ਵਿਗੜੇ ਮੂਡ ਬਣਾ ਦੇਣਗੇ ਇਹ ਸੁਪਰ ਫ਼ੂਡਜ਼

ਸਾਡਾ ਗ਼ਲਤ ਲਾਈਫ਼ਸਟਾਈਲ ਅਤੇ ਅਨਹੈਲਦੀ ਚੀਜ਼ਾਂ ਖਾਣ ਦੀ ਆਦਤ ਕਾਰਨ ਨਾ ਸਿਰਫ਼ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਸਗੋਂ ਸਾਡੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਤੁਹਾਨੂੰ ਕਈ ਵਾਰ ਪਤਾ ਵੀ ਨਹੀਂ ਚਲਦਾ ਅਤੇ ਸਟ੍ਰੈੱਸ, ਡਿਪ੍ਰੈਸ਼ਨ, ਮਾਈਗ੍ਰੇਨ ਵਰਗੀਆਂ ਸਮੱਸਿਆਵਾਂ ਤੁਹਾਨੂੰ ਘੇਰ ਲੈਂਦੀਆਂ ਹਨ। ਇਸ ਦਾ ਵੱਡਾ ਕਾਰਨ ਸਾਡੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਹੁੰਦੀਆਂ ਹਨ। ਇਸੇ ਲਈ ਆਪਣੀ ਮਾਨਸਿਕ ਸਿਹਤ ਦੇ ਨਾਲ-ਨਾਲ ਮੈਂਟਲ ਹੈੱਲਥ ਦਾ ਵੀ ਧਿਆਨ ਰੱਖਣ ਦੀ ਲੋੜ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਸੁਪਰਫ਼ੂਡਜ਼ ਬਾਰੇ ਜਿਨ੍ਹਾਂ ਨੂੰ ਖਾਣ ਨਾਲ ਮਿੰਟਾਂ ‘ਚ ਠੀਕ ਹੋ ਜਾਏਗਾ ਤੁਹਾਡਾ ਵਿਗੜਿਆ ਮੂਡ।
ਡਾਰਕ ਚੌਕਲੇਟ – ਚੌਕਲੇਟ ਸਾਹਮਣੇ ਦੇਖਦੇ ਹੀ ਕਿਵੇਂ ਤੁਹਾਡੇ ਚਿਹਰੇ ‘ਤੇ ਮੁਸਕਾਨ ਆ ਜਾਂਦੀ ਹੈ ਅਤੇ ਤੁਹਾਡੀਆਂ ਸੈਂਸਿਜ਼ ਵੀ ਖੁਸ਼ ਹੋ ਜਾਂਦੀਆਂ ਹਨ। ਦਰਅਸਲ, ਇਸ ਦਾ ਕਾਰਨ ਇਹ ਹੈ ਕਿ ਚੌਕਲੇਟ, ਖ਼ਾਸ ਤੌਰ ‘ਤੇ ਡਾਰਕ ਚੌਕਲੇਟ, ‘ਚ ਐਂਟੀਔਕਸੀਡੈਂਟਸ ਅਤੇ ਫ਼ਲੈਵੇਨੌਇਡਜ਼ ਭਰਪੂਰ ਮਾਤਰਾ ‘ਚ ਹੁੰਦੇ ਹਨ ਜਿਨ੍ਹਾਂ ਨਾਲ ਨਾ ਸਿਰਫ਼ ਦਿਮਾਗ਼ ‘ਚ ਬਲੱਡ ਦਾ ਫ਼ਲੋ ਬਿਹਤਰ ਹੁੰਦਾ ਹੈ ਸਗੋਂ ਡਿਪ੍ਰੈਸ਼ਨ ਨਾਲ ਲੜਨ ‘ਚ ਵੀ ਮਦਦ ਮਿਲਦੀ ਹੈ। ਜਦੋਂ ਚੌਕਲੇਟ ਚੁਣੋ ਤਾਂ ਇਹ ਦੇਖੋ ਕਿ ਉਸ ਵਿੱਚ ਕੋਕੋਆ ਦੀ ਮਾਤਰਾ 70 ਫ਼ੀਸਦੀ ਤੋਂ ਜ਼ਿਆਦਾ ਹੋਵੇ।
ਅਖਰੋਟ – ਬੈੱਸਟ ਹਾਰਟ ਹੈਲਦੀ ਨਟ ਹੋਣ ਦੇ ਨਾਲ-ਨਾਲ ਵਾਲਨਟ ਯਾਨੀ ਅਖਰੋਟ ਮੈਗਨੀਜ਼ੀਅਮ ਦਾ ਵੀ ਬਿਹਤਰੀਨ ਸੋਮਾ ਹੈ। ਮੈਗਨੀਜ਼ੀਅਮ ਇੱਕ ਅਜਿਹਾ ਮਿਨਰਲ ਹੈ ਜੋ ਡਿਪ੍ਰੈਸ਼ਨ ਦੇ ਲੱਛਣਾਂ ਨੂੰ ਘੱਟ ਕਰ ਕੇ ਕੁਦਰਤੀ ਨੀਂਦ ਨੂੰ ਵਧਾਵਾ ਦੇਣ ਲਈ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਔਫ਼ ਨਿਊ ਮੈਕਸੀਕੋ ਦੀ ਇੱਕ ਸਟੱਡੀ ਦੀ ਮੰਨੀਏ ਤਾਂ ਹਰ ਦਿਨ ਜੇਕਰ ਤੁਸੀਂ ਲਗਭਗ ਅੱਧਾ ਕੱਪ ਅਖਰੋਟ ਖਾਂਦੇ ਹੋ ਤਾਂ ਸਿਰਫ਼ ਕੁੱਝ ਹੀ ਦਿਨਾਂ ‘ਚ ਤੁਹਾਡਾ ਮੂਡ ਬਿਹਤਰ ਹੋ ਜਾਏਗਾ।
