ਅਨੁਸ਼ਕਾ ਤੋਂ ਕਈ ਗੁਣਾ ਜ਼ਿਆਦਾ ਕਮਾਉਂਦੈ ਵਿਰਾਟ

ਮੁੰਬਈ – ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬੌਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਜੋੜੀ ਭਾਰਤ ਦੀ ਹੀ ਨਹੀਂ ਸਗੋਂ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਜੋੜੀਆਂ ‘ਚੋਂ ਇੱਕ ਹੈ। ਇਨ੍ਹਾਂ ਦੋਹਾਂ ਹਸਤੀਆਂ ਦੀ ਕਮਾਈ ਨੂੰ ਲੈ ਕੇ GQ ਦੀ ਇੱਕ ਰਿਪੋਰਟ ‘ਚ ਹੈਰਾਨ ਕਰਨ ਵਾਲਾ ਇੱਕ ਖ਼ੁਲਾਸਾ ਹੋਇਆ ਹੈ। ਰਿਪੋਰਟ ਮੁਤਾਬਿਕ, ਵਿਰਾਟ ਨੇ ਪਿਛਲੇ ਸਾਲ ਭਾਵ 2019 ‘ਚ 252.72 ਕਰੋੜ ਰੁਪਏ ਕਮਾਏ ਜਦਕਿ ਉਸ ਦੀ ਪਤਨੀ ਅਨੁਸ਼ਕਾ ਦੀ ਕਮਾਈ ਕੇਵਲ 28.67 ਕਰੋੜ ਰੁਪਏ ਹੀ ਮਿੱਥੀ ਗਈ।
ਰਿਪੋਰਟ ਦੇ ਉਕਤ ਦਾਅਵੇ ਮੁਤਾਬਿਕ ਵਿਰਾਟ ਕੋਲ ਹੁਣ ਕੁਲ 900 ਕਰੋੜ ਰੁਪਏ ਦੀ ਸੰਪਤੀ ਹੋ ਗਈ ਹੈ ਜਦਕਿ ਉਸ ਦੀ ਪਤਨੀ ਅਨੁਸ਼ਕਾ ਨੇ ਪਿਛਲੇ ਸਾਲ 28.67 ਕਰੋੜ ਰੁਪਏ ਦੀ ਹੀ ਕਮਾਈ ਕੀਤੀ ਜਿਸ ਨਾਲ ਉਸ ਦੀ ਸੰਪਤੀ 350 ਕਰੋੜ ‘ਤੇ ਪਹੁੰਚ ਗਈ। ਜੇਕਰ ਇਨ੍ਹਾਂ ਦੋਹਾਂ ਦੀ ਕੁੱਲ ਸੰਪਤੀ ਨੂੰ ਜੋੜ ਲਈਏ ਤਾਂ ਇਨ੍ਹਾਂ ਦੋਹਾਂ ਦੀ ਕਮਾਈ 12 ਸੌ ਕਰੋੜ ਰੁਪਏ ਤੋਂ ਵੀ ਵੱਧ ਹੈ।
ਵਿਰਾਟ ਦੀ ਕਮਾਈ ਦੇ ਸਰੋਤ
