ਆਉਣ ਵਾਲੀ ਫ਼ਿਲਮ ਦੀ ਝਲਕ ਦਿੰਦੇ ਹੋਏ ਹੰਬਲ ਮੋਸ਼ਨ ਪਿਕਚਰਜ਼ ਅਤੇ ਪੂਜਾ ਐਂਟਰਟੇਨਮੈਂਟ ਵਲੋਂ ਨਿਰਮਿਤ ਅਤੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਡਿਸਟ੍ਰੀਬਿਊਟ ਕੀਤੀ ਜਾਣ ਵਾਲੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਗਿਆ। ਫ਼ਿਲਮ ਦੇ ਇਸ ਟਰੇਲਰ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਵੇਂ ਗਿਰਧਾਰੀ ਲਾਲ ਉਰਫ਼ ਗਿੱਪੀ ਗਰੇਵਾਲ ਟਰੇਲਰ ‘ਚ ਆਖਦਾ ਹੈ, ”ਤੇਰੇ ਤਾਂ ਕੋਈ ਪੈਰ ਵਰਗੀ ਨੀ ਹੈਗੀ, ”ਸਾਰੀਆਂ ਐਕਟਰਸਾਂ ਆਮ ਪੰਜਾਬੀ ਪਹਿਰਾਵੇ ‘ਚ ਸਾਨਦਾਰ ਲੱਗ ਰਹੀਆਂ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਸੱਤ ਨਾਮਵਰ ਨਾਇਕਾਵਾਂ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਤਨੂ ਗਰੇਵਾਲ, ਸਾਰਾ ਗੁਰਪਾਲ, ਪਾਇਲ ਰਾਜਪੂਤ ਅਤੇ ਬੌਲੀਵੁਡ ਦੀ ਨਾਮੀ ਅਦਾਕਾਰਾ ਯਾਮੀ ਗੌਤਮ ਨੂੰ ਫ਼ਿਲਮ ‘ਚ ਸ਼ਾਮਿਲ ਕੀਤਾ ਹੈ।
ਟਰੇਲਰ ‘ਚ ਗਿੱਪੀ ਗਰੇਵਾਲ ਦੀ ਭੂਮਿਕਾ ਇੱਕ ਬਹੁਤ ਹੀ ਮਾਸੂਮ ਪਰ ਸ਼ਰਾਰਤੀ ਮੁੰਡੇ ਦੇ ਰੂਪ ‘ਚ ਨਜ਼ਰ ਆ ਰਹੀ ਹੈ ਜੋ ਹਰ ਦੂਜੀ ਕੁੜੀ ਵੱਲ ਆਕਰਸ਼ਿਤ ਹੋ ਜਾਂਦਾ ਹੈ। ਸ਼ਾਵਾ ਨੀ ਗਿਰਧਾਰੀ ਲਾਲ ਨੇ ਨਾ ਸਿਰਫ਼ ਫ਼ਿਲਮ ਦਾ ਪੱਧਰ ਉੱਚਾ ਕੀਤਾ ਹੈ ਸਗੋਂ ਪੰਜਾਬੀ ਫ਼ਿਲਮ ਇੰਡਸਟਰੀ ਦਾ ਮਿਆਰ ਵੀ ਉੱਚਾ ਕੀਤਾ ਹੈ। ਇਹ ਕੌਮੇਡੀ, ਸੰਗੀਤ ਅਤੇ ਸ਼ਰਾਰਤੀ ਰੋਮੈਂਸ ਦਾ ਪਿਟਾਰਾ ਹੋਵੇਗੀ।
ਗਿੱਪੀ ਗਰੇਵਾਲ ਅਤੇ ਹਿਮਾਂਸ਼ੀ ਖੁਰਾਣਾ
ਟਰੇਲਰ ਇਸ ਗੱਲ ਦਾ ਸੱਚਾ ਪ੍ਰਮਾਣ ਹੈ ਕਿ ਇਹ ਫ਼ਿਲਮ ਆਪਣੀ ਵਿਲੱਖਣਤਾ ਦਾ ਪੂਰਾ ਫ਼ਾਇਦਾ ਛਕਣ ‘ਚ ਕਾਮਯਾਬ ਹੋ ਜਾਵੇਗੀ, ਅਤੇ ਇਸ ਦੇ ਲੇਖਕ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਇਸ ਫ਼ਿਲਮ ਨੂੰ ਲਿਖ ਕੇ ਪੰਜਾਬੀ ਫ਼ਿਲਮਾਂ ਦੀ ਝੜੀ ਲਗਾ ਦਿੱਤੀ ਹੈ। ਆਪਣੇ ਨਜ਼ਦੀਕੀ ਸਿਨੇਮਾ ਹਾਲਾਂ ‘ਚ 17 ਦਸੰਬਰ 2021 ਨੂੰ ਗਿਰਧਾਰੀ ਲਾਲ ਦੀ ਵਹੁਟੀ ਕੌਣ ਹੋਵੇਗੀ, ਇਹ ਦੇਖਣਾ ਨਾ ਭੁੱਲਣਾ।











