ਰਾਖਵਾਂਕਰਨ ਦਾ ਮੁੱਦਾ ਪੁਜਿਆ ਸੁਪਰੀਮ ਕੋਰਟ

4ਨਵੀਂ ਦਿੱਲੀ : ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਜਾਟਾਂ ਨੂੰ ਸਿੱਖਿਆ ਤੇ ਨੌਕਰੀ ਵਿੱਚ ਰਾਖਵਾਂਕਰਨ ਦੇਣ ਬਾਰੇ ਕੈਵੀਏਟ ਪਟੀਸ਼ਨ ਹਰਿਆਣਾ ਜਾਟ ਆਕਰਸ਼ਨ ਸੰਮਤੀ ਵੱਲੋਂ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ। ਇਸ ਪਟੀਸ਼ਨ ਰਾਹੀਂ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਪਟੀਸ਼ਨ ਰਾਖਵਾਂਕਰਨ ਦੇ ਖ਼ਿਲਾਫ਼ ਪਾਈ ਗਈ ਤਾਂ ਉਸਨੂੰ ਧਿਰ ਪਾਰਟੀ ਬਣਾਇਆ ਜਾਵੇ। ਹਰਿਆਣਾ ਤੋਂ ਬੀਜੇਪੀ ਸਾਂਸਦ ਰਾਜ ਕੁਮਾਰ ਸੈਣੀ ਨੇ ਰਾਖਵਾਂਕਰਨ ਖ਼ਿਲਾਫ਼ ਅਦਾਲਤ ਵਿੱਚ ਜਾਣ ਦੀ ਧਮਕੀ ਦਿੱਤੀ ਸੀ। ਉਨਾਂ ਇਸ ਪਟੀਸ਼ਨ ਰਾਹੀਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਦੇ ਰਾਖਵਾਂਕਰਨ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨ ਵਿੱਚ ਉਨ•ਾਂ ਨੂੰ ਵੀ ਧਿਰ ਬਣਾਇਆ ਜਾਵੇ ਤਾਂ ਜੋ ਬਿੱਲ ਦੇ ਹੱਕ ਵਿੱਚ ਸਹੀ ਤੱਥਾਂ ਨੂੰ ਅਦਾਲਤ ਸਾਹਮਣੇ ਰੱਖਿਆ ਜਾਵੇ। ਹਰਿਆਣਾ ਵਿਧਾਨ ਵਿੱਚ 29 ਮਾਰਚ ਨੂੰ ਪਾਸ ਕੀਤੇ ਗਏ ਜਾਟ ਰਾਖਵਾਂਕਰਨ ਬਿੱਲ ਵਿੱਚ ਜਾਟਾਂ ਦੇ ਨਾਲ ਸੂਬੇ ਦੇ ਪੰਜ ਹੋਰ ਸ਼੍ਰੇਣੀਆਂ ਨੂੰ ਵਿਦਿਅਕ ਅਦਾਰਿਆਂ ਤੇ ਨੌਕਰੀਆਂ ਵਿੱਚ ਰਾਖਵਾਂਕਰਨ ਦੀ ਵਿਵਸਥਾ ਦਿੱਤੀ ਗਈ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪੁੱਜ ਗਿਆ ਹੈ।