ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ 7 ਤੋਂ 9 ਦਸੰਬਰ ਤਕ ਰਾਜਸਥਾਨ ਦੇ ਇੱਕ ਪੈਲੇਸ ‘ਚ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਜਾਣੋ ਦੋਵਾਂ ਦੀ ਪ੍ਰੇਮ ਕਹਾਣੀ ਅਤੇ ਕਿਵੇਂ ਦੋਹਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋਇਆ। ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਇਸ ਸਮੇਂ ਚਰਚਾ ਦਾ ਕੇਂਦਰ ਬਣੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਦੋਵੇਂ ਰਾਜਸਥਾਨ ਦੇ ਸਵਾਈ ਮਾਧੋਪੁਰ ਪੈਲੇਸ ‘ਚ ਵਿਆਹ ਕਰਨ ਜਾ ਰਹੇ ਹਨ।
ਕਰਨ ਜੌਹਰ ਦੇ ਸ਼ੋਅ ਤੋਂ ਹੋਈ ਸ਼ੁਰੂ ਪ੍ਰੇਮ ਕਹਾਣੀ
ਵਿੱਕੀ ਕੌਸਲ ਅਤੇ ਕੈਟਰੀਨਾ ਕੈਫ਼ ਦੀ ਪ੍ਰੇਮ ਕਹਾਣੀ ਕਰਨ ਜੌਹਰ ਦੇ ਟੌਕ ਸ਼ੋਅ ਕੌਫ਼ੀ ਵਿਦ ਕਰਨ ਤੋਂ ਸੁਰੂ ਹੋਈ ਸੀ। ਇਸ ਮੌਕੇ ਕਰਨ ਜੌਹਰ ਨੇ ਵਿੱਕੀ ਕੌਸ਼ਲ ਨੂੰ ਕਿਹਾ ਕਿ ਕੈਟਰੀਨਾ ਕੈਫ਼ ਉਸ ਨਾਲ ਕੰਮ ਕਰਨਾ ਚਾਹੁੰਦੀ ਹੈ ਅਤੇ ਉਸ (ਕਰਨ) ਨੂੰ ਵੌ ਲੱਗਦਾ ਹੈ ਕਿ ਦੋਹਾਂ ਦੀ ਜੋੜੀ ਪਰਦੇ ‘ਤੇ ਚੰਗੀ ਲੱਗੇਗੀ। ਇਸ ‘ਤੇ ਕੌਸ਼ਲ ਬਹੁਤ ਖ਼ੁਸ਼ ਹੋਇਆ ਅਤੇ ਉਹ ਬੇਹੋਸ਼ ਹੋਣ ਦਾ ਬਹਾਨਾ ਲਗਾਉਣ ਲੱਗਾ।
ਉਸ ਤੋਂ ਬਾਅਦ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸਲ ਨੂੰ ਕਈ ਮੌਕਿਆਂ ‘ਤੇ ਇਕੱਠੇ ਦੇਖਿਆ ਗਿਆ। ਇੱਕ ਇੰਟਰਵਿਊ ਦੌਰਾਨ ਦੋਨੋਂ ਇੱਕ ਵਾਰ ਫ਼ਿਰ ਇਕੱਠੇ ਨਜ਼ਰ ਆਏ। ਉਨ੍ਹਾਂ ਦੋਹਾਂ ਦਰਮਿਆਨ ਇੱਕ ਚੰਗੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਉਸ ਮਗਰੋਂ ਵਿੱਕੀ ਕੌਸਲ ਅਤੇ ਕੈਟਰੀਨਾ ਕੈਫ਼ ਕਈ ਦੀਵਾਲੀ ਪਾਰਟੀਆਂ ਅਤੇ ਵਿਆਹਾਂ ‘ਚ ਇਕੱਠੇ ਨਜ਼ਰ ਆਉਣੇ ਸ਼ੁਰੂ ਹੋ ਗਏ। ਇਸ ਤੋਂ ਇਲਾਵਾ ਫ਼ਿਲਮ ਸ਼ੇਰਸ਼ਾਹ ਦੀ ਸਕ੍ਰੀਨਿੰਗ ‘ਚ ਵੀ ਉਹ ਇਕੱਠੇ ਨਜ਼ਰ ਆਏ ਸਨ। ਕੈਫ਼ ਦੇ ਘਰ ਵੀ ਦੋਹੇਂ ਕਈ ਵਾਰ ਦੇਖੇ ਗਏ। ਦੋਵਾਂ ਨੂੰ ਲੌਕਡਾਊਨ ਦੌਰਾਨ ਵੀ ਇਕੱਠਿਆਂ ਦੇਖਿਆ ਗਿਆ। ਦੋਹਾਂ ਨੇ ਇਕੱਠਿਆਂ ਛੁੱਟੀਆਂ ਵੀ ਮਨਾਈਆਂ। ਇਸ ਸਭ ਦੇ ਬਾਵਜੂਦ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ। ਦੋਜੂ ਅੱਜ ਵੀ ਲੋਕਾਂ ਲਈ ਫ਼੍ਰੈਂਡ ਜ਼ੋਨ ‘ਚ ਬਣੇ ਹੋਏ ਹਨ ਜਦਕਿ ਉਨ੍ਹਾਂ ਦੇ ਅਫ਼ੇਅਰ ਦੀ ਪੁਸ਼ਟੀ ਹਰਸ਼ਵਰਧਨ ਕਪੂਰ ਨੇ ਕਰ ਦਿੱਤੀ ਸੀ। ਖੁਰਾਨਾ ਅਤੇ ਗਜੇਂਦਰ ਰਾਓ ਨੇ ਵੀ ਅਫ਼ੇਅਰ ਦੇ ਮਾਮਲੇ ‘ਤੇ ਮੋਹਰ ਲਗਾ ਦਿੱਤੀ ਸੀ। ਕੈਟਰੀਨਾ ਕੈਫ਼ ਦਾ ਅਫ਼ੇਅਰ ਇਸ ਤੋਂ ਪਹਿਲਾਂ ਸਲਮਾਨ ਖ਼ਾਨ ਅਤੇ ਰਣਬੀਰ ਕਪੂਰ ਨਾਲ ਸੀ ਹਾਲਾਂਕਿ ਬਾਅਦ ‘ਚ ਦੋਹਾਂ ਦਾ ਅਫ਼ੇਅਰ ਟੁੱਟ ਗਿਆ। ਵਿੱਕੀ ਕੌਸ਼ਲ ਹਰਲੀਨ ਸੇਠੀ ਨਾਲ ਵੀ ਰਿਲੇਸਨਸ਼ਿਪ ‘ਚ ਸੀ।
ਇੱਥੇ ਵਰਣਨਯੋਗ ਹੈ ਕਿ ਕੈਫ਼-ਕੌਸ਼ਲ ਦੇ ਵਿਆਹ ਸਮਾਗਮਾਂ ਲਈ ਕੈਟਰੀਨਾ ਦੇ ਐੱਕਸ ਬੁਆਏਫ਼੍ਰੈਂਡਜ਼ ਸਲਮਾਨ ਖ਼ਾਨ ਅਤੇ ਰਣਬੀਰ ਕਪੂਰ ਨੂੰ ਸੱਦਾ ਨਹੀਂ ਭੇਜਿਆ ਗਿਆ।











