ਪਟਨਾ— ਬਿਹਾਰ ਦੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਨੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਦੀ ਸੰਪਤੀ ਜ਼ਬਤ ਹੋਣ ‘ਤੇ ਬਿਆਨ ਜਾਰੀ ਕੀਤਾ ਹੈ। ਲਾਲੂ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਉਨ੍ਹਾਂ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ।
ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਨੇ ਭਵਿੱਖਵਾਣੀ ਕਰਦੇ ਹੋਏ ਕਿਹਾ ਕਿ ਬਹੁਤ ਜਲਦੀ ਪੂਰੇ ਲਾਲੂ ਪਰਿਵਾਰ ਖਿਲਾਫ ਚਾਰਜਸ਼ੀਟ ਦਾਇਰ ਹੋਵੇਗੀ ਅਤੇ ਪੂਰਾ ਪਰਿਵਾਰ ਜੇਲ ਜਾਵੇਗਾ। ਇਸ ਬਿਆਨ ‘ਤੇ ਸਾਬਕਾ ਉਪ-ਮੁੱਖਮੰਤਰੀ ਤੇਜਸਵੀ ਯਾਦਵ ਨੇ ਕਰਾਰਾ ਤੰਜ਼ ਕੱਸਦੇ ਹੋਏ ਕਿਹਾ ਕਿ ਲੱਗਦਾ ਹੈ ਸੁਸ਼ੀਲ ਮੋਦੀ ਜੱਜ ਹੈ ਜੋ ਮੇਰੇ ਪਰਿਵਾਰ ਨੂੰ ਸਜ਼ਾ ਸੁਣਾ ਰਹੇ ਹਨ।
ਤੇਜਸਵੀ ਨੇ ਸੁਸ਼ੀਲ ਮੋਦੀ ਨੂੰ ਪੂਰਵੀ ਭਾਰਤ ਦੇ ਝੂਠ ਦੇ ਸਭ ਤੋਂ ਵੱਡੇ ਠੇਕੇਦਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਦੇ ਕੋਲ ਪੂਰੇ ਸਬੂਤ ਹਨ ਤਾਂ ਹੁਣ ਤੱਕ ਏਜੰਸੀਆਂ ਨੇ ਉਨ੍ਹਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕਿਉਂ ਨਹੀਂ ਕੀਤੀ। ਤੇਜਸਵੀ ਨੇ ਜਾਂਚ ਏਜੰਸੀਆਂ ਨੂੰ ਵੀ ਚੇਤਾਵਨੀ ਦਿੰਦੇ ਹੋਏ ਕਿਹਾ ਜੇਕਰ ਏਜੰਸੀਆਂ ਕੋਲ ਸਬੂਤ ਹਨ ਤਾਂ ਉਹ ਉਨ੍ਹਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕਰਨ।















