ਉਪ ਰਾਸ਼ਟਰਪਤੀ ਵਲੋਂ ਐਨਸੀਸੀ ਗਣਤੰਤਰ ਦਿਵਸ ਕੈਂਪ 2016 ਦਾ ਉਦਘਾਟਨ

P-579ਨਵੀਂ ਦਿੱਲੀ : ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਐਮ ਹਾਮਿਦ ਅੰਸਾਰੀ ਨੇ ਦਿੱਲੀ ਛਾਉਣੀ ਵਿਖੇ ਗੈਰੀਸਨ ਪਰੇਡ ਮੈਦਾਨ ਦੇ ਨਜ਼ਦੀਕ ਡੀਜੀਐਨਸੀਸੀ ਕੈਂਪ ਵਿਖੇ ਨੈਸ਼ਨਲ ਕੈਡਟ ਕੋਰ (ਐਨਸੀਸੀ) ਗਣਤੰਤਰ ਦਿਵਸ ਕੈਂਪ 2016 ਦਾ ਰਸਮੀ ਉਦਘਾਟਨ ਕੀਤਾ। ਡਾਇਰੈਕਟਰ ਜਨਰਲ ਐਨਸੀਸੀ ਲੈਫਟੀਨੈਂਟ ਜਨਰਲ ਅਨਿਰੁੱਧ ਚੱਕਰਵਰਤੀ ਨੇ ਉਪ ਰਾਸ਼ਟਰਪਤੀ ਦਾ ਸਵਾਗਤ ਕੀਤਾ। ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ 17 ਐਨਸੀਸੀ ਡਾਇਰੈਕਟੋਰੇਟਾਂ ਤੋਂ ਤਿਆਰ 695 ਮਹਿਲਾ ਕੈਡਟਾਂ ਸਮੇਤ 2069 ਕੈਡਟ ਇਸ ਕੈਂਪ ਵਿੱਚ ਹਿੱਸਾ ਲੈ ਰਹੇ ਹਨ ਜੋ 28 ਜਨਵਰੀ, 2016 ਨੂੰ ਪ੍ਰਧਾਨ ਮੰਤਰੀ ਦੀ ਰੈਲੀ ਨਾਲ ਖਤਮ ਹੋਏਗਾ। ਕੈਂਪ ਵਿੱਚ ਹਿੱਸਾ ਲੈਣ ਵਾਲੇ ਕੈਡਟ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ, ਜਿਹਨਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ, ਰਾਸ਼ਟਰੀ ਏਕਤਾ ਜਾਗਰੂਕਤਾ ਅਤੇ ਸੰਸਥਾਗਤ ਸਿਖਲਾਈ ਮੁਕਾਬਲੇ ਸ਼ਾਮਲ ਹਨ।
ਭਾਰਤੀ ਸੈਨਾ ਦੇ ਤਿੰਨ ਵਿੰਗਾਂ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਐਨਸੀਸੀ ਕੈਡਟਾਂ ਦੀ ਟੁਕੜੀ ਨੇ ਉਪ ਰਾਸ਼ਟਰਪਤੀ ਦੀ ਆਮਦ ‘ਤੇ ਉਹਨਾਂ ਨੂੰ ਸਲਾਮੀ ਦਿੱਤੀ। ਉਪ ਰਾਸ਼ਟਰਪਤੀ ਨੇ ਝੰਡਾ ਖੇਤਰ ਦਾ ਵੀ ਦੌਰਾ ਕੀਤਾ ਜਿੱਥੇ ਨੌਜਵਾਨ ਕੈਡਟਾਂ ਨੇ ਆਪਣੇ ਸਬੰਧਤ ਰਾਜਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਹਨਾਂ ਨੇ ਝੰਡਾ ਖੇਤਰ ਵਿੱਚ ਐਨਸੀਸੀ ਕੈਡਟਾਂ ਵੱਲੋਂ ਦਿਖਾਏ ਗਏ ਵੱਖ ਵੱਖ ਸਮਾਜਕ ਮੁੱਦਿਆਂ ਦੀ ਵੀ ਸ਼ਲਾਘਾ ਉਪ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਰਾਸ਼ਟਰੀ ਕੈਡਟ ਕੋਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜੋ ‘ਰਾਸ਼ਟਰ ਨਿਰਮਾਣ’ ਵਿੱਚ ਹਿੱਸਾ ਪਾਉਣ ਲਈ ਨੌਜਵਾਨਾਂ ਨੂੰ ਤਿਆਰ ਕਰਨ ਵਾਲਾ ਸਭ ਤੋਂ ਵੱਡਾ ਸੰਗਠਨ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਐਨਸੀਸੀ ਅਤੇ ਇਸ ਦੀਆਂ ਵਿਸ਼ਾਲ ਗਤੀਵਿਧੀਆਂ ਦੇ ਮਾਧਿਅਮ ਨਾਲ ਨੌਜਵਾਨਾਂ ਨੂੰ ਸਮਾਜਕ ਤਬਦੀਲੀ ਲਿਆਉਣ ਵਿੱਚ ਮਦਦ ਕਰ ਰਹੀ ਹੈ। ਉਪ ਰਾਸ਼ਟਰਪਤੀ ਨੇ ਕੈਡਟਾਂ ਵੱਲੋਂ ਪ੍ਰਭਾਵਸ਼ਾਲੀ ‘ਸਲਾਮੀ’ ਦੇਣ ਦੀ ਸ਼ਲਾਘਾ ਕੀਤੀ। ਉਹਨਾਂ ਐਨਸੀਸੀ ਕੈਡਟਾਂ ਨੂੰ ਅਪੀਲ ਕੀਤੀ ਕਿ ਉਹ ਐਨਸੀਸੀ ਸਿਖਲਾਈ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਉਠਾਉਣ ਅਤੇ ਦੇਸ਼ ਦੇ ਜ਼ਿਆਦਾ ਜ਼ਿੰਮੇਵਾਰ ਅਤੇ ਸ਼ਕਤੀਸ਼ਾਲੀ ਨਾਗਰਿਕ ਬਣਨ।