100 ਅਕਾਲੀ ਪਰਿਵਾਰ ‘ਆਪ’ ‘ਚ ਸ਼ਾਮਲ

ਗੁਰਦਾਸਪੁਰ—ਡੋਰ-ਟੂ-ਡੋਰ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਸ਼ਨੀਵਾਰ ਪਿੰਡ ਗੋਤ ਪੋਖਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਚਾਹਲ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ। ਸ. ਚਾਹਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਗੋਤ ਪੋਖਰ ਦੇ 100 ਪਰਿਵਾਰਾਂ ਨੇ ਨਿਰਮਲ ਸਿੰਘ ਸਰਕਲ ਪ੍ਰਧਾਨ, ਅਰਜਨ ਸਿੰਘ, ਸਰਵਨ ਸਿੰਘ, ਬਲਵਿੰਦਰ ਸਿੰਘ, ਭਗਵਾਨ ਸਿੰਘ ਸਾਬਕਾ ਸਰਪੰਚ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਨੂੰ ਪੂਰਾ ਸਮਰਥਨ ਦੇਣ ਲਈ ਅਕਾਲੀ ਦਲ ਨੂੰ ਛੱਡਕੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ।
ਇਨ੍ਹਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਐਲਾਨ ਕੀਤਾ ਕਿ ਉਹ ਦਿਨ ਰਾਤ ਇਕ ਕਰ ਦੇਣਗੇ ਪੂਰੇ ਵਿਧਾਨ ਸਭਾ ਹਲਕੇ ਗੁਰਦਾਸਪੁਰ ਵਿਚ ਇਕ-ਇਕ ਵੋਟਰ ਕੋਲ ਜਾ ਕੇ ਆਪ ਲਈ ਝਾੜੂ ਦੇ ਨਿਸ਼ਾਨ ਵਾਲਾ ਬਟਨ ਦਬਾਉਣ ਲਈ ਅਪੀਲ ਕਰਨਗੇ। ਬੀਤੇ ਦਿਨ ਚਾਹਲ ਨਾਲ ਗੁਰਦੀਪ ਸਿੰਘ, ਅਜਮੇਰ ਸਿੰਘ ਸਾਬਕਾ ਸਰਪੰਚ, ਕੈਪਟਨ ਚੰਨਣ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਸੂਬੇਦਾਰ ਬਲਬੀਰ ਸਿੰਘ, ਜਗੀਰ ਸਿੰਘ, ਕੈਪਟਨ ਤਾਰਾ ਸਿੰਘ, ਜਸਵਿੰਦਰ ਸਿੰਘ, ਤਰਸੇਮ ਸਿੰਘ, ਪਾਲ ਸਿੰਘ, ਬਖਸ਼ੀ ਸਿੰਘ, ਰਤਨ ਸਿੰਘ, ਕੁਲਵੰਤ ਸਿੰਘ, ਕਾਬਲ ਸਿੰਘ, ਗੁਰਦੀਪ ਸਿੰਘ, ਸਵਿੰਦਰ ਸਿੰਘ, ਡਾ. ਰਾਮ ਰਨ ਅਤੇ ਹੋਰ ਸੈਂਕੜਿਆਂ ਦੀ ਗਿਣਤੀ ਵਿਚ ਵਰਕਰ ਸ਼ਾਮਿਲ ਸਨ।