ਕਸ਼ਮੀਰ— ਘਾਟੀ ‘ਚ ਹਿੰਸਕ ਮਾਹੌਲ ਵਿਚਕਾਰ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਪ੍ਰਸ਼ਾਸਨ ਵਲੋਂ ਸੰਵੇਦਨਸ਼ੀਲ ਇਲਾਕਿਆਂ ‘ਚ ਪਾਬੰਦੀਆਂ ਅਤੇ ਵੱਖਵਾਦੀਆਂ ਆਗੂਆਂ ਦੇ ਬੰਦ ਦੇ ਐਲਾਨ ਵਿਚਕਾਰ ਘਾਟੀ ‘ਚ ਹਾਲਾਤਾਂ ‘ਤੇ ਕਾਫੀ ਡੂੰਘਾ ਪ੍ਰਭਾਵ ਪਿਆ ਹੈ। ਕਸ਼ਮੀਰ ‘ਚ ਸੋਮਵਾਰ ਨੂੰ ਵੀ ਤਣਾਅ ਦਾ ਮਹੌਲ ਬਰਕਰਾਰ ਹੈ। ਹਿੰਸਾ ਦੇ ਅੰਦਾਜ਼ਿਆਂ ਨੂੰ ਦੇਖਦੇ ਹੋਏ ਘਾਟੀ ‘ਚ ਸ਼ੋਪੀਆਂ, ਬਾਰਾਮੂਲਾ, ਅਨੰਤਨਾਗ, ਪੁਲਵਾਮਾ, ਬੜਗਾਮ ਸਮੇਤ ਕਈ ਬਾਕੀ ਜ਼ਿਲਿਆਂ ਦੇ ਸੰਵਦੇਨਸ਼ੀਲ ਇਲਾਕਿਆਂ ‘ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।
ਇਸ ਤੋਂ ਇਲਾਵਾ ਰਾਜ ਦੀ ਰਾਜਧਾਨੀ ਸ਼੍ਰੀਨਗਰ ਦੇ ਵੀ ਕੁਝ ਇਲਾਕਿਆਂ ‘ਚ ਭਾਰੀ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਰਾਜਧਾਨੀ ਦੇ ਲਾਲਚੌਕ ਦੇ ਨੇੜੇ ਅਤੇ ਸ਼ਹਿਰ ਦੇ ਡਾਊਨ ਟਾਊਨ ਦੇ ਖੇਤਰਾਂ ‘ਚ ਸੁਰੱਖਿਆਂ ਵਧਾਈ ਗਈ ਹੈ।















