2017 ਵਿਚ ਬਣੇਗੀ ਕਾਂਗਰਸ ਦੀ ਸਰਕਾਰ : ਪ੍ਰਨੀਤ ਕੌਰ

5ਪਟਿਆਲਾ  : ਵਾਰਡ ਨੰ 25 ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਸੰਜੀਵ ਸ਼ਰਮਾ ਹੈਪੀ ਅਤੇ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਮੀਤ ਪ੍ਰਧਾਨ ਨਿਖਿਲ ਕੁਮਾਰ ਕਾਕਾ ਨੇ, ਅੱਜ ਮੋਤੀ ਬਾਗ ਪੈਲਸ ਵਿਖੇ ਵਿਧਾਇਕਾ ਪ੍ਰਨੀਤ ਕੌਰ ਨਾਲ ਇੱਕ ਰਸਮੀ ਮੁਲਾਕਾਤ ਕੀਤੀ।
ਇਸ ਮੋਕੇ ਹੈਪੀ ਸ਼ਰਮਾ ਨੇ ਪ੍ਰਨੀਤ ਕੌਰ ਨੂੰ ਵਾਰਡ ਨੰ 25 ਵਿਖੇ ਕੀਤੇ ਗਏ ਕੰਮ ਅਤੇ ਗੀਤਵਿਧੀਆਂ ਤੋਂ ਜਾਣੂ ਕਰਵਾਇਆ, ਨਾਲ ਹੀ ਉਨਾਂ ਨੇ ਵਾਰਡ ਵਿਚ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਬਾਰੇ ਵੀ ਦੱਸਿਆ। ਇਸਦੇ ਨਾਲ ਹੀ ਨਿਖਲ ਕਾਕਾ ਨੇ ਯੂਥ ਕਾਂਗਰਸ ਦੀਆਂ ਪਟਿਆਲਾ ਸ਼ਹਿਰ ਵਿਚ ਕੀਤੀਆ ਜਾ ਰਹੀਆ ਵੱਖ ਵੱਖ ਗਤੀਵਿਧੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਹੋਈ ਜਾਗੋ ਪੰਜਾਬ ਲਹਿਰ ਦੇ ਅਧੀਨ, ਪਟਿਆਲਾ ਵਿਖੇ ਘਰ ਘਰ ਜਾ ਕੇ ਕੀਤੇ ਜਾ ਰਹੇ ਕਾਂਗਰਸ ਪਾਰਟੀ ਦੇ ਪ੍ਰਚਾਰ,ਕਾਂਗਰਸੀ ਪਾਰਟੀ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਵੀ ਜਾਣੂ ਕਰਵਾਇਅ।
ਇਸ ਮੋਕੇ ਪ੍ਰਨੀਤ ਕੌਰ ਨੇ ਦੋਹੇ ਕਾਂਗਰਸੀ ਆਗੂਆ ਨੂੰ ਯਕੀਨ ਦਿਵਾਇਆ ਕਿ ਕਾਂਗਰਸ ਪਾਰਟੀ ਅਤੇ ਉਹਨਾ ਵੱਲੋ ਬਣਦੀ ਹੋਈ ਮਦਦ ਕੀਤੀ ਜਾਵੇਗੀ ਅਤੇ ਕਿਸੇ ਕਿਸਮ ਦੀ ਔਕੜ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇਸ ਸਮੇਂ ਅਕਾਲੀ ਭਾਜਪਾ ਸਰਕਾਰ ਤੋਂ ਹਰ ਵਰਗ ਦੁਖੀ ਹੈ ਅਤੇ 2017 ਵਿਚ ਯਕੀਨੀ ਤੌਰ ਤੇ ਕਾਂਗਰਸ ਦੀ ਸਰਕਾਰ ਬਣੇਗੀ।
ਇਸ ਮੋਕੇ ਪ੍ਰਨੀਤ ਕੌਰ ਦੇ ਓ.ਐਸ.ਡੀ. ਹਨੀ ਸੇਖੋਂ ਅਤੇ ਜਿਲਾ ਕਾਂਗਰਸ ਦੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾ ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ।