ਵਿਰਾਟ ਬੱਲੇਬਾਜ਼ ਅਤੇ ਬੁਮਾਰਾਹ ਗੇਂਦਬਾਜ਼ ਹਨ ਮੌਜੂਦਾ ਸਮੇਂ ਦੇ ਸਰਵਸ੍ਰੇਸ਼ਠ ਕ੍ਰਿਕਟਰ – ਮੈਕਗ੍ਰਾ

ਨਵੀਂ ਦਿੱਲੀ – ਆਸਟਰੇਲੀਆ ਦੇ ਸਾਬਕਾ ਧਾਕੜ ਕ੍ਰਿਕਟਰ ਗਲੈਨ ਮੈਕਗ੍ਰਾ ਨੇ ਭਾਰਤ ਦੇ ਜਸਪ੍ਰੀਤ ਬੁਮਾਰਾਹ ਅਤੇ ਦੱਖਣੀ ਅਫ਼ਰੀਕਾ ਦੇ ਕਾਗਿਸੋ ਰਬਾਡਾ ਨੂੰ ਵਰਤਮਾਨ ਸਮੇਂ ਵਿੱਚ ਦੁਨੀਆ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ ਜਦਕਿ ਵਿਰਾਟ ਕੋਹਲੀ ਅਤੇ ਸਟੀਵ ਸਮਿਥ ਨੂੰ ਸਰਵਸ੍ਰੇਸ਼ਠ ਬੱਲੇਬਾਜ਼ ਕਰਾਰ ਦਿੱਤਾ ਹੈ। ਬੁਮਰਾਹ ਨੇ ਵਰਲਡ ਆਰਥਿਕ ਮੰਚ ਦੀ ਸਾਲਾਨਾ ਬੈਠਕ ਦੌਰਾਨ ਇੱਕ ਖ਼ਾਸ ਪ੍ਰੋਗਰਾਮ ਵਿੱਚ ਮੌਜੂਦਾ ਸਮੇਂ ਦੇ ਸਰਵਸ੍ਰੇਸ਼ਠ ਗੇਂਦਬਾਜ਼ ਅਤੇ ਬੱਲੇਬਾਜ਼ਾਂ ਦੇ ਬਾਰੇ ਪੁੱਛੇ ਜਾਣ ‘ਤੇ ਕਿਹਾ, ”ਬੁਮਰਾਹ ਖ਼ਾਸ ਤਰ੍ਹਾਂ ਦਾ ਗੇਂਦਬਾਜ਼ ਹੈ। ਉਸ ਦਾ ਕਈ ਗੇਂਦਬਾਜ਼ਾਂ ਦੀ ਤਰ੍ਹਾਂ ਲੰਬਾ ਰਨਅਪ ਨਹੀਂ, ਪਰ ਫ਼ਿਰ ਵੀ ਉਹ ਬਹੁਤ ਤੇਜ਼ ਗੇਂਦਬਾਜ਼ੀ ਕਰ ਲੈਂਦਾ ਹੈ। ਉਸ ਦਾ ਆਪਣੀ ਗੇਂਦਬਾਜ਼ੀ ‘ਤੇ ਚੰਗਾ ਕਾਬੂ ਹੈ ਅਤੇ ਉਸ ਦਾ ਰਵੱਈਆ ਹਾਂ ਪੱਖੀ ਹੈ।”
ਰਬਾਡਾ ਬਾਰੇ ਪੁੱਛੇ ਜਾਣ ‘ਤੇ ਉਸ ਨੇ ਕਿਹਾ, ”ਦੱਖਣੀ ਅਫ਼ਰੀਕਾ ਦਾ ਇਹ ਗੇਂਦਬਾਜ਼ ਬਿਹਤਰੀਨ ਹੈ। ਮੈਂ ਉਸ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਂ ਇਸ ਸੂਚੀ ਵਿੱਚ ਆਸਟਰੇਲੀਅਨ ਗੇਂਦਬਾਜ਼ਾਂ ਨੂੰ ਨਹੀਂ ਰੱਖ ਰਿਹਾ ਕੁਉਂਕਿ ਮੇਰਾ ਮੰਨਣਾ ਹੈ ਕਿ ਉਹ ਸਾਰੇ ਸ਼ਾਨਦਾਰ ਹਨ।”
ਇਸ ਤੋਂ ਇਲਾਵਾ ਮੈਕਗ੍ਰਾ ਨੇ ਸਮਿਥ ਅਤੇ ਕੋਹਲੀ ਨੂੰ ਬੱਲੇਬਾਜ਼ਾਂ ਦੀ ਸੂਚੀ ‘ਚ ਚੋਟੀ ‘ਤੇ ਰੱਖਿਆ। ਉਸ ਨੇ ਕਿਹਾ, ”ਸਮਿਥ ਥੋੜ੍ਹਾ ਹੱਟ ਕੇ ਹੈ। ਉਹ ਆਮ ਬੱਲੇਬਾਜ਼ਾਂ ਦੀ ਤਰ੍ਹਾਂ ਨਹੀਂ, ਪਰ ਉਸ ਦੇ ਹੱਥ ਅਤੇ ਅੱਖਾਂ ਦਾ ਤਾਲਮੇਲ ਸ਼ਾਨਦਾਰ ਹੈ। ਤਕਨੀਕੀ ਤੌਰ ‘ਤੇ ਉਹ ਕਿਤਾਬਾਂ ਵਿੱਚ ਜ਼ਿਕਰ ਕਰਨ ਵਾਲੇ ਬੱਲੇਬਾਜ਼ਾਂ ਦੀ ਤਰ੍ਹਾਂ ਨਹੀਂ ਹੈ, ਪਰ ਜਿਸ ਤਰਵਾਂ ਨਾਲ ਉਹ ਬੱਲੇਬਾਜ਼ੀ ਕਰਦਾ ਹੈ ਉਹ ਲਾਜਵਾਬ ਹੈ। ਉੱਥੇ ਹੀ ਦੂਜੇ ਪਾਸੇ ਵਿਰਾਟ ਕੋਹਲੀ ਹੈ। ਉਹ ਬੇਜੋੜ ਖਿਡਾਰੀ ਹੈ ਅਤੇ ਤਕਨੀਕੀ ਤੌਰ ‘ਤੇ ਵੀ ਸਹੀ ਹੈ। ਭਾਰਤੀ ਕਪਤਾਨ ਦੇ ਰੂਪ ‘ਚ ਉਹ ਥੋੜ੍ਹਾ ਅਸਾਧਾਰਣ ਅਤੇ ਹਮਲਾਵਰ ਹੈ ਪਰ ਉਹ ਬਿਹਤਰੀਨ ਖਿਡਾਰੀ ਹੈ।”