ਬੌਲੀਵੁੱਡ ਸ਼੍ਰਧਾ ਕਪੂਰ ਨੇ ਆਪਣੀ ਅਗਲੀ ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਹ ਆਪਣੀ ਇਸ ਨਵੀਂ ਫ਼ਿਲਮ ਲਈ ਬਹੁਤ ਉਤਸ਼ਾਹਿਤ ਹੈ। ਸ਼ਰਧਾ ਨੇ ਟਵਿੱਟਰ ‘ਤੇ ਟਵੀਟ ਕੀਤਾ ਕਿ ‘ਬੱਤੀ ਗੁੱਲ ਮੀਟਰ ਚਾਲੂ’ ਦਾ ਪਹਿਲਾ ਦਿਨ ਬਹੁਤ ਚੰਗਾ ਰਿਹਾ ਹੈ। ਫ਼ਿਲਮ ਲਈ ਮੈਂ ਕਾਫ਼ੀ ਉਤਸ਼ਾਹਿਤ ਹਾਂ ਕਿਉਂਕਿ ਸ਼ਾਹਿਦ ਕਪੂਰ ਵੀ ਫ਼ਿਲਮ ਦੇ ਸੇਟ ‘ਤੇ ਮਿਲੇ ਹਨ। ਮੇਰੇ ਲਈ ਤੁਸੀਂ ਸਾਰੇ ਸ਼ੁਭਕਾਮਨਾਵਾਂ ਦਿਓ। ਦੂਜੇ ਪਾਸੇ ਸ਼ਾਹਿਦ ਕਪੂਰ ਵੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਫ਼ਿਲਮ ਦੀ ਸ਼ੂਟਿੰਗ ਉਤਰਾਖੰਡ ‘ਚ ਹੋਵੇਗੀ। ਇਹ ਇਕ ਸੋਸ਼ਲ ਕਾਮੇਡੀ ਫ਼ਿਲਮ ਹੈ। ਜਿਸ ‘ਚ ਯਾਮੀ ਗੌਤਮ ਵੀ ਪ੍ਰਮੁੱਖ ਭੂਮਿਕਾ ਨਿਭਾਅ ਰਹੀ ਹੈ। ਉਹ ਇਕ ਵਕੀਲ ਦੀ ਭੂਮਿਕਾ ‘ਚ ਨਜ਼ਰ ਆਏਗੀ। ਹਾਲ ਹੀ ‘ਚ ਯਾਮੀ ਗੌਤਮ ਨੇ ਦੱਸਿਆ ਸੀ ਕਿ ਉਹ ਆਪਣੇ ਕਿਰਦਾਰ ‘ਚ ਚੰਗੀ ਤਰ੍ਹਾਂ ਢੱਲਣ ਲਈ ਕਾਫ਼ੀ ਹਿੰਦੀ ਸਾਹਿਤ ਪੜ੍ਹ ਰਹੀ ਹੈ। ਜਦਕਿ ਉਸ ਦਾ ਰੋਲ ਫ਼ਿਲਮ ‘ਚ ਕੋਈ ਜ਼ਿਆਦਾ ਲੰਬਾ ਨਹੀਂ ਹੈ। ਇਹ ਫ਼ਿਲਮ ਨਰਾਇਣ ਸਿੰਘ ਦੁਆਰਾ ਡਾਇਰੈਕਟ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ਅਕਸ਼ੈ ਕੁਮਾਰ ਅਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਟਾਈਲੈੱਟ: ਏਕ ਪ੍ਰੇਮ ਕਥਾ’ ਵੀ ਡਾਇਰੈਕਟ ਕਰ ਚੁੱਕੇ ਹਨ। ਸ਼ਰਧਾ ਕਪੂਰ ਨੂੰ ਇਸ ਫ਼ਿਲਮ ਤੋਂ ਕਾਫ਼ੀ ਉਮੀਦਾਂ ਹਨ।