ਬੈਰੀਜ਼ – ਬਲੂਬੈਰੀ, ਸਟ੍ਰਾਬਰੀ, ਰਾਸਪਬੈਰੀ ਅਤੇ ਇਸ ਵਰਗੀਆਂ ਕਈ ਹੋਰ ਬੈਰੀਜ਼ ਹਨ ਜੋ ਵਾਇਟਾਮਿਨਜ਼ ਅਤੇ ਮਿਨਰਲਜ਼ ਨਾਲ ਭਰਪੂਰ ਹੁੰਦੀਆਂ ਹਨ। ਬੈਰੀਜ਼ ‘ਚ ਖ਼ਾਸ ਤੌਰ ‘ਤੇ ਐਂਥੋਸਿਆਇਨਿਡਿਨ ਨਾਂ ਦਾ ਫ਼ਲੈਵਨੌਇਡ ਪਾਇਆ ਜਾਂਦਾ ਹੈ ਜੋ ਡਿਪ੍ਰੈਸ਼ਨ ਨੂੰ ਘੱਟ ਕਰਨ ‘ਚ ਮਦਦਗਾਰ ਹੈ। ਨਾਲ ਹੀ ਬੈਰੀਜ਼ ‘ਚ ਵਾਇਟਾਮਿਨ ਸੀ ਵੀ ਵੱਡੀ ਮਾਤਰਾ ‘ਚ ਪਾਈ ਜਾਂਦੀ ਹੈ।
ਅੰਜੀਰ – ਐਂਟੀਔਕਸੀਡੈਂਟਸ ਭਰਪੂਰ ਅੰਜੀਰ ‘ਚ ਪਾਣੀ 80 ਫ਼ੀਸਦੀ ਅਤੇ ਬਾਕੀ ਦਾ ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਫ਼ਾਈਬਰ, ਫ਼ੈਟ, ਪ੍ਰੋਟੀਨ, ਸੋਡੀਅਮ, ਪੋਟਾਸ਼ੀਅਮ, ਕੌਪਰ, ਸਲਫ਼ਰ ਅਤੇ ਕਲੋਰੀਨ ਪਾਇਆ ਜਾਂਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਦਿਮਾਗ਼ ਨੂੰ ਚੰਗੇ ਕੈਮੀਕਲਜ਼ ਰਿਲੀਜ਼ ਕਰਨ ‘ਚ ਮਦਦ ਕਰਦਾ ਹੈ ਜਿਸ ਨਾਲ ਤੁਹਾਡਾ ਵਿਗੜਿਆ ਮੂਡ ਮਿੰਟਾਂ ‘ਚ ਠੀਕ ਹੋ ਜਾਂਦਾ ਹੈ।
ਸਾਰਿਆਂ ਲਈ ਲਾਭਦਾਇਕ ਨਹੀਂ ਹਨ ਬਾਦਾਮ – ਦਿਮਾਗ਼ ਨੂੰ ਤੇਜ਼ ਕਰਨ ਲਈ ਸਵੇਰੇ ਪਾਣੀ ‘ਚ ਭਿਓਂਏ ਹੋਏ ਬਾਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ ਬਾਦਾਮ ਖਾਣ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ। ਅਸਲ ‘ਚ ਬਾਦਾਮ ‘ਚ ਪ੍ਰੋਟੀਨ, ਵਸਾ, ਵਾਇਟਾਮਿਨ ਅਤੇ ਮਿਨਰਲਜ਼, ਆਦਿ ਭਰਪੂਰ ਹੁੰਦੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਆਪਣੀ ਡਾਇਟ ‘ਚ ਬਾਦਾਮ ਸ਼ਾਮਿਲ ਕਰਦੇ ਹਨ। ਦੱਸ ਦੇਈਏ ਕਿ ਜ਼ਰੂਰੀ ਨਹੀਂ ਕਿ ਬਾਦਾਮ ਹਰ ਕਿਸੇ ਲਈ ਫ਼ਾਇਦੇਮੰਦ ਹੋਣ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਬਾਦਾਮਾਂ ਦੀ ਵਰਤੋਂ ਨੁਕਸਾਨ ਪਹੁੰਚਾ ਸਕਦੀ ਹੈ। ਜੇ ਤੁਸੀਂ ਵੀ ਬਾਦਾਮ ਖਾਂਦੇ ਹੋ ਤਾਂ ਪਹਿਲਾਂ ਜ਼ਰੂਰ ਜਾਣ ਲਓ ਕਿ ਬਾਦਾਮ ਤੁਹਾਡੇ ਲਈ ਫ਼ਾਇਦੇਮੰਦ ਹਨ ਵੀ ਜਾਂ ਨਹੀਂ ਤਾਂ ਕਿ ਬਾਅਦ ‘ਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪੈ ਜਾਵੇ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਬਾਦਾਮ ਨੁਕਸਾਨ ਪਹੁੰਚਾ ਸਕਦੇ ਹਨ।
ਬਲੱਡ ਪ੍ਰੈਸ਼ਰ – ਜੇ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਬਾਦਾਮ ਤੋਂ ਹੁਣ ਤੋਂ ਹੀ ਦੂਰੀ ਬਣਾ ਲਓ ਕਿਉਂਕਿ ਦਵਾਈਆਂ ਦੇ ਨਾਲ ਇਸ ਦੀ ਵਰਤੋਂ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਸਮੱਸਿਆ ਜ਼ਿਆਦਾ ਵੱਧ ਸਕਦੀ ਹੈ।
ਡਾਈਜੈਸ਼ਨ ਜਾਂ ਬਦਹਜ਼ਮੀ – ਬਦਲਦੇ ਲਾਈਫ਼ ਸਟਾਈਲ ‘ਚ ਡਾਈਜੈਸ਼ਨ ਯਾਨੀ ਬਦਹਜ਼ਮੀ ਨਾਲ ਜੁੜੀਆਂ ਸਮੱਸਿਆਵਾਂ ਜ਼ਿਆਦਾਤਰ ਲੋਕਾਂ ਨੂੰ ਰਹਿੰਦੀਆਂ ਹਨ। ਜੇ ਤੁਹਾਨੂੰ ਵੀ ਡਾਈਜੈਸ਼ਨ ਸੰਬੰਧੀ ਸਮੱਸਿਆ ਜਾਂ ਐਸੀਡਿਟੀ ਰਹਿੰਦੀ ਹੈ ਤਾਂ ਬਾਦਾਮ ਬਿਲਕੁਲ ਨਾ ਖਾਓ ਕਿਉਂਕਿ ਬਾਦਾਮ ‘ਚ ਫ਼ਾਈਬਰ ਜ਼ਿਆਦਾ ਹੁੰਦਾ ਹੈ ਜਿਸ ਨਾਲ ਤੁਹਾਡੀ ਪਰੇਸ਼ਾਨੀ ਹੋਰ ਵੀ ਵੱਧ ਸਕਦੀ ਹੈ।
ਮੋਟਾਪਾ – ਜੇ ਤੁਸੀਂ ਆਪਣੇ ਵਧਦੇ ਭਾਰ ਤੋਂ ਪਰੇਸ਼ਾਨ ਹੋ ਅਤੇ ਬਾਦਾਮ ਤੁਹਾਡੀ ਡਾਇਟ ‘ਚ ਸ਼ਾਮਿਲ ਹਨ ਤਾਂ ਇਸ ਦੀ ਵਰਤੋਂ ਨਾ ਕਰੋ। ਅਸਲ ‘ਚ ਬਾਦਾਮ ‘ਚ ਕੈਲੋਰੀਜ਼ ਅਤੇ ਵਸਾ ਜ਼ਿਆਦਾ ਮਾਤਰਾ ‘ਚ ਹੁੰਦੀ ਹੈ। ਅਜਿਹੇ ‘ਚ ਜ਼ਿਆਦਾ ਬਾਦਾਮ ਦੀ ਵਰਤੋਂ ਕਰਨ ਨਾਲ ਮੋਟਾਪਾ ਵਧਦਾ ਚਲਿਆ ਜਾਂਦਾ ਹੈ।
ਐਂਟੀਬਾਓਟਿਕ ਦਵਾਈਆਂ – ਬਦਲਦੀ ਜੀਵਨਸ਼ੈਲੀ ‘ਚ ਕੋਈ ਨਾ ਕੋਈ ਸਿਹਤ ਸੰਬੰਧੀ ਸਮੱਸਿਆ ਹਮੇਸ਼ਾ ਘੇਰੇ ਰੱਖਦੀ ਹੈ ਅਤੇ ਦਵਾਈਆਂ ਹਨ ਕਿ ਪਿੱਛਾ ਛੱਡਣ ਦਾ ਨਾਮ ਹੀ ਨਹੀਂ ਲੈਂਦੀਆਂ। ਜੇ ਤੁਸੀਂ ਵੀ ਸਿਹਤ ਸੰਬੰਧੀ ਸਮੱਸਿਆ ਦੇ ਚਲਦੇ ਐਂਟੀਬਾਓਟਿਕ ਦਵਾਈਆਂ ਖਾ ਰਹੇ ਹੋ ਤਾਂ ਬਾਦਾਮ ਦੀ ਵਰਤੋਂ ਨਾ ਕਰੋ।
ਸੂਰਜਵੰਸ਼ੀ