ਘਾਟੀ ‘ਤੇ ਤਾਜ਼ਾ ਬਰਫ, ਜੰਮੂ-ਕਸ਼ਮੀਰ ਸਭ ਤੋਂ ਠੰਡਾ ਸ਼ਹਿਰ

ਸ਼੍ਰੀਨਗਰ  :  ਕਸ਼ਮੀਰ ਦੇ ਕਈ ਸਥਾਨਾਂ ‘ਤੇ ਅੱਜ ਤਾਜ਼ਾ ਬਰਫਬਾਰੀ ਹੋਈ ਹੈ। ਆਸਮਾਨ ਸਾਫ ਰਹਿਣ ਦੇ ਕਾਰਨ ਠੰਡ ਤੋਂ ਥੌੜੀ ਜਿਹੀ ਰਾਹਤ ਮਿਲੀ ਹੈ। ਘਾਟੀ ਅਤੇ ਲੱਦਾਖ ਖੇਤਰ ਦੇ ਤਾਪਮਾਨ ‘ਚ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਤਿੰਨ ਦਿਨਾਂ ਤੱਕ ਵੱਡੇ ਪੈਮਾਨੇ ‘ਤੇ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੇ ਅਧਿਕਾਰੀ ਮੁਤਾਬਕ ਕਸ਼ਮੀਰ ਦੇ ਪਹਿਲਗਾਮ ਅਤੇ ਕੁਪਵਾੜਾ ‘ਚ ਅੱਜ ਤਾਜ਼ਾ ਬਰਫਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਕੁਪਵਾੜਾ ‘ਚ ਬਰਫਬਾਰੀ ਰਾਤੀ ਸ਼ੁਰੂ ਹੋ ਗਈ ਸੀ ਅਤੇ ਇੱਥੇ ਇਕ ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ। ਯਾਤਰੀਆਂ ਲਈ ਰਿਜਾਰਟ ਗੁਲਮਰਗ ਅਤੇ ਪਹਿਲਗਾਮ ‘ਚ ਅੱਜ ਸਵੇਰੇ ਬਰਫਬਾਰੀ ਹੋਈ। ਘਾਟੀ ਦੇ ਹੋਰ ਉਚਾਈ ਵਾਲੇ ਹਿੱਸਿਆਂ ‘ਚ ਅੱਜ ਸਵੇਰੇ ਬਰਫਬਾਰੀ ਹੋਣ ਦੀ ਖਬਰ ਆਈ ਹੈ। ਮੌਸਮ ਵਿਭਾਗ ਦੇ ਅਨੁਮਾਨ ਨੇ ਪ੍ਰਸ਼ਾਸਨ ਨੂੰ ਬਰਫਬਾਰੀ ਤੋਂ ਉਤਪੰਨ ਹੋਣ ਵਾਲੇ ਹਾਦਸੇ ਤੋਂ ਨਿਪਟਣ ਲਈ ਤੰਤਰ ਨੂੰ ਤਿਆਰ ਰਹਿਣ ਦਾ ਇਸ਼ਾਰਾ ਕੀਤਾ ਹੈ। ਸਰਕਾਰ ਨੇ ਆਪਣੇ ਅਧਿਕਾਰੀਆਂ ਨੂੰ ਚੇਤਾਵਾਨੀ ਦਿੱਤੀ ਹੈ ਕਿ ਰਸਤੇ ਤੋਂ ਬਰਫ ਹਟਾਉਣ ‘ਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਬਰਦਾਸ਼ ਨਹੀਂ ਕੀਤੀ ਜਾਵੇਗੀ। ਇਹ ਚੇਤਾਵਨੀ ਸਰਕਾਰ ਨੇ ਅਜਿਹੇ ਸਮੇਂ ‘ਚ ਜ਼ਾਰੀ ਕੀਤੀ ਹੈ ਜਦੋਂ ਪ੍ਰਸ਼ਾਸਨ 6 ਜਨਵਰੀ ਨੂੰ ਹੋਈ ਬਰਫਬਾਰੀ ਤੋਂ ਬਾਅਦ ਰਸਤਾ ਸਾਫ ਕਰਨ ‘ਚ ਨਾਕਾਮਯਾਬ ਹੋਈ ਸੀ। ਇਸ ਕਾਰਨ ਸਰਕਾਰ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਮੌਸਮ ਵਿਗਿਆਨ ਅਧਿਕਾਰੀ ਮੁਤਾਬਕ ਸ਼੍ਰੀਨਗਰ ‘ਚ ਕੱਲ ਰਾਤੀ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਰਹੀ ਕਿਉਂਕਿ ਪਾਰਾ ਜ਼ੀਰੋ ਤੋਂ ਹੇਠਾਂ 6.8 ਡਿਗਰੀ ਸੈਲਸੀਅਸ ਤੱਕ ਚਲਾ ਗਿਆ ਸੀ। ਲੱਦਾਖ ਖੇਤਰ ਦਾ ਜੰਮੂ ਕਸ਼ਮੀਰ ਸ਼ਹਿਰ ਸਭ ਤੋਂ ਠੰਡਾ ਰਿਹਾ। ਇੱਥੋਂ ਦਾ ਨਿਊਨਤਮ ਤਾਪਮਾਨ 13.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।