ਮਾਲਦੀਵਜ਼ ‘ਚ ਛੁੱਟੀਆਂ ਮਨਾ ਰਹੇ ਹਨ ਅਰਜੁਨ ਅਤੇ ਮਲਾਇਕਾ

ਅਰਜੁਨ ਕਪੂਰ ਸੋਸ਼ਲ ਮੀਡੀਆ ‘ਤੇ ਬੇਹੱਦ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਅਦਾਕਾਰ ਆਪਣੀ ਗਰਲਫ਼ਰੈਂਡ ਮਲਾਇਕਾ ਅਰੋੜਾ ਨਾਲ ਮਾਲਦੀਵਜ਼ ‘ਚ ਛੁੱਟੀਆਂ ਮਨਾ ਰਹੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣੇ ਸ਼ੋਸ਼ਲ ਮੀਡੀਆ ਹੈਂਡਲ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ‘ਚ ਉਹ ਆਨੰਦ ਮਾਣਦੇ ਨਜ਼ਰ ਆ ਰਹੇ ਹਨ, ਪਰ ਇਨ੍ਹਾਂ ਤਸਵੀਰਾਂ ‘ਚ ਮਲਾਇਕਾ ਅਰੋੜਾ ਨਜ਼ਰ ਨਹੀਂ ਆ ਰਹੀ।
ਇਹ ਤਸਵੀਰਾਂ ਅਦਾਕਾਰ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਸਾਂਝੀਆਂ ਕੀਤੀਆਂ। ਇਨ੍ਹਾਂ ਸਾਰੀਆਂ ਤਸਵੀਰਾਂ ‘ਚ ਅਰਜੁਨ ਕਪੂਰ ਸੈੱਲਫ਼ੀਜ਼ ਲੈਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਖ਼ੁਦ ਨੂੰ ਸੈੱਲਫ਼ੀ ਕਿੰਗ ਦੱਸਦੇ ਹੋਏ ਕੈਪਸ਼ਨ ਲਿਖੀ, ”ਸੈੱਲਫ਼ੀ ਕਿੰਗ ਵਲੋਂ ਨਮਸਕਾਰ।”ਅਦਾਕਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਨਾਲ ਹੀ ਬੌਲੀਵੁਡ ਦੇ ਦੂਸਰੇ ਸਿਤਾਰੇ ਵੀ ਕੌਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਦਾਕਾਰਾ ਪਰਿਣੀਤੀ ਚੋਪੜਾ ਨੇ ਲਿਖਿਆ, ”ਜਲਦੀ ਸਨਗਲਾਸਿਜ਼ ਭੇਜੋ।”ਇਸ ਦੇ ਨਾਲ ਹੀ ਅਦਾਕਾਰਾ ਤਾਰਾ ਸੁਤਾਰੀਆ ਨੇ ਲਿਖਿਆ, ”ਦੂਜੀ ਤਸਵੀਰ ‘ਚ ਕੀ ਤੁਸੀਂ ਆਪਣੇ ਤਨਾਅ ਦੀ ਸ਼ਿਕਾਇਤ ‘ਤੇ ਪ੍ਰਤੀਕਿਰਿਆ ਦੇ ਰਹੇ ਹੋ।”
ਇਸ ਤੋਂ ਇਲਾਵਾ ਉਨ੍ਹਾਂ ਦੋਹਾਂ ਨੇ ਆਪਣੀ ਇਨਸਟਾਗ੍ਰੈਮ ਸਟੋਰੀ ‘ਚ ਇੱਕ ਵੀਡੀਓ ਸਾਂਝੀ ਕੀਤੀ ਜਿਸ ‘ਚ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਮਾਲਦੀਵਜ਼ ‘ਚ ਸਾਈਕਲਿੰਗ ਦਾ ਆਨੰਦ ਲੈ ਰਹੇ ਹਨ। ਇਸ ਤੋਂ ਪਤਾ ਚੱਲਦੈ ਕਿ ਉੱਥੇ ਦੋਹੇਂ ਇਕੱਠਿਆਂ ਛੁੱਟੀਆਂ ਮਨਾ ਰਹੇ ਹਨ।