ਸ਼ਾਹਰੁਖ਼ ਖ਼ਾਨ ਨੇ ਬਾਲੀਵੁੱਡ ‘ਚ ਇਕ ਲੰਬਾ ਸਮਾਂ ਬਤੀਤ ਕੀਤਾ ਹੈ ਅਤੇ ਕਈ ਉਤਾਰ-ਚੜ੍ਹਾਅ ਵੇਖਣ ਤੋਂ ਬਾਅਦ ਅੱਜ ਬਾਲੀਵੁੱਡ ਦੇ ਬਾਦਸ਼ਾਹ ਦੇ ਮੁਕਾਮ ਤਕ ਪੁੱਜ ਗਏ ਹਨ। ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ਕਿੰਗ ਖ਼ਾਨ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਕੀਤੀਆਂ। ਜਦੋਂ ਸ਼ਾਹਰੁਖ਼ ਤੋਂ ਪੁੱਛਿਆ ਕਿ ਉਹ ਫ਼ਿਲਮਾਂ ਦੀ ਚੋਣ ਕਿਸ ਤਰ੍ਹਾਂ ਕਰਦੇ ਹਨ ਤਾਂ ਸ਼ਾਹਰੁਖ਼ ਨੇ ਫ਼ਿਲਮਾਂ ਦੀ ਚੋਣ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਫ਼ਿਲਮਾਂ ਦੀ ਤਲਾਸ਼ ‘ਚ ਨਹੀਂ ਜਾਂਦੇ ਸਗੋਂ ਫ਼ਿਲਮਾਂ ਉਨ੍ਹਾਂ ਨੂੰ ਆਪਣੇ ਆਪ ਹੀ ਲੱਭ ਲੈਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰ ਕਲਾਕਾਰ ਫ਼ਿਲਮ ਦੀ ਚੋਣ ਆਪਣੇ ਤਰੀਕੇ ਨਾਲ ਕਰਦਾ ਹੈ॥ਸ਼ਾਹਰੁਖ਼ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਅਕਸ਼ੈ ਕੁਮਾਰ ਦੀ ਤਰ੍ਹਾਂ ਕਿਸੇ ਸਮਾਜਿਕ ਮੁੱਦੇ ‘ਤੇ ਕੋਈ ਫ਼ਿਲਮ ਕਰਣਾ ਚਾਹੁੰਦੇ ਹਨ? ਤਾਂ ਸ਼ਾਹਰੁੱਖ ਦਾ ਕਹਿਣਾ ਸੀ, ਹਰ ਇਕ ਦਾ ਫ਼ਿਲਮਾਂ ਸਾਈਨ ਕਰਨ ਦਾ ਆਪਣਾ ਵੱਖਰਾ ਤਰੀਕਾ ਹੁੰਦਾ ਹੈ, ਉਹ ਅਜਿਹਾ ਕਿਉਂ ਕਰਦੇ ਹਨ, ਕਿਵੇਂ ਕਰਦੇ ਹਨ। ਮੈਂ ਤਾਂ ਆਪਣੀ ਫ਼ਿਲਮ ਨੂੰ ਮਹਿਸੂਸ ਕਰਦਾ ਹਾਂ। ਸ਼ਾਹਰੁਖ਼ ਨੇ ਕਿਹਾ, ‘ਮੈਂ 15 ਸਾਲ ਤੋਂ ਪ੍ਰੋਡਿਊਸਰ ਹਾਂ, ਮੈਂ ਉਨ੍ਹਾਂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਜਿਨ੍ਹਾਂ ਬਾਰੇ ‘ਚ ਲਗਾ ਕਿ ਇਹ ਮੈਨੂੰ ਬਣਾਉਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਫ਼ਿਲਮਾਂ ਮੇਰੀ ਚੋਣ ਕਰਦੀਆਂ ਹਨ। ਸ਼ਾਹਰੁਖ਼ ਦਾ ਕਹਿਣਾ ਹੈ ਕਿ ਫ਼ਿਲਮ ਦੀ ਕਹਾਣੀ ‘ਚ ਇਕ ਸੁਨੇਹਾ ਹੋਣ ਦੇ ਨਾਲ-ਨਾਲ ਉਸ ਦਾ ਮਨੋਰੰਜਕ ਹੋਣਾ ਵੀ ਬਹੁਤ ਜ਼ਰੂਰੀ ਹੈ। ਇਨ੍ਹੀਂ ਦਿਨੀਂ ਸ਼ਾਹਰੁਖ਼ ਖ਼ਾਨ ਆਪਣੀ ਫ਼ਿਲਮ ‘ਜ਼ੀਰੋ’ ‘ਚ ਰੁੱਝੇ ਹੋਏ ਹਨ। ਇਸ ਫ਼ਿਲਮ ‘ਚ ਉਹ ਇਕ ਬੋਣੇ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ ਨੂੰ ਆਨੰਦ ਐੱਲ ਰਾਏ ਡਾਇਰੈਕਟ ਕਰ ਰਹੇ ਹਨ।











