ਹੋਈਆਂ ਜਿਨ੍ਹਾਂ ਨੂੰ ਮੈਂ ਇੱਕ ਗੀਤ ਦਾ ਰੂਪ ਦੇ ਦਿੱਤਾ ਅਤੇ ਨਾਲ ਦੇ ਸਾਥੀਆਂ ਨੇ ਮੈਥੋਂ ਉਹ ਗੀਤ ਕੈਂਪ ਦੇ ਅਖੀਰਲੇ ਦਿਨ ਹੋਣ ਵਾਲੇ ਫ਼ੰਕਸ਼ਨ ‘ਚ ਗਵਾ ਦਿੱਤਾ ਜਿਸ ‘ਚ ਹਾਸ-ਰਸ ਰਾਹੀਂ ਇੱਕ ਵਧੀਆ ਸੁਨੇਹਾ ਵੀ ਸੀ। ਇਸ ਤਰ੍ਹਾਂ ਮੇਰਾ ਹੌਂਸਲਾ ਹੋਰ ਵੱਧ ਗਿਆ, ਅਤੇ ਮੈਂ ਸਭਿਆਚਾਰਿਕ ਗਤੀਵਿਧੀਆਂ ਅਤੇ ਯੰਗ ਰਈਟਰਜ਼ ਐਸੋਸੀਏਸ਼ਨ ਨਾਲ ਜੁੜ ਗਿਆ। ਯੂਨੀਵਰਿਸਟੀ ਦੇ ਭਾਸ਼ਾ ਵਿਭਾਗ ‘ਚ ਓਦੋਂ ਸੁਰਜੀਤ ਪਾਤਰ, ਹਰਚਰਨ ਸਿੰਘ ਬੈਂਸ, ਡਾ. ਐੱਸ. ਐੱਨ. ਸੇਵਕ, ਮੈਡਮ ਕੱਕੜ ਅਤੇ ਹੋਰ ਸ਼ਖ਼ਸੀਅਤਾਂ ਕੰਮ ਕਰਦੀਆਂ ਸਨ। 1983 ‘ਚ ਪ੍ਰੋਫ਼ੈਸਰ ਗੁਰਭਜਨ ਗਿੱਲ ਵੀ ਯੂਨੀਵਰਿਸਟੀ ‘ਚ ਆ ਗਏ। ਇਸ ਤੋਂ ਇਲਾਵਾ, ਅਜਾਿੲਬ ਚਿੱਤਰਕਾਰ ਅਤੇ ਕ੍ਰਿਸ਼ਨ ਅਦੀਬ ਨਾਲ ਵੀ ਮੇਰਾ ਵਾਹ ਰਿਹਾ। ਗੁਰਭਜਨ ਗਿੱਲ ਜੀ ਕੋਲ ਉਹਨਾਂ ਦੇ ਮਿੱਤਰਾਂ ਅਤੇ ਚੇਲਿਆਂ ਦਾ ਚੰਗਾ ਆਉਣਾ ਜਾਣ ਲੱਗਾ ਰਿਹੰਦਾ ਸੀ। ਮੇਰਾ ਜ਼ਿਆਦਾ ਵਾਹ ਪਾਤਰ ਸਾਿਹਬ ਅਤੇ ਡਾ. ਸੇਵਕ ਨਾਲ ਰਿਹਾ। ਡਾ. ਸੇਵਕ ਕਈ ਵਾਰ ਆਪ ਮੁਹਾਰੇ ਸਾਨੂੰ ਬਹੁਤ ਕੁੱਝ ਦੱਸ ਜਾਂਦੇ ਜੋ ਅਸੀਂ ਦਰਜਨਾਂ ਕਿਤਾਬਾਂ ਪੜ੍ਹ ਕੇ ਵੀ ਨਹੀਂ ਸੀ ਜਾਣ ਸਕਦੇ।
ਉਹਨਾਂ ਦਾ ਭਰਵਾਂ ਚਿਹਰਾ, ਮੋਟੀ ਐਨਕ (ਜੋ ਬਾਅਦ ‘ਚ ਕਿਸੇ ਤਕਨੀਕ ਸਦਕਾ ਉਤਾਰ ਗਈ) ਅਤੇ ਉਨ੍ਹਾਂ ਦੀ ਦਮਦਾਰ ਅਵਾਜ਼ ਮੈਨੂੰ ਅੱਜ ਵੀ ਉਹਨਾਂ ਦੇ ਕਮਰੇ ‘ਚ ਲਿਜਾ ਕੇ ਬਿਠਾ ਦਿੰਦੀ ਹੈ। ਕਦੇ ਉਹ ਇਕਦਮ ਗੰਭੀਰ ਹੋ ਜਾਂਦੇ ਅਤੇ ਕਦੇ ਠਹਾਕੇ ਮਾਰ ਕੇ ਹੱਸਦੇ। ਥੋੜ੍ਹੀ ਹੀ ਦੇਰ ‘ਚ ਮੈਂ ਉਹਨਾਂ ਦਾ ਇੱਕ ਚਹੇਤਾ ਵਿਦਿਆਰਥੀ ਹੋ ਗਿਆ ਸੀ। ਇੱਕ ਵਾਰ ਯੰਗ ਰਾਈਟਰਜ ਦਾ ਟੂਰ ਯੂਨੀਵਰਿਸਟੀ ਵਲੋਂ ਜਾਣਾ ਸੀ ਤਾਂ ਉਹਨਾਂ ਨੇ ਮੈਨੂੰ ਬੱਚਿਆਂ ਨੂੰ ਤਿਆਰ ਕਰਨ ਲਈ ਕਿਹਾ, ਅਤੇ ਉਸ ‘ਚ ਮੇਰੇ ਨਾਲ ਬਹਤ ਸਾਰੇ ਮੇਰੇ ਬੈਚਮੇਟ ਅਤੇ ਮੇਰਾ ਖ਼ਾਸ ਦੋਸਤ ਕੰਗ, ਜਿਸ ਨਾਲ ਰਿਵੰਦਰ ਭਾਣਾ ਅਤੇ ਹੋਰ ਦੋਸਤ ਵੀ ਤਿਆਰ ਹੋ ਗਏ। ਇਸ ਤਰਾਂ ਯੂਨੀਵਰਿਸਟੀ ਦੀ ਬੱਸ ‘ਚ ਬਹੁਤੇ ਵਿਦਿਆਰਥੀ ਵੈਟਨਰੀ ਕਾਲਜ ਦੇ ਹੀ ਸਨ। ਅਸੀਂ ਉਸ ਟੂਰ ਨਾਲ ਰਾਜਸਥਾਨ ਦਾ ਬਹੁਤ ਸਾਰਾ ਹਿੱਸਾ ਘੁੰਮ ਆਏ ਅਤੇ ਅੱਜ ਵੀ ਉਸ ਟੂਰ ਦੇ ਨਜ਼ਾਰਿਆਂ ਨੂੰ ਯਾਦ ਕਰਦੇ ਹਾਂ। ਯੂਨੀਵਰਿਸਟੀ ਦੀ ਉਸ ਬੱਸ ਦਾ ਸਫ਼ਰ ਸਾਡੇ ਲਈ ਇੱਕ ਵਿਜੇ-ਰੱਥ ਵਰਗਾ ਸਫ਼ਰ ਸੀ। ਉਸ ਟੂਰ ‘ਚ ਮੈਡਮ ਸੇਵਕ ਵੀ ਉਹਨਾਂ ਦੇ ਨਾਲ ਸਨ। ਉਹ ਵੀ ਬਹੁਤ ਪਿਆਰੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਟੂਰ ਕਰੀਬ ਇੱਕ ਹਫ਼ਤੇ ਦਾ ਸੀ, ਅਤੇ ਮੇਰੀ ਨੇੜਤਾ ਉਹਨਾਂ ਨਾਲ ਹੋਰ ਵੀ ਵੱਧ ਗਈ ਅਤੇ ਮਾਿਪਆਂ ਵਰਗੇ ਪਿਆਰ ਦਾ ਇਹਸਾਸ ਹੋਣ ਲੱਗਾ। ਰਸਤੇ ‘ਚ ਡਾ. ਸੇਵਕ ਅਤੇ ਮੈਡਮ ‘ਚ ਜੇ ਕੋਈ ਬਿਹਸਬਾਜ਼ੀ ਹੋ ਜਾਣੀ ਤਾਂ ਉਹਨਾਂ ਨੇ ਅਰਬੀ ਭਾਸ਼ਾ ‘ਚ ਕਰ ਲੈਣੀ ਜੋ ਬੇਸ਼ੱਕ ਸਾਨੂੰ ਸਮਝ ਤਾਂ ਨਹੀਂ ਸੀ ਪੈਂਦੀ ਪਰ ਹਾਵ ਭਾਵ ਤੋਂ ਸਮਝ ਜਾਂਦੇ ਸੀ। ਫ਼ਿਰ ਥੋੜ੍ਹੀ ਦੇਰ ਬਾਅਦ ਹੀ ਉਹ ਦੋਹੇਂ ਠੀਕ ਹੋ ਜਾਂਦੇ। ਅਸੀਂ ਅਪਣੇ ਗਾਣੇ ਵਜਾਣੇ ‘ਚ ਮਸਤ ਰਿਹੰਦੇ। ਉਹ ਅਪਣੇ ਅਸੂਲਾਂ ਦੇ ਪੱਕੇ ਸਨ। ਡਾਕਟਰ ਵਿਨੋਦ ਜਿੰਦਲ ਜੀ ਨਾਲ ਮੇਰੀ ਇੱਕ ਵਾਰ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਵਿਦਿਆਰਥੀਆਂ ਦੇ ਪੇਪਰ ਅਤੇ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਕੋਈ ਨਾ ਕੋਈ ਕੌਮੈਂਟ ਵੀ ਜ਼ਰੂਰ ਲਿਖਦੇ। ਉਹਨਾਂ ਦਾ ਛੋਟਾ ਬੇਟਾ ਆਦੀ ਸੇਵਕ ਵੀ ਸਾਡੇ ਕਾਲਜ ‘ਚ ਆ ਗਿਆ ਸੀ ਜੋ ਰਾਜਸਥਾਨ ਦੇ ਟੂਰ ਵੇਲੇ ਵੀ ਸਾਡੇ ਨਾਲ ਸੀ ਜਿਸ ਲਈ ਮੇਰੇ ਅੰਦਰ ਉਸ ਲਈ ਪਿਆਰ ਭਰੀ ਅਪਣੱਤ ਆ ਗਈ ਅਤੇ ਅੱਜ ਵੀ ਹੈ। ਬਾਅਦ ‘ਚ ਡਿਪਾਰਟਮੈਂਟ ‘ਚ ਮੇਰਾ ਜੂਨੀਅਰ ਹੋਣ ਕਰ ਕੇ ਮੈਨੂੰ ਡਾ. ਐੱਸ. ਐੱਨ. ਸੇਵਕ ਬਾਰੇ ਪਤਾ ਲੱਗਦਾ ਰਿਹੰਦਾ।
ਇਸ ਲੇਖ ਲਈ ਵੀ ਮੈਂ ਉਸ ਤੋਂ ਉਹਨਾਂ ਦੇ ਜੀਵਨ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ। ਦਫ਼ਤਰੀ ਰਿਕਾਰਡ ਅਨੁਸਾਰ ਉਹਨਾਂ ਦੀ ਜਨਮ ਮਿਤੀ 10 ਜਨਵਰੀ 1936 ਸੀ। ਉਹਨਾਂ ਦਾ ਬਾਪ ਛੋਟੀ ਉਮਰ ‘ਚ ਹੀ ਚੱਲ ਵੱਸਿਆ ਸੀ ਅਤੇ ਉਹ ਚਾਰ ਭੈਣ ਭਰਾਵਾਂ ‘ਚੋਂ ਦੂਜੇ ਨੰਬਰ ‘ਤੇ ਸਨ। ਦੇਸ਼ ਦੀ ਵੰਡ ਵੇਲੇ ਉਹਨਾਂ ਦੀ ਮਾਤਾ ਅਪਣੇ ਚਾਰ ਬੱਚਿਆਂ ਨਾਲ ਬਿਆਸ ਆ ਵੱਸੇ। ਬਾਬਾ ਬਕਾਲਾ ਤੋਂ ਦਸਵੀਂ ਅਤੇ ਅਧਿਆਪਨ ਦਾ ਡਿਪਲੋਮਾ ਕਰ ਕੇ ਉੱਥੇ ਹੀ ਅਧਿਆਪਕ ਲੱਗ ਗਏ, ਪਰ ਇੱਕ ਵਾਰ ਦਸਵੀਂ ਤੋਂ ਬਾਅਦ ਉਹਨਾਂ ਨੂੰ ਫ਼ਾਰਮੇਸੀ ‘ਚ ਦਾਖ਼ਲਾ ਦਿਵਾਇਆ ਤਾਂ ਉਹ ਛੱਡ ਕੇ ਭੱਜ ਆਏ। ਉਸ ਤੋਂ ਬਾਅਦ ਉਹਨਾਂ ਨੇ ਪ੍ਰਾਈਵੇਟ BA ਅਤੇ MA ਪੰਜਾਬੀ ਕਰ ਲਈ ਅਤੇ DAV ਕਾਲਜ ‘ਚ ਇੱਕ ਲੈਕਚਰਾਰ ਲੱਗ ਗਏ। ਪੜ੍ਹਾਈ ਉਹਨਾਂ ਦਾ ਇਸ਼ਕ ਸੀ, ਅਤੇ ਉਹਨਾਂ ਨੇ ਉਸ ਤੋਂ ਬਾਅਦ ਪੰਜਾਬ ਯੂਨੀਵਰਿਸਟੀ ‘ਚੋਂ ਦੂਜੀ ਪੋਜ਼ੀਸ਼ਨ ਲੈ ਕੇ MA ਇੰਗਿਲਸ਼ ‘ਚ ਮੈਿਰਟ ‘ਤੇ ਆਏ ਜੋ ਉਹਨਾਂ ਦਿਨਾਂ ‘ਚ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਉਹਨਾਂ ਦੀ ਸ਼ਾਦੀ 30 ਸਤੰਬਰ 1960 ਨੂੰ ਹੋਈ ਸੀ। ਉਸ ਤੋਂ ਬਾਅਦ ਉਹ ਇਰਾਕ ਚਲੇ ਗਏ। ਇਰਾਕ ‘ਚ ਉਹ 1960 ਤੋਂ 1964 ਤਕ ਅੰਗਰੇਜ਼ੀ ਦੇ ਅਧਿਆਪਕ ਵਜੋਂ ਰਹੇ ਅਤੇ ਕਿਸੇ ਘਰੇਲੂ ਮਜਬੂਰੀ ਕਾਰਨ ਵਾਪਿਸ ਆ ਗਏ। 1964 ਤੋਂ 1967 ਤਕ DAV ਕਾਲਜ ਹੁਿਸ਼ਆਰਪੁਰ ‘ਚ ਸੇਵਾ ਨਿਭਾਈ ਅਤੇ 1967-68 ‘ਚ PAU ਦੇ ਹਿਸਾਰ ਕਾਲਜ ‘ਚ ਇੱਕ ਸਹਾਇਕ ਪ੍ਰੋਫ਼ੈਸਰ ਵਜੋਂ ਨਿਯੁਕਤ ਹੋ ਗਏ ਅਤੇ 1969 ‘ਚ PAU ਲੁਿਧਆਣਾ ‘ਚ ਆ ਗਏ। ਇਹਨਾਂ ਨੇ ਦੇਸ਼ ‘ਚ ਐਮਰਜੈਂਸੀ ਦਾ ਵਿਰੋਧ ਕੀਤਾ ਅਤੇ ਪੁਲੀਸ ਦੀਆਂ ਨਜ਼ਰਾਂ ‘ਚ ਰੜਕਦੇ ਰਹੇ।
ਸੇਵਕ ਸਾਿਹਬ ਪ੍ਰੋਫ਼ੈਸਰ ਮੋਹਣ ਸਿੰਘ ਦੇ ਬਹੁਤ ਨੇੜੇ ਸਨ। ਸੁਰਜੀਤ ਪਾਤਰ ਉਹਨਾਂ ਦੇ ਜੂਨੀਅਰ ਸਨ। ਉਹ ਯੂਨੀਵਰਿਸਟੀ ਤੋਂ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ। ਯੂਨੀਵਰਿਸਟੀ ਵਲੋਂ ਜਦੋਂ ਵਿਭਾਗ ‘ਚੋਂ PhD ਕਰਾਉਣ ਦੀ ਸਕੀਮ ਆਈ ਤਾਂ ਉਹਨਾਂ ਦੇ ਸੀਨੀਅਰ ਪ੍ਰੋਫ਼ੈਸਰ ਵਲੋਂ ਮਨ੍ਹਾ ਕਰ ਦਿੱਤਾ ਤਾਂ ਉਹਨਾਂ ਨੇ PhD ਕਰਨ ਲਈ ਯੂਨੀਵਰਿਸਟੀ ਤੋਂ ਛੱਟੀ ਮਨਜ਼ੂਰ ਕਰਾ ਲਈ। ਉਹਨਾਂ ਦੀ PhD ਦਾ ਵਿਸ਼ਾ ਥੀਏਟਰ ਸੀ। ਡੇਢ ਕੁ ਸਾਲ ਬਾਅਦ ਸੀਨੀਅਰ ਪ੍ਰੋਫ਼ੈਸਰ ਸਾਿਹਬ ਦਾ ਮਨ ਵੀ ਬਣ ਗਿਆ ਅਤੇ ਯੂਨੀਵਰਿਸਟੀ ਨੇ ਉਹਨਾਂ ਦੀ ਛੁੱਟੀ ਕੈਂਸਲ ਕਰ ਦਿੱਤੀ ਜੋ ਸਮੇਤ ਤਨਖ਼ਾਹ ਸੀ। ਇਸ ਲਈ ਉਹਨਾਂ ਨੂੰ ਹਾਈਕੋਰਟ ‘ਚ ਕੇਸ ਲੜਨਾ ਪਿਆ ਜਿਸ ਨੂੰ ਜਵਾਹਰ ਲਾਲ ਗੁਪਤਾ ਨੇ ਇੱਕ ਵਕੀਲ ਵਜੋਂ ਲਿੜਆ ਜੋ ਬਾਅਦ ‘ਚ ਹਾਈਕੋਰਟ ਦੇ ਨਾਮੀ ਜੱਜ ਵਜੋਂ ਰਿਟਾਇਰ ਹੋਏ। ਇਸੇ ਦੌਰਾਨ ਉਹਨਾਂ ਦੀ ਤਨਖ਼ਾਹ ਵੀ ਬੰਦ ਹੋ ਗਈ। ਉਹਨਾਂ ਦੇ ਜੂਨੀਅਰ ਪ੍ਰੋਫ਼ੈਸਰਾਂ ਨੇ ਅਪਣੀਆਂ ਤਨਖ਼ਾਹਾਂ ‘ਚੋਂ ਪੈਸੇ ਪਾ ਕੇ ਉਹਨਾਂ ਦੀ ਮੱਦਦ ਕੀਤੀ ਤਾਂ ਕਿ ਘਰ ਦਾ ਗੁਜ਼ਾਰਾ, ਬੱਚਿਆਂ ਦੀ ਪੜ੍ਹਾਈ ਅਤੇ ਉਹਨਾਂ ਦੀ PhD ਵੀ ਚੱਲਦੀ ਰਹੇ। ਚਲੋ ਉਹ ਕੇਸ ਜਿੱਤ ਗਏ ਅਤੇ ਦੂਸਰੇ ਪ੍ਰੋਫ਼ੈਸਰ ਸਾਿਹਬ ਦੀ ਛੁੱਟੀ ਵੀ PhD ਲਈ ਮਨਜ਼ੂਰ ਹੋ ਗਈ। ਡਾ. ਸੇਵਕ ਨੇ ਅਪਣੀ ਖੋਜ ਲਈ ਬੇਅਥਾਹ ਲਿਟਰੇਚਰ ਪੜ੍ਹਿਆ ਅਤੇ PhD ‘ਚ ਪੂਰੀ ਸਾਧਨਾ ਲਾ ਦਿੱਤੀ। ਇਸ ਨਾਲ ਉਹਨਾਂ ਦਾ ਝੁਕਾ ਇੱਕ ਕਵੀ ਤੋਂ ਥੀਏਟਰ ਵੱਲ ਹੋ ਗਿਆ। ਉਹਨਾਂ ਨੇ ਦੋ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਜਿਨ੍ਹਾਂ ‘ਚ ਅਪਣੀ ਮਾਂ ਦੇ ਸੰਘਰਸ਼ਮਈ ਜੀਵਨ ‘ਤੇ ਇੱਕ ਕਿਤਾਬ ਮਾਲਣ ਅਤੇ ਫ਼ੁਲਵਾੜੀ ਵੀ ਸ਼ਾਮਲ ਹੈ। ਇੱਕ ਦੋ ਡਰਾਮੇ ਮੈਂ ਵੀ ਉਹਨਾਂ ਨਾਲ ਪੰਜਾਬੀ ਭਵਨ ‘ਚ ਕੀਤੇ। ਉਹਨਾਂ ਨੂੰ ਸ਼ੋਹਰਤ ਜਾਂ ਮਾਿੲਆ ਦੀ ਕੋਈ ਭੁੱਖ ਨਹੀਂ ਸੀ, ਪਰ ਅਪਣੇ ਅਸੂਲਾਂ ਦੇ ਪੱਕੇ ਸਨ। ਉਹਨਾਂ ਨੇ ਸਾਰੀ ਜ਼ਿੰਦਗੀ ਫ਼ਕੀਰਾਂ ਵਾਂਗ ਗੁਜ਼ਾਰੀ। 21 ਨਵੰਬਰ 2020 ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਿਵਦਾ ਕਹਿ ਗਏ ਅਤੇ ਅਪਣੇ ਪਿੱਛੇ ਇੱਕ ਸੰਸਕਾਰੀ ਪਰਿਵਾਰ ਛੱਡ ਗਏ।