ਜਲੰਧਰ: ਪੰਜਾਬ ਵਿੱਚ ਫੈਲ ਰਹੇ ਅੱਤਵਾਦ ਦੇ ਬਾਵਜੂਦ ਸਰਕਾਰ ਯਾਤਰੀਆਂ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੀ ਹੈ। ਪੰਜਾਬ ਦੇ ਲੱਗਭਗ 35 ਬੱਸ ਅੱਡਿਆਂ ਵਿੱਚ ਜਲੰਧਰ ਦਾ ਬੱਸ ਅੱਡਾ ਏ ਕਲਾਸ ਦੇ ਬੱਸ ਅੱਡੇ ਵਿੱਚ ਸ਼ਾਮਿਲ ਹੈ। ਪਰ ਫਿਰ ਇਕ ਸਾਲ ਤੋਂ ਜਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਸੀਸੀਟੀਵੀ ਕੈਮਰੇ ਲਗਾਏ ਨਹੀਂ ਗਏ। ਬੱਸ ਸਟੈਂਡ ਤੋਂ ਰੋਜਾਨਾ 1300 ਤੋਂ 1500 ਦੇ ਕਰੀਬ ਬੱਸਾਂ 50 ਹਜਾਰ ਦੇ ਲੱਗਭਗ ਯਾਤਰੀਆਂ ਨੂੰ ਆਪਣੀ ਮੰਜਿਲ ਤੱਕ ਪਹੁੰਚਾਉਂਦੀਆਂ ਹਨ। ਪੰਜਾਬ ਦੇ ਜਿਆਦਾਤਰ ਬੱਸ ਸਟੈਂਡ ਦੀ ਸੁਰੱਖਿਆ ਪ੍ਰਾਈਵੇਟ ਕੰਪਨੀਆਂ ਦੇ ਹੱਥ ਵਿੱਚ ਹੈ, ਤੇ ਜਿਆਦਾਤਰ ਅੱਡਿਆਂ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਚੁੱਕੇ ਹਨ। ਜਲੰਧਰ ਬੱਸ ਸਟੈਂਡ ਦੀ ਸੁਰੱਖਿਆ ਸਰਕਾਰ ਦੇ ਨਿੱਜੀ ਹੱਥਾਂ ਵਿੱਚ ਹੋਣ ਦੇ ਨਾਲ ਡਿਵੈਲਪਮੈਂਟ ਦੀ ਪ੍ਰਕ੍ਰਿਆ ਬਹੁਤ ਹੌਲੀ ਚੱਲ ਰਹੀ ਹੈ।
ਕੰਪਨੀ ਦੇ ਕੰਟਰੈਕਟ ਤੋਂ ਬਾਦ ਉਤਰੇ ਕੈਮਰੇ — ਤਕਰੀਬਨ ਬੀਔਟੀ ਦੇ ਅਧੀਨ ਵੈਲਸਪਨ ਕੰਪਨੀ ਦੇ ਕੋਲ ਬੱਸ ਸਟੈਂਡ ਦੀ ਜਿੰਮੇਵਾਰੀ 10 ਸਾਲ ਜਿੰਮੇਵਾਰੀ ਰਹੀ। ਉਸ ਸਮੇਂ ਯਾਤਰੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਗੁਜਰਾਤ ਦੀ ਵੈਲਸਪਨ ਕੰਪਨੀ ਨੇ ਤਕਰੀਬਨ 8 ਸਾਲ ਤੱਕ ਬੱਸ ਅੱਡੇ ਦੀ ਜਿੰਮੇਵਾਰੀ ਰੱਖੀ ਤੇ 20 ਦੇ ਕਰੀਬ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਪਰ 21 ਜਨਵਰੀ 2015 ਦੇ ਵਿੱਚ ਕੰਪਨੀ ਦਾ ਪਨ ਬੱਸ ਨਾਲ ਕੰਟਰੈਕਟ ਖਤਮ ਹੋਣ ਕਰਕੇ ਬੱਸ ਅੱਡੇ ਦੀ ਜਿੰਮੇਵਾਰੀ ਪਨ ਬੱਸ ਕੋਲ ਆ ਗਈ ਤੇ ਨਿਯਮਾਂ ਮੁਤਾਬਿਕ ਕੰਪਨੀ ਨੇ ਕੈਮਰੇ ਸੁਰੱਖਿਆ ਲਈ ਛੱਡ ਕੇ ਜਾਣੇ ਸੀ ਪਰ ਕੰਪਨੀ ਨੇ ਸੀਸੀਟੀਵੀ ਕੈਮਰੇ ਉਤਾਰ ਕੇ ਚਲੇ ਗਏ। ਪਰ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬ ਸਰਕਾਰ ਨੇ ਕੋਈ ਸੀਸੀਟੀਵੀ ਕੈਮਰੇ ਨਹੀਂ ਲਗਾਏ। ਸਟੇਸ਼ਨ ਸੁਪਰਵਾਈਜਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਸਟੇਸ਼ਨ ਤੇ ਕੈਮਰੇ ਕਦੋਂ ਲੱਗਣਗੇ।















