ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਦੇ ਸਪੈਸਲ ਅਫ਼ਸਰਾਂ ਦਾ ਮਾਣਭੱਤਾ 3000 ਤੋਂ ਵਧਾ ਕੇ 6000 ਰੁਪਏ ਮਹੀਨਾ ਕਰ ਦਿੱਤਾ ਹੈ। ਇਹ ਰਕਮ ਰਾਜ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਸੁਰੱਖਿਆ ਸੰਬੰਧੀ ਖਰਚੇ ਹੇਠ ਕੇਂਦਰ ਸਰਕਾਰ ਵੱਲੋਂ ਅਦਾਇਗੀ ਹੁੰਦੀ ਹੈ। ਪਹਿਲਾ ਭੱਤਾ 2006 ਵਿੱਚ ਵਧਾਇਆ ਗਿਆ ਸੀ।
ਇਸ ਨਾਲ ਰਾਜ ਵਿਚ ਅੱਤਵਾਦ ਨਾਲ ਨਜਿੱਠਣ ਲਈ ਵਧੀਆ ਰੋਲ ਨਿਭਾਉੇਣ ਵਾਲਿਆਂ ਦਾ ਮਨੋਬਲ ਉਤਸ਼ਾਹਿਤ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੰਤਰਾਲੇ ਵੱਲੋਂ ਸਪੈਸ਼ਲ ਪੁਲਿਸ ਅਫ਼ਸਰਾਂ ਦੀ ਕਾਰਗੁਜਾਰੀ, ਪਰਦਰਸ਼ਨ ਅਤੇ ਸਹੂਲਤ ਦਾ ਜਾਇਜ਼ਾ ਲੈਣ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਜੰਮੂ ਕਸਮੀਰ ਦੇ ਗ੍ਰਹਿ ਮੰਤਰਾਲੇ ਦੀ ਪ੍ਰਧਾਨਗੀ ਹੇਠ ਜੰਮੂ ਕਸਮੀਰ ਦੇ ਡੀ.ਜੀ.ਪੀ ,ਗ੍ਰਹਿ ਮੁੱਖ ਸਕੱਤਰ ਅਤੇ ਆਈ ਐਫ ਡੀ ਦੇ ਨੁਮਾਇੰਦੇ ਵੀ ਸ਼ਾਮਿਲ ਹਨ । ਵਧਿਆ ਹੋਇਆ ਭੱਤਾ ਪਹਿਲੀ ਜਨਵਰੀ 2016ਤੋਂ ਲਾਗੂ ਹੋਵੇਗਾ ।