ਵਿਰਾਟ ਨੂੰ IPL ‘ਚ ਉਸ ਦੀ ਟੀਮ RBC 17 ਕਰੋੜ ਰੁਪਏ ਦਿੰਦੀ ਹੈ ਜਦਕਿ BCCI ਵਲੋਂ ਸਾਲਾਨਾ ਕ੍ਰਿਕਟ ਖੇਡਣ ‘ਤੇ ਸੱਤ ਕਰੋੜ ਰੁਪਏ ਦੀ ਰਕਮ ਮਿਲਦੀ ਹੈ। ਵਿਰਾਟ ਦੀ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਬ੍ਰੈਂਡ ਐਂਡੋਰਸਮੈਂਟਸ ਹਨ। ਵਿਰਾਟ ਮੌਜੂਦਾ ਸਮੇਂ ‘ਚ 17 ਕੰਪਨੀਆਂ ਦਾ ਬ੍ਰੈਂਡ ਅੰਬੈਸਡਰ ਹੈ ਜਿਨ੍ਹਾਂ ‘ਚ ਮਿੰਤਰਾ, ਊਬਰ, IRMF, ਮਾਨਯਵਰ, ਟਿੱਜੋਟ, ਵਨ-8, ਪੂਮਾ ਜਿਹੇ ਬ੍ਰੈਂਡ ਸ਼ਾਮਿਲ ਹਨ। ਇਸ ਤੋਂ ਇਲਾਵਾ ਵਿਰਾਟ ਦੋ ਰੈਸਟੋਰੈਂਟ ਵੀ ਚਲਾਉਂਦੈ
ਅਨੁਸ਼ਕਾ ਦੀ ਕਮਾਈ ਦੇ ਸਰੋਤ
ਅਨੁਸ਼ਕਾ ਦੀ ਕਮਾਈ ਦਾ ਮੁੱਖ ਸਰੋਤ ਫ਼ਿਲਮਾਂ ਹਨ ਜਿੱਥੇ ਉਹ ਇੱਕ ਫ਼ਿਲਮ ਲਈ 12 ਤੋਂ 15 ਕਰੋੜ ਰੁਪਏ ਦੀ ਫ਼ੀਸ ਲੈਂਦੀ ਹੈ। ਉਸ ਦਾ ਆਪਣਾ ਇੱਕ ਪ੍ਰੋਡਕਸ਼ਨ ਹਾਊਸ ਵੀ ਹੈ ਜਿਸ ਤਹਿਤ ਉਹ ਫ਼ਿਲਮਾਂ ਪ੍ਰੋਡਿਊਸ ਵੀ ਕਰਦੀ ਹੈ। ਅਨੁਸ਼ਕਾ ਵੀ ਕਈ ਬ੍ਰੈਂਡਾਂ ਨਾਲ ਜੁੜੀ ਹੋਈ ਹੈ, ਅਤੇ ਉਹ ਇਨ੍ਹਾਂ ਵਿਗਿਆਪਨਾਂ ਤੋਂ ਮੋਟੀ ਕਮਾਈ ਕਰਦੀ ਹੈ। ਅਨੁਸ਼ਕਾ ਮਾਨਯਵਰ, ਮਿੰਤਰਾ, ਸਟੀਲ ਸ਼ਿਆਮ, ਕੌਕਸ ਐਂਡ ਕਿੰਗਜ਼, ਨੀਵੀਆ, ਪੈਨਟੀਨ, ਸਟੈਂਡਰਡ ਚਾਰਟਰਡ ਬੈਂਕ, ਗੂਗਲ ਪਿਕਸ, ਐਲੀ-18 ਜਿਹੇ ਬ੍ਰੈਂਡਜ਼ ਲਈ ਵਿਵਿਗਆਪਨ ਕਰਦੀ ਹੈ।
ਇਨ੍ਹਾਂ ਦੋਹਾਂ ਨੂੰ ਫ਼ੋਬਰਜ਼ 2019 ਦੀ ਸਭ ਤੋਂ ਅਮੀਰ ਸੈਲੇਬ੍ਰਿਟੀਜ਼ ਦੀ ਸੂਚੀ ‘ਚ ਜਗ੍ਹਾ ਮਿਲੀ ਸੀ। ਜਿੱਥੇ ਵਿਰਾਟ ਇਸ ਸੂਚੀ ‘ਚ ਪਹਿਲੇ ਨੰਬਰ ‘ਤੇ ਕਾਬਜ ਸੀ, ਅਨੁਸ਼ਕਾ ਸ਼ਰਮਾ ਇਸ ‘ਚ 21ਵੇਂ ਨੰਬਰ ‘ਤੇ ਸੀ।