ਆਯੁਰਵੇਦ ‘ਚ ਹਲਦੀ ਨੂੰ ਸਭ ਤੋਂ ਬੇਹਿਤਰੀਨ ਨੈਚੁਰਲ ਐਂਟੀ-ਬਾਯੋਟਿਕ ਮੰਨਿਆ ਗਿਆ ਹੈ। ਇਸ ਲਈ ਚਮੜੀ, ਪੇਟ ਅਤੇ ਸ਼ਰੀਰ ਦੇ ਕਈ ਰੋਗਾਂ ‘ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਹਲਦੀ ਦੇ ਪੌਦੇ ਤੋਂ ਮਿਲਣ ਵਾਲੀਆਂ ਗੰਢਾਂ ਹੀ ਨਹੀਂ ਸਗੋਂ ਇਸ ਦੇ ਪੱਤੇ ਵੀ ਬਹੁਤ ਲਾਭਦਾਇਕ ਹੁੰਦੇ ਹਨ। ਉਂਝ ਹਲਦੀ ਅਤੇ ਦੁੱਧ ਦੋਵੇਂ ਹੀ ਗੁਣਕਾਰੀ ਹਨ, ਪਰ ਜੇਕਰ ਇਨ੍ਹਾਂ ਨੂੰ ਇਕੱਠਾ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਇਨ੍ਹਾਂ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਇਨ੍ਹਾਂ ਨੂੰ ਇਕੱਠਾ ਮਿਲਾ ਕੇ ਪੀਣ ਨਾਲ ਇਹ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ।
ਹੱਡੀਆਂ ਨੂੰ ਹੁੰਦਾ ਹੈ ਬਹੁਤ ਫ਼ਾਇਦਾ – ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸ਼ਰੀਰ ਨੂੰ ਲੋੜੀਂਦੀ ਮਾਤਰਾ ‘ਚ ਕੈਲਸ਼ੀਅਮ ਮਿਲਦਾ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਗਠੀਏ ਨੂੰ ਦੂਰ ਕਰਨ ‘ਚ ਹੈ ਸਹਾਇਕ – ਹਲਦੀ ਵਾਲੇ ਦੁੱਧ ਨੂੰ ਗਠੀਏ ਨਾਲ ਹੋਣ ਵਾਲੀ ਸੋਜ ਨੂੰ ਦੂਰ ਕੀਤਾ ਜ ਸਕਦਾ ਹੈ। ਇਹ ਜੋੜਾਂ ਅਤੇ ਮਾਸ ਪੇਸ਼ੀਆਂ ਨੂੰ ਲਚਕੀਲਾ ਬਣਾਉਂਦਾ ਹੈ ਅਤੇ ਦਰਦ ਨੂੰ ਘੱਟ ਕਰਨ ‘ਚ ਵੀ ਸਹਾਇਕ ਹੰਦਾ ਹੈ।
ਕੀਮੋਥੈਰੇਪੀ ਦੇ ਬੁਰੇ ਪ੍ਰਭਾਵ ਨੂੰ ਘੱਟ ਕਰਦੈ – ਇੱਕ ਸੋਧ ਮੁਤਾਬਿਕ ਹਲਦੀ ‘ਚ ਮੌਜ਼ੂਦ ਤੱਤ ਕੈਂਸਰ ਕੋਸ਼ਿਕਾਵਾਂ ‘ਚੋਂ DNA ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ ਅਤੇ ਕੀਮੋਥੈਰੇਪੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਦਾ ਹੈ।
ਚਿਹਰਾ ਚਮਕਦਾਰ ਬਣਾਵੇ – ਰੋਜ਼ਾਨਾ ਹਲਦੀ ਵਾਲੇ ਦੁੱਧ ਪੀਣ ਨਾਲ ਚਿਹਰਾ ਚਮਕਣ ਲੱਗਦਾ ਹੈ। ਰੂੰ ਦੇ ਫ਼ੰਬੇ ਨੂੰ ਹਲਦੀ ਵਾਲੇ ਦੁੱਧ ‘ਚ ਭਿਉਂ ਕੇ ਇਸ ਨੂੰ ਚਿਹਰੇ ‘ਤੇ ਲਾਓ ਜਿਸ ਨਾਲ ਤੁਹਾਡਾ ਚਿਹਰਾ ਨਿਖਰ ਜਾਵੇਗਾ।
ਬਲੱਡ ਸਰਕੂਲੇਸ਼ਨ ਠੀਕ ਕਰੇ – ਆਯੁਰਵੇਦ ਮੁਤਾਬਿਕ, ਹਲਦੀ ਨੂੰ ਬਲੱਡ ਪਿਊਯੋਫ਼ਾਇਰ ਮੰਨਿਆ ਗਿਆ ਹੈ। ਇਹ ਸ਼ਰੀਰ ‘ਚ ਬਲੱਡ ਸਰਕੂਲੇਸ਼ਨ ਨੂੰ ਮਜ਼ਬੂਤ ਬਣਾਉਂਦੀ ਹੈ। ਇਹ ਖ਼ੂਨ ਨੂੰ ਪਤਲਾ ਕਰਨ ਵਾਲਾ ਅਤੇ ਖ਼ੂਨ ਵਾਹਿਕਾਂ ਦੀ ਗੰਦਗੀ ਨੂੰ ਸਾਫ਼ ਕਰਦਾ ਹੈ।
ਸ਼ਰੀਰ ਨੂੰ ਸੁਡੋਲ ਬਣਾਵੇ – ਰੋਜ਼ਾਨਾ ਇੱਕ ਗ਼ਿਲਾਸ ਦੁੱਧ ‘ਚ ਅੱਧਾ ਚਮਚ ਹਲਦੀ ਮਿਲਾ ਕੇ ਲੈਣ ਨਾਲ ਸ਼ਰੀਰ ਸੁਡੋਲ ਹੁੰਦਾ ਹੈ। ਕੋਸੇ ਦੁੱਧ ਨਾਲ ਹਲਦੀ ਦੇ ਸੇਵਨ ਨਾਲ ਸ਼ਰੀਰ ‘ਚ ਇਕੱਠਾ ਹੋਇਆ ਮੋਟਾਪਾ ਘੱਟਦਾ ਹੈ। ਇਸ ਵਿੱਚ ਕਈ ਤੱਤ ਹੁੰਦੇ ਹਨ ਜੋ ਸ਼ਰੀਰ ਦਾ ਵਜ਼ਨ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਲਿਵਰ ਨੂੰ ਬਣਾਉਂਦਾ ਹੈ ਮਜ਼ਬੂਤ – ਹਲਦੀ ਵਾਲਾ ਦੁੱਧ ਲਿਵਰ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਲਿਵਰ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਸ਼ਰੀਰ ਦੀ ਰੱਖਿਆ ਕਰਦਾ ਹੈ।
ਮਹਾਂਵਾਰੀ ‘ਚ ਹੋਣ ਵਾਲੇ ਦਰਦ ਤੋਂ ਦਿੰਦੀ ਹੈ ਰਾਹਤ – ਹਲਦੀ ਵਾਲਾ ਦੁੱਧ ਮਹਾਂਵਾਰੀ ‘ਚ ਹੋਣ ਵਾਲੇ ਦਰਦ ਤੋਂ ਕਾਫ਼ੀ ਰਾਹਤ ਦਿੰਦਾ ਹੈ। ਇਸ ਨਾਲ ਕਈ ਹੋਰ ਬਿਮਾਰੀਆਂ ਵੀ ਠੀਕ ਹੋ ਸਕਦੀਆਂ ਹਨ।
ਸੂਰਜਵੰਸ਼ੀ










