ਰਵਾ ਉਪਮਾ ਪੋਸ਼ਟਿਕ ਅਤੇ ਸੁਆਦੀ ਹੁੰਦਾ ਹੈ, ਜਿਸ ਵਜ੍ਹਾ ਨਾਲ ਇਸ ਨੂੰ ਸਵੇਰੇ ਨਾਸ਼ਤੇ ਵਿੱਚ ਪਰੋਸਿਆ ਜਾਂਦਾ ਹੈ। ਜੇ ਤੁਸੀਂ ਵੀ ਹੈਲਦੀ ਰਹਿਣਾ ਚਾਹੁੰਦੇ ਹੋ ਤਾਂ ਵੈੱਜ ਉਪਮਾ ਬਣਾਓ ਜੋ ਕਾਫ਼ੀ ਆਸਾਨ ਰੈਸਿਪੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
– 660 ਮਿਲੀਲੀਟਰ ਪਾਣੀ
– 75 ਗ੍ਰਾਮ ਗਾਜਰ
– 40 ਗ੍ਰਾਮ ਹਰੇ ਮਟਰ
– 35 ਗ੍ਰਾਮ ਹਰੀਆਂ ਫ਼ਲੀਆਂ
– ਘਿਓ ਇਕ ਵੱਡਾ ਚੱਮਚ
– 1/2 ਸਰੋਂ ਦੇ ਬੀਜ਼
– 7-8 ਕੜੀ ਪੱਤੇ
– 75 ਗ੍ਰਾਮ ਪਿਆਜ਼
– 100 ਗ੍ਰਾਮ ਸੂਜੀ
– 1 ਚੱਮਚ ਹਰੀ ਮਿਰਚ
– 1 ਚੱਮਚ ਨਮਕ
– 1 ਵੱਡਾ ਚੱਮਚ ਧਨੀਆ
ਬਣਾਉਣ ਦੀ ਵਿਧੀ
1. ਡੀਪ ਪੈਨ ਨੂੰ ਘੱਟ ਗੈਸ ‘ਤੇ ਰੱਖੋ ਅਤੇ ਉਸ ਵਿੱਚ ਪਾਣੀ, ਗਾਜਰ,ਹਰੇ ਮਟਰ,ਹਰੀਆਂ ਫ਼ਲੀਆਂ ਪਾ ਕੇ ਉਬਾਲ ਲਓ।
2. ਫ਼ਿਰ ਇਕ ਡੀਪ ਫ਼੍ਰਾਈ ਪੈਨ ਨੂੰ ਘੱਟ ਗੈਸ ‘ਤੇ ਰੱਖ ਕੇ ਗਰਮ ਕਰ ਲਓ ਅਤੇ ਉਸ ਵਿੱਚ ਅੱਧਾ ਚੱਮਚ ਸਰੋਂ ਦੇ ਬੀਜ, ਕੜੀ ਪੱਤੇ ਪਾਓ ਅਤੇ ਚੰਗੀ ਤਰ੍ਹਾਂ ਨਾਲ ਹਿਲਾਓ।
3. ਫ਼ਿਰ ਇਸ ਵਿੱਚ ਪਿਆਜ਼ ਪਾ ਕੇ ਫ਼੍ਰਾਈ ਕਰੋ ਅਤੇ ਘੱਟ ਗੈਸ ‘ਤੇ 2-3 ਮਿੰਟ ਤੱਕ ਪਕਾਓ।
4. ਫ਼ਿਰ ਇਸ ਵਿੱਚ 100 ਗ੍ਰਾਮ ਸੂਜੀ ਪਾਓ ਅਤੇ ਘੱਟ ਗੈਸ ‘ਤੇ ਪਕਾਓ।
5. ਇਸ ਵਿੱਚ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
6. ਫ਼ਿਰ ਇਸ ਵਿੱਚ ਉਬਲੀ ਹੋਈ ਸਬਜ਼ੀਆਂ, ਨਮਕ, 1 ਵੱਡਾ ਚੱਮਚ ਧਨੀਆ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
7. ਫ਼ਿਰ ਇਸ ਨੂੰ3-5 ਮਿੰਟ ਤੱਕ ਘੱਟ ਗੈਸ ‘ਤੇ ਪਕਾਓ। ਥੋੜ੍ਹੀ ਦੇਰ ਬਾਅਦ ਇਸ ਨੂੰ ਹਿਲਾਉਂਦੇ ਰਹੋ। ਜਦੋਂ ਇਹ ਗਾੜ੍ਹਾ ਹੋ ਜਾਵੇ ਤਾਂ ਗੈਸ ‘ਤੋਂ ਉਤਾਰ ਦਿਓ ਅਤੇ ਸਰਵ ਕਰੋ।










