ਨਵੀਂ ਦਿੱਲੀ— ਅੱਜ ਯਾਨੀ ਸ਼ੁੱਕਰਵਾਰ ਨੂੰ ਸੰਵਿਧਾਨ ਦੇ ਡਿਜ਼ੀਟਲ ਐਡੀਸ਼ਨ ਦਾ ਉਦਘਾਟਨ ਹੋ ਰਿਹਾ ਹੈ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ‘ਚ ਉਨ੍ਹਾਂ ਨੇ ਕਿਹਾ,”ਸਾਡੇ ਸੰਵਿਧਾਨ ਦਾ ਸਾਡੇ ਲੋਕਾਂ ਦੇ ਜੀਵਨ ‘ਚ ਮਹੱਤਵਪੂਰਨ ਸਥਾਨ ਹੈ, ਕਿਉਂਕਿ 26 ਨਵੰਬਰ ਦੇ ਬਿਨਾਂ 26 ਜਨਵਰੀ ਅਧੂਰੀ ਹੈ।” ਮੋਦੀ ਨੇ ਕਿਹਾ ਕਿ ਸੰਵਿਧਾਨ ਦੀ ਆਤਮਾ ਨਾਲ ਜੁੜਨਾ ਜ਼ਰੂਰੀ ਹੈ। ਇਸ ਦੌਰਾਨ ਮੋਦੀ ਨੇ ਨੋਟਬੰਦੀ ‘ਤ ੇਬੋਲਦੇ ਹੋਏ ਕਿਹਾ ਕਿ ਕਾਲੇ ਧਨ ਦੇ ਖਿਲਾਫ ਦੇਸ਼ ਵੱਡੀ ਲੜਾਈ ਲੜ ਰਿਹਾ ਹੈ।
ਮੋਦੀ ਨੇ ਕਿਹਾ ਕਿ ਨੋਟਬੰਦੀ ‘ਤੇ ਮੇਰਾ ਵਿਰੋਧ ਇਸ ਲਈ ਨਹੀਂ ਹੋ ਰਿਹਾ ਕਿ ਪੂਰੀ ਤਿਆਰੀ ਨਾਲ ਕਦਮ ਨਹੀਂ ਚੁੱਕਿਆ ਸਗੋਂ ਇਸ ਲਈ ਹੋ ਰਿਹਾ ਹੈ ਕਿ ਕਾਲੇ ਧਨ ਵਾਲਿਆਂ ਨੂੰ ਤਿਆਰੀ ਦਾ ਸਮਾਂ ਨਹੀਂ ਦਿੱਤਾ। ਨੋਟਬੰਦੀ ‘ਤੇ ਸਿਰਫ ਉਨ੍ਹਾਂ ਲੋਕਾਂ ਨੂੰ ਦਰਦ ਹੋ ਰਿਹਾ ਹੈ।















